ਤਾਲਿਬਾਨ ਨੇ ਫੌਜੀਆਂ ਦੇ ਕਤਲੇਆਮ ਬਾਰੇ ਵੀਡੀਓ ਕੀਤਾ ਜਾਰੀ
ਡੇਰਾ ਇਸਮਾਈਲ ਖਾਂ (ਪਾਕਿਸਤਾਨ), 22 ਜਨਵਰੀ -ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਇਕ ਵੀਡੀਓ ਜਾਰੀ ਕੀਤਾ ਹੈ ਜਿਸ ਵਿਚ ਪੰਦਰਾਂ ਪਾਕਿਸਤਾਨੀ ਫੌਜੀਆਂ ਨੂੰ ਮੌਤ ਦੇ ਘਾਟ ਉਤਾਰਦਿਆਂ ਦਿਖਾਇਆ ਗਿਆ ਹੈ। ਨਾਲ ਹੀ ਪਾਕਿਸਤਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਉਸ ਨੇ ਤਾਲਿਬਾਨ ਵਿਰੁੱਧ ਕਾਰਵਾਈ ਬੰਦ ਨਾ ਕੀਤੀ ਤਾਂ ਸਭ ਦਾ ਹਾਲ ਇਹੀ ਹੋਵੇਗਾ। ਤਾਲਿਬਾਨ ਨੇ ਉਸ ਵਿਰੁੱਧ ਫੌਜੀ ਮੁਹਿੰਮ ਦਾ ਬਦਲਾ ਲੈਣ ਲਈ ਬੀਤੀ 23 ਦਸੰਬਰ ਨੂੰ ਦੇਸ਼ ਦੇ ਕਬਾਇਲੀ ਖੇਤਰ 'ਚੋਂ ਨੀਮ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੂੰ ਅਗਵਾ ਕਰ ਲਿਆ ਸੀ। ਵੀਡੀਓ ਵਿਚ ਇਨ੍ਹਾਂ ਜਵਾਨਾਂ ਨੂੰ ਮੌਤ ਦੇ ਘਾਟ ਉਤਾਰਦਿਆਂ ਦਿਖਾਇਆ ਗਿਆ ਹੈ। ਇਨ੍ਹਾਂ ਜਵਾਨਾਂ ਨੂੰ ਬੰਨ੍ਹਿਆ ਗਿਆ ਹੈ ਤੇ ਉਨ੍ਹਾਂ ਦੀਆਂ ਅੱਖਾਂ'ਤੇ ਕਾਲੀ ਪੱਟੀ ਬੰਨ੍ਹੀ ਦਿੱਤੀ ਗਈ।
No comments:
Post a Comment