ਖਤਰੇ 'ਚ ਦਿੱਲੀ : ਫਿਦਾਇਨ ਹਮਲੇ ਦਾ ਖਦਸ਼ਾ!
ਨਵੀਂ ਦਿੱਲੀ, 23 ਜਨਵਰੀ— ਗਣਤੰਤਰ ਦਿਵਸ ਨੂੰ ਮਨਾਉਣ ਲਈ ਪੂਰੇ ਦੇਸ਼ 'ਚ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਭਾਰੀ ਸੁਰੱਖਿਆ ਫੋਰਸ ਵੀ ਤੈਨਾਤ ਕੀਤੀ ਗਈ ਹੈ ਪਰ ਰਾਜਧਾਨੀ ਦਿੱਲੀ 'ਚ ਖਾਸ ਤੌਰ 'ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਆਈ. ਬੀ. ਦੀ ਗੁਪਤ ਸੂਚਨਾ ਅਨੁਸਾਰ 26 ਜਨਵਰੀ ਨੂੰ ਦਿੱਲੀ 'ਚ ਫਿਦਾਇਨ ਹਮਲਾ ਹੋ ਸਕਦਾ ਹੈ। ਸੂਚਨਾ ਅਨੁਸਾਰ ਲਸ਼ਕਰ, ਜੈਸ਼ ਅਤੇ ਮੁਜ਼ਾਹਿਦੀਨ ਸੰਗਠਨ ਮਿਲ ਕੇ ਇਕ ਸਾਂਝਾ ਹਮਲਾ ਕਰਨ ਦੀ ਤਿਆਰੀ 'ਚ ਹਨ। ਖਬਰ ਹੈ ਕਿ ਦਿੱਲੀ 'ਚ 12 ਤੋਂ 15 ਅੱਤਵਾਦੀ ਸਰਗਰਮ ਹੋਣ ਦੀ ਖਬਰ ਹੈ। ਦਿੱਲੀ ਪੁਲਸ 41 ਸ਼ੱਕੀ ਚਿਹਰਿਆਂ ਦੀ ਤਲਾਸ਼ 'ਚ ਹੈ ਅਤੇ ਉਸ ਨੇ ਲਗਭਗ 2 ਲੱਖ ਪੋਸਟਰ ਵੀ ਬਣਵਾ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦਿੱਲੀ 'ਚ 25 ਹਜ਼ਾਰ ਸੁਰੱਖਿਆ ਜਵਾਨ ਤੈਨਾਤ ਕੀਤੇ ਗਏ ਹਨ। ਦਿੱਲੀ ਤੋਂ ਇਲਾਵਾ ਬੰਗਲੌਰ, ਅਹਿਮਦਾਬਾਦ, ਕਲਕੱਤਾ, ਮੁੰਬਈ ਸਣੇ ਕੁਲ 7 ਸੂਬਿਆਂ ਨੂੰ ਐਲਰਟ ਕੀਤਾ ਗਿਆ ਹੈ।
No comments:
Post a Comment