ਵਾਸ਼ਿੰਗਟਨ, 23 ਜਨਵਰੀ— ਅਮਰੀਕਾ 'ਚ ਇਕ ਟੀ. ਵੀ. ਸ਼ੋਅ ਦੇ ਹੋਸਟ ਦੀ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਯਾਨੀ ਗੋਲਡਨ ਟੈਂਲ ਬਾਰੇ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਇਸ 'ਸ਼ਰਾਰਤੀ ਹੋਸਟ' ਨੇ ਆਪਣੇ ਪ੍ਰੋਗਰਾਮ ਦੌਰਾਨ ਇਸ ਪਵਿੱਤਰ ਸਥਾਨ ਨੂੰ ਰਿਪਬਲੀਕਨ ਪਾਰਟੀ ਦੇ ਉਮੀਦਵਾਰਾਂ ਦੀ 'ਐਸ਼ਗਾਹ' ਕਹਿ ਦਿੱਤਾ। ਅਮਰੀਕਾ ਦੀ ਯਾਤਰਾ 'ਤੇ ਗਏ ਪ੍ਰਵਾਸੀ ਭਾਰਤੀ ਮਾਮਲੇ ਦੇ ਮੰਤਰੀ ਵਾਏਲਾਰ ਰਵੀ ਨੇ ਇਸ ਦੀ ਸਖਤ ਨਿੰਦਾ ਕੀਤੀ ਹੈ।
ਮਸ਼ਹੂਰ ਟੀ. ਵੀ. ਸ਼ੋਅ 'ਦਿ ਟੁਨਾਈਟ ਸ਼ੋਅ ਵਿਦ ਜੇ ਲਿਨੋ' ਦੇ ਹੋਸਟ ਜੇ ਲਿਨੋ ਨੇ ਸ਼ੋਅ ਦੌਰਾਨ ਦਰਬਾਰ ਸਾਹਿਬ 'ਤੇ ਇਹ ਟਿੱਪਣੀ ਕਰ ਦਿੱਤੀ। ਸ਼ੋਅ 'ਚ ਗੋਲਡਨ ਟੈਂਪਰ ਦੀ ਤਸਵੀਰ ਦਿਖਾਈ ਗਈ ਅਤੇ ਇਸ ਨੂੰ ਰਿਪਬਲੀਕਨ ਪਾਰਟੀ ਵਲੋਂ ਪ੍ਰੈਜੀਡੈਂਟ ਅਹੁਦੇ ਦੀ ਦੌੜ 'ਚ ਸ਼ਾਮਲ ਮਿਟ ਰੋਮਨੀ ਦਾ ਸੰਭਾਵਿਤ 'ਸਮਰ ਹੋਮ' ਦੱਸਿਆ ਗਿਆ।
ਰੋਮਨੀ ਇਨੀਂ ਦਿਨੀਂ ਆਪਣੀ ਅਕੂਤ ਸੰਪਤੀ ਅਤੇ ਟੈਕਸ ਚੋਰੀ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ। ਸ਼ੋਅ 'ਚ ਦਰਬਾਰ ਸਾਹਿਬ ਨੂੰ ਇਕ ਅਮੀਰ ਦੀ ਐਸ਼ਗਾਹ ਦੱਸ ਕੇ ਕੀਤੀ ਗਈ ਇਸ ਇਤਰਾਜ਼ਯੋਗ ਟਿੱਪਣੀ ਨਾਲ ਸਿੱਖਾਂ 'ਚ ਗੁੱਸਾ ਪਾਇਆ ਜਾ ਰਿਹਾ ਹੈ। ਸਿੱਖਾਂ ਨੇ ਇਸ ਖਿਲਾਫ ਅਮਰੀਕਾ 'ਚ ਵੱਡੀ ਗਿਣਤੀ 'ਚ ਪ੍ਰਦਰਸ਼ਨ ਵੀ ਕੀਤਾ। ਇਸ ਤੋਂ ਇਲਾਵਾ ਟੀ. ਵੀ. ਚੈਨਲ ਐਨ. ਬੀ. ਸੀ. ਦੇ ਨਿਊਯਾਰਕ ਸਥਿਤ ਦਫਤਰਾਂ 'ਤੇ ਪ੍ਰਦਰਸ਼ਨ ਵੀ ਕੀਤਾ।

No comments:
Post a Comment