Sunday, 19 February 2012

 ਦੁਨੀਆ ਹਿਲਾਉਣ ਦੀ ਤਿਆਰੀ ਕਰ ਰਿਹੈ ਈਰਾਨ
ਤੇਹਿਰਾਨ : ਈਰਾਨ ਦੇ ਰੇਵਲੂਸ਼ਨਰੀ ਗਾਰਡਜ਼ ਦਾ ਕਹਿਣਾ ਹੈ ਕਿ ਉਸ ਨੇ ਸੰਭਾਵਿਤ ਬਾਹਰੀ ਖਤਰੇ ਤੋਂ ਦੇਸ਼ ਦੀ ਸੁਰੱਖਿਆ ਦੇ ਮੱਦੇ ਨਜ਼ਰ ਅਪਣੀ ਸਮਰਥਾ ਵਧਾਉਣ ਲਈ 2 ਦਿਨਾਂ ਜ਼ਮੀਨੀ ਸੈਨਿਕ ਅਭਿਆਸ ਸ਼ੁਰੂ ਕੀਤਾ ਹੈ।
ਗਾਰਡਜ਼ ਦੇ ਜ਼ਮੀਨੀ ਸੈਨਾ ਦੇ ਕਮਾਂਡਰ ਮੁਹੰਮਦ ਪਾਕਪੌਰ ਨੇ ਸੈਨਾ ਦੀ ਵੈਬਸਾਈਟ 'ਤੇ ਲਿਖਿਆ ਹੈ ਕਿ ਯੁਧ ਅਭਿਆਸ 'ਬਾਲ ਫਜ਼ਰ' ਜਾਂ 'ਡਾਨ' ਮੱਧ ਈਰਾਨ ਦੇ ਯਦਹ ਸ਼ਹਿਰ ਦੇ ਬਾਹਰੀ ਖੇਤਰ 'ਚ ਸ਼ੁਰੂ ਕੀਤਾ ਹੈ।
ਰੇਵਲੂਸ਼ਨਰੀ ਗਾਰਡਜ਼ ਈਰਾਨ ਦੀ ਸੱਭ ਤੋਂ ਸ਼ਕਤੀਸ਼ਾਲੀ ਸੈਨਕ ਇਕਾਈ ਹੈ।
ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਉਸ ਦੇ ਅਤੇ ਪੱਛਮੀ ਦੇਸ਼ਾਂ ਵਿਚਕਾਰ ਵਧ ਰਿਹੇ ਤਨਾਅ ਦੌਰਾਨ ਇਹ ਅਭਿਆਸ ਸੈਨਿਕ ਅਭਿਆਸਾਂ ਦੀ ਲੜੀ ਨਵੀਂ ਕੜੀ ਹੈ।

No comments:

Post a Comment