ਇਸ ਘਟਨਾ ਦੇ ਬਾਅਦ ਰਾਹੁਲ ਗਾਂਧੀ ਨੇ ਬਿਆਨ ਵਿਚ ਕਿਹਾ ਕਿ ਉਹ ਜੁੱਤੀ ਸੁੱਟਣ ਤੋਂ ਘਬਰਾਉਣ ਵਾਲੇ ਨਹੀਂ ਹਨ ਅਤੇ ਇਸ ਨੂੰ ਭਾਜਪਾ ਦੀ ਹਰਕਤ ਦੱਸਿਆ। ਹਾਲਾਂਕਿ ਰਾਹੁਲ ਨੇ ਬਾਅਦ ਵਿਚ ਆਪਣਾ ਭਾਸ਼ਣ ਜਾਰੀ ਰੱਖਿਆ। ਰਾਹੁਲ ਨੇ ਕਿਹਾ ਕਿ ਜੇਕਰ ਲੋਗ ਸੋਚਦੇ ਹਨ ਕਿ ਚੱਪਲ ਜਾਂ ਜੁੱਤੀ ਮਾਰ ਦਿੱਤੀ ਤਾਂ ਰਾਹੁਲ ਭੱਜ ਜਾਵੇਗਾ ਪਰ ਰਾਹੁਲ ਭੱਜਣ ਵਾਲਾ ਨਹੀਂ ਹੈ। ਘਟਨਾ ਦੇ ਬਾਅਦ ਸੁਰੱਖਿਆ ਘੇਰੇ ਤੋਂ ਬਾਹਰ ਨਿਕਲ ਕੇ ਲੋਕਾਂ ਨਾਲ ਮਿਲੇ।
ਦੋਸ਼ੀ ਵਿਅਕਤੀ ਦੀ ਪਛਾਣ ਇਕ ਸਥਾਨਕ ਦੁਕਾਨਦਾਰ ਦੇ ਤੌਰ 'ਤੇ ਕੀਤੀ ਗਈ ਹੈ। ਜੁੱਤੀ ਸੁੱਟਣ ਵਾਲਾ ਵਿਅਕਤੀ ਮੰਚ ਤੋਂ ਕਾਫੀ ਦੂਰ ਸੀ, ਇਸ ਲਈ ਜੁੱਤੀ ਮੰਚ ਤੱਕ ਨਹੀਂ ਪਹੁੰਚ ਸਕੀ। ਉਕਤ ਵਿਅਕਤੀ ਜੁੱਤੀ ਸੁੱਟਣ ਵੇਲੇ ਜ਼ੋਰ-ਜ਼ੋਰ ਨਾਲ ਕਲਮਾਡੀ ਦਾ ਨਾਮ ਲੈ ਰਿਹਾ ਸੀ ਅਤੇ ਰਾਹੁਲ ਗਾਂਧੀ ਵੀ ਉਸ ਸਮੇਂ ਭਾਜਪਾ ਦੇ 'ਇੰਡੀਆ ਸ਼ਾਈਨਿੰਗ' ਸਲੋਗਨ ਦਾ ਮਜ਼ਾਕ ਬਣਾ ਰਹੇ ਸਨ।