Monday, 23 January 2012

 ਅੰਮ੍ਰਿਤਸਰ ਤੋਂ ਮਿਸੇਜ਼ ਸਿੱਧੂ ਨੂੰ ਟੱਕਰ ਦੇਵੇਗਾ ਰਿਕਸ਼ੇ ਵਾਲਾ
ਅੰਮ੍ਰਿਤਸਰ, 23 ਜਨਵਰੀ- 2  ਵਕਤ ਦੀ ਰੋਟੀ ਮੁਸ਼ਕਿਲ ਨਾਲ ਜੁਟਾਉਣ ਵਾਲਾ 60 ਸਾਲਾ ਰਿਕਸ਼ਾ ਚਾਲਕ ਚੋਣ ਮੈਦਾਨ 'ਚ ਉਤਰਿਆ ਹੈ। ਮਹਿੰਦਰ ਸਿੰਘ ਬਤੌਰ ਆਜ਼ਾਦ (ਅੰਮ੍ਰਿਤਸਰ ਪੂਰਬ) ਤੋਂ ਚੋਣ ਲੜ ਰਿਹਾ ਹੈ ਜਿੱਥੇ 30 ਜਨਵਰੀ ਨੂੰ ਵੋਟਾਂ ਪੈਣੀਆਂ ਹਨ।
ਸਵੇਰੇ ਤੜਕੇ ਉਠਣ ਤੋਂ ਬਾਅਦ ਉਹ ਸਵਾਰੀਆਂ ਢੋਹਣੀਆਂ ਸ਼ੁਰੂ ਕਰ ਦਿੰਦਾ ਹੈ। ਉਸਨੇ ਆਪਣੇ ਰਿਕਸ਼ਾ ਨੂੰ ਸਜਾਇਆ ਹੋਇਆ ਹੈ ਜਿਸ 'ਚ ਚੋਣ ਖੇਤਰ ਦੇ ਲੋਕਾਂ ਤੋਂ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ। ਉਸਦੇ ਚੋਣ ਹਲਕੇ 'ਚ ਮੁੱਖ ਵਿਰੋਧੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਭਾਜਪਾ ਦੀ ਡਾ. ਨਵਜੋਤ ਕੌਰ ਹੈ। ਕਿਉਂਕਿ ਉਸਨੇ ਚੋਣ ਲੜਨ ਦੀ ਸੋਚੀ, ਇਸ ਸਵਾਲ 'ਤੇ ਪ੍ਰੈੱਸ ਨੂੰ ਉਸਨੇ ਦੱਸਿਆ ਕਿ ਮੈਂ ਇਸ ਤੰਤਰ ਤੋਂ ਪ੍ਰੇਸ਼ਾਨ ਹਾਂ। ਆਜ਼ਾਦੀ ਹਾਸਲ ਹੋਏ ਇੰਨੇ ਸਾਲ ਹੋ ਗਏ ਹਨ ਪਰ ਮੇਰੇ ਜਿਹੇ ਗਰੀਬ ਦਾ ਜੀਵਨ ਨਹੀਂ ਬਦਲਿਆ। ਜੇਕਰ ਮੈਂ ਕਿਸੇ ਦਿਨ ਨਾ ਕਮਾਵਾਂ ਤਾਂ ਮੇਰਾ ਪੂਰਾ ਪਰਿਵਾਰ ਭੁੱਖਾ ਰਹੇਗਾ। ਮੈਂ ਇਸ ਤੰਤਰ ਨੂੰ ਬਦਲਣਾ ਚਾਹੁੰਦਾ ਹਾਂ। ਸਿੰਘ ਆਪਣੇ ਪਰਿਵਾਰ ਨਾਲ ਇਥੇ ਮਕਬੂਲਪੁਰ ਇਲਾਕੇ 'ਚ ਰਹਿੰਦਾ ਹੈ। ਉਸਦੇ ਪਰਿਵਾਰ 'ਚ ਉਸਦੀ ਪਤਨੀ, ਦੋ ਬੇਟੀਆਂ ਅਤੇ ਦੋ ਬੇਟੇ ਹਨ। ਉਸਨੇ ਕਿਹਾ ਕਿ ਦੇਖੋ ਕੀਮਤਾਂ ਕਿੱਥੇ ਪੁੱਜ ਗਈਆਂ ਹਨ। ਗਰੀਬ ਆਦਮੀ ਕੀ ਕਰੇਗਾ।
ਸਿੰਘ ਦਾ ਜਨਮ ਪਾਕਿਸਤਾਨ 'ਚ ਲਾਹੌਰ ਕੋਲ ਬਰਕੀਆ ਕਾਰੇਆ ਪਿੰਡ 'ਚ ਹੋਇਆ ਅਤੇ ਉਹ ਵੰਡ ਤੋਂ ਬਾਅਦ ਭਾਰਤ ਆ ਗਿਆ। ਸਿੰਘ ਹੀ ਨਹੀਂ ਮਹਾਤਮਾ ਗਾਂਧੀ ਦੇ ਵਿਚਾਰੇਂ ਤੋਂ ਪ੍ਰੇਰਿਤ ਇਕ ਨੌਜਵਾਨ ਵੀ ਅੰਮ੍ਰਿਤਸਰ ਪੱਛਮ ਤੋਂ ਆਪਣੀ ਕਿਸਮਤ ਨੂੰ ਅਜਮਾ ਰਿਹਾ ਹੈ।

No comments:

Post a Comment