ਉਮਾ ਭਾਰਤੀ ਨੇ ਲਈ ਕੈਪਟਨ ਅਮਰਿੰਦਰ ਦੀ ਕਲਾਸ!
ਚੰਡੀਗੜ੍ਹ, 23 ਜਨਵਰੀ— ਕਾਂਗਰਸ ਅਤੇ ਅਕਾਲੀ ਦਲ/ਭਾਜਪਾ ਵਿਚਾਲੇ ਚੱਲ ਰਿਹਾ ਵਾਕ ਯੁੱਧ ਅੱਜਕਲ ਮੀਡੀਆ ਦੀਆਂ ਸੁਰਖੀਆਂ ਬਣਦਾ ਜਾ ਰਿਹਾ ਹੈ। ਭਾਜਪਾ ਦੀ ਸੀਨੀਅਰ ਨੇਤਾ ਉਮਾ ਭਾਰਤੀ ਨੇ ਚੰਡੀਗੜ੍ਹ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਉਸ ਸ਼ਬਦਾਵਲੀ ਦੀ ਖੂਬ ਨਿੰਦਾ ਕੀਤੀ ਜਿਸ 'ਚ ਉਨ੍ਹਾਂ ਆਪਣੀ ਹੀ ਪਾਰਟੀ ਦੇ ਬਾਗੀ ਉਮੀਦਵਾਰਾਂ ਦੇ ਕਤਲੇਆਮ ਦੀ ਗੱਲ ਕਹੀ ਸੀ। ਉਮਾ ਭਾਰਤੀ ਨੇ ਕਿਹਾ ਕਿ ਕੈਪਟਨ ਜਿਹੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਦੇ ਮੂੰਹ ਤੋਂ ਅਜਿਹੀ ਸ਼ਬਦਾਵਲੀ ਨਿਕਲੀ ਕਾਫੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕੈਪਟਨ ਆਪਣੀ ਹੱਦ ਅਤੇ ਮਰੀਆਦਾ ਭੁੱਲ ਕੇ ਫੋਕੀ ਬਿਆਨਬਾਜ਼ੀ 'ਤੇ ਉਤਰ ਆਇਆ ਹੈ। ਉਨ੍ਹਾਂ ਕੇਂਦਰ ਦੀ ਯੂ. ਪੀ. ਏ. ਸਰਕਾਰ ਅਤੇ ਰਾਹੁਲ ਗਾਂਧੀ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਉਸ ਨੂੰ ਕਿਹਾ ਕਿ ਮੈਂ ਮੱਧ ਪ੍ਰਦੇਸ਼ ਤੋਂ ਚੱਲ ਕੇ ਯੂ. ਪੀ. ਚੋਣ ਲਡਨ ਆਈ ਹਾਂ। ਉਮਾ ਨੇ ਕਿਹਾ ਕਿ ਰਾਹੁਲ ਨੂੰ ਆਪਣੀ ਮੰਝੀ ਹੇਠ ਸੋਟਾ ਫੇਰ ਕੇ ਦੇਖਣਾ ਚਾਹੀਦਾ ਹੈ। ਰਾਹੁਲ ਖੁਦ ਦਿੱਲੀ ਤੋਂ ਉੱਤਰ ਪ੍ਰਦੇਸ਼ ਕੀ ਕਰਨ ਗਿਆ ਹੈ। ਰਾਹੁਲ ਹੀ ਨਹੀਂ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਵੀ ਬਰੇਲੀ ਕੀ ਕਰਨ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ ਭਾਜਪਾ ਸਰਕਾਰ ਨੇ ਰਾਜ 'ਚ ਸੂਬਾ ਤਰੱਕੀ ਦੀਆਂ ਲੀਹਾਂ ਛੂਹ ਰਿਹਾ ਹੈ ਅਤੇ ਲੋਕਾਂ ਦਾ ਰੁਝਾਨ ਅਕਾਲੀ-ਭਾਜਪਾ ਵੱਲ ਹੀ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਸਰਕਾਰ ਅਕਾਲੀ-ਭਾਜਪਾ ਗਠਬੰਧਨ ਦੀ ਹੀ ਬਣੇਗੀ। ਉਮਾ ਨੇ ਕਿਹਾ ਕਿ ਜੇਕਰ ਮੇਰੇ ਕਰਕੇ ਜੇ ਅਕਾਲੀ-ਭਾਜਪਾ ਗਠਬੰਧਨ ਨੂੰ ਇਕ ਵੀ ਵੋਟ ਮਿਲਦਾ ਹੈ ਤਾਂ ਮੈਂ ਸਮਝਾਂਗੀ ਮੇਰੀ ਪੰਜਾਬ ਫੇਰੀ ਸਫਲ ਹੋ ਗਈ ਹੈ।
No comments:
Post a Comment