ਅਜੂਬਾ ਹੈ ਆਕਲੈਂਡ ਹਵਾਈ ਅੱਡੇ 'ਤੇ ਲੱਗੀ
ਸ੍ਰੀ ਦਰਬਾਰ ਸਾਹਿਬ ਦੀ ਤਸਵੀਰ
ਅੰਤਰਰਾਸ਼ਟਰੀ ਹਵਾਈ ਅੱਡੇ ਆਕਲੈਂਡ ਅੰਦਰ ਲੱਗੀ
ਹੋਈ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਤਸਵੀਰ।
ਆਕਲੈਂਡ-19 ਮਾਰਚ ਨਿਊਜ਼ੀਲੈਂਡ ਦੇ ਸਭ ਤੋਂ ਵਿਅਸਤ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਹਰ ਯਾਤਰੀ, ਸੈਲਾਨੀ ਤੇ ਭਾਰਤੀ ਨੂੰ ਉਦੋਂ ਬੇਹੱਦ ਖੁਸ਼ੀ ਹੁੰਦੀ ਹੈ ਜਦੋਂ ਉਹ ਕਸਟਮਜ਼ ਅਤੇ ਡਿਊਟੀ ਮੁਕਤ ਖੇਤਰ ਤੋਂ ਹੁੰਦਾ ਹੋਇਆ ਉਡਾਣ ਲਈ ਵੱਖ-ਵੱਖ ਗੇਟਾਂ 'ਤੇ ਖੜ੍ਹੇ ਹਵਾਈ ਜਹਾਜ਼ਾਂ ਵੱਲ ਵਧਦੇ ਸਮੇਂ ਸ੍ਰੀ ਦਰਬਾਰ ਸਾਹਿਬ ਦੀ ਜਗਮਗਾਉਂਦੀ ਵੱਡੀ ਤਸਵੀਰ ਵੇਖਦਾ ਹੈ। ਸ੍ਰੀ ਦਰਬਾਰ ਸਾਹਿਬ ਦੀ ਤਸਵੀਰ
ਅੰਤਰਰਾਸ਼ਟਰੀ ਹਵਾਈ ਅੱਡੇ ਆਕਲੈਂਡ ਅੰਦਰ ਲੱਗੀ
ਹੋਈ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਤਸਵੀਰ।
'ਇਨਕ੍ਰੈਡਅਬਲ ਇੰਡੀਆ' ਟੂਰਿਜ਼ਮ ਕੰਪਨੀ ਵੱਲੋਂ ਲਗਾਈ ਗਈ ਇਹ ਤਸਵੀਰ ਜਿਥੇ ਸੈਲਾਨੀਆਂ ਦੇ ਮਨਾਂ ਵਿਚ ਵਿਸ਼ਵ ਦੇ ਇਕ ਅਜੂਬੇ ਵਜੋਂ ਵਿਚਰਦੇ ਅਸਥਾਨ ਦੀ ਯਾਦ ਤਾਜ਼ਾ ਕਰਵਾ ਕੇ ਉਨ੍ਹਾਂ ਨੂੰ ਆਪਣੇ ਵੱਲ ਆਕਿਰਸ਼ਤ ਕਰਦੀ ਹੈ ਉਥੇ ਸਿੱਖਾਂ ਦੇ ਭਾਰਤ ਰਵਾਨਾ ਹੋਣ ਦੇ ਮੁੱਢਲੇ ਸਫ਼ਰ ਵਿਚ ਹੀ ਅਧਿਆਤਮਿਕਤਾ ਦਾ ਸੰਦੇਸ਼ ਵੰਡ ਜਾਂਦੀ ਹੈ। ਸ. ਗੁਰਨੇਕ ਸਿੰਘ (ਮਾਨ ਵੀਡੀਓਜ਼) ਵਾਲਿਆਂ ਨੇ ਇਸ ਤਸਵੀਰ ਨੂੰ ਆਪਣੇ ਕੈਮਰੇ ਵਿਚ ਸਮੋਇਆ ਤੇ ਇਸ ਨੂੰ ਪ੍ਰੈਸ ਨਾਲ ਸਾਂਝਾ ਕਰਦਿਆਂ ਖੁਸ਼ੀ ਪ੍ਰਗਟ ਕੀਤੀ ਹੈ। ਇਹ ਤਸਵੀਰ ਉਥੇ ਲਗਾਈ ਗਈ ਹੈ ਜਿਥੇ ਅੰਤਰਰਾਸ਼ਟਰੀ ਸਫ਼ਰ ਕਰਨ ਵਾਲੇ ਹਰ ਯਾਤਰੀ ਨੂੰ ਇਸ ਦੇ ਸ਼ੁਰੂ ਵਿਚ ਹੀ ਦਰਸ਼ਨ ਹੋ ਜਾਂਦੇ ਹਨ। ਐੱਨ. ਆਈ. ਐਸ. ਕਾਲਜ ਦੀ ਪ੍ਰਧਾਨ ਸ੍ਰੀਮਤੀ ਮਾਰੀਅਨ ਐਡਵਾਰਡ ਜਿਸਦਾ ਕਹਿਣਾ ਹੈ ਕਿ ਉਹ ਜਿੰਨੀ ਵਾਰ ਵੀ ਭਾਰਤ ਜਾਂਦੀ ਹੈ ਉਥੇ ਸ੍ਰੀ ਦਰਬਾਰ ਸਾਹਿਬ ਦੇ ਜਰੂਰ ਦਰਸ਼ਨ ਕਰਦੀ ਹੈ ਅਤੇ ਇਕ ਵੱਖਰੀ ਤਰ੍ਹਾਂ ਦੀ ਮਨ ਨੂੰ ਸ਼ਾਂਤੀ ਮਹਿਸੂਸ ਕਰਦੀ ਹੈ। ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਜਾਣ ਵਾਲਿਆਂ ਲਈ ਇਹ ਤਸਵੀਰ ਉਦੋਂ ਤੱਕ ਮਨਾਂ ਵਿਚ ਉਕਰੀ ਰਹਿੰਦੀ ਹੈ ਜਿੰਨਾ ਚਿਰ ਉਹ ਪ੍ਰਤੱਖ ਰੂਪ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਇਕ ਰੱਬੀ ਸਕੂਨ ਨਹੀਂ ਪ੍ਰਾਪਤ ਕਰ ਲੈਂਦੇ। ਇਹ ਤਸਵੀਰ ਉਦੋਂ ਤੱਕ ਮਨਾਂ ਵਿਚ ਉਕਰੀ ਰਹਿੰਦੀ ਹੈ ਜਿੰਨਾ ਚਿਰ ਉਹ ਪ੍ਰਤੱਖ ਰੂਪ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਇਕ ਰੱਬੀ ਸਕੂਨ ਨਹੀਂ ਪ੍ਰਾਪਤ ਕਰ ਲੈਂਦੇ।
ਦਿੱਲੀ ਦੇ ਸ੍ਰੀਰਾਮ ਸੈਂਟਰ ਵਿਚ ਪ੍ਰਸਿੱਧ ਲੇਖਕ ਡਾ. ਸੀ. ਡੀ. ਸਿੱਧੂ ਦੇ ਲਿਖੇ ਨਾਟਕ 'ਸਿਕੰਦਰ ਦੀ ਜਿੱਤ' ਦੇ ਉਦਘਾਟਨ ਮੌਕੇ ਵਿਸ਼ੇਸ਼ ਮਹਿਮਾਨ ਸ੍ਰੀ ਅਰਵਿੰਦ ਚੋਪੜਾ ਅਤੇ ਸ੍ਰੀਮਤੀ ਸੀਮਾ ਚੋਪੜਾ ਨੂੰ ਸਨਮਾਨਿਤ ਕਰਦੇ ਹੋਏ ਸੀ. ਡੀ. ਐਸ. ਕਾਲਜੀਏਟ ਡਰਾਮਾ ਸੁਸਾਇਟੀ ਦੀ ਸਲੋਨੀ ਤਨੇਜਾ। ਸ੍ਰੀ ਰਵੀ ਤਨੇਜਾ ਦੀ ਨਿਰਦੇਸ਼ਨਾ ਵਾਲਾ ਇਹ ਨਾਟਕ ਪੰਜਾਬ ਵਿਚ ਵੀ ਖੇਡਿਆ ਜਾਵੇਗਾ। |
ਏ.ਐਸ.ਆਈ. ਹਰਭਜਨ ਸਿੰਘ ਕਤਲ ਕਾਂਡ ਦਾ ਮੁੱਖ ਦੋਸ਼ੀ ਗ੍ਰਿਫਤਾਰ
ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸੁਰਜੀਤ ਸਿੰਘ ਪੱਤਰਕਾਰ ਸੰਮੇਲਨ
ਦੌਰਾਨ ਜਾਣਕਾਰੀ ਦਿੰਦੇ ਹੋਏ।
ਬਰਨਾਲਾ.19 ਮਾਰਚ - ਜ਼ਿਲ੍ਹਾ ਪੁਲਿਸ ਮੁਖੀ ਸੁਰਜੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਸ਼ਹਿਣਾ ਵਿਖੇ ਤਾਇਨਾਤ ਏ.ਐਸ.ਆਈ. ਹਰਭਜਨ ਸਿੰਘ ਦੇ ਕਤਲ ਨਾਲ ਸਬੰਧਿਤ ਮੁੱਖ ਦੋਸ਼ੀ ਮੱਖਣ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂਕਿ ਇਸ ਕਤਲ 'ਚ ਸ਼ਾਮਿਲ ਦੋ ਦੋਸ਼ੀ ਜੱਗਾ ਸਿੰਘ ਤੇ ਫਲੇਲ ਸਿੰਘ ਪਹਿਲਾਂ ਹੀ ਗ੍ਰਿਫਤਾਰ ਕੀਤੇ ਹੋਏ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਡੀ.ਆਈ.ਜੀ. ਪਟਿਆਲਾ ਰੇਂਜ ਵੱਲੋਂ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਤੇ ਮੁੱਖ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਸੀ। ਮੱਖਣ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਗੁਰਦਰਸ਼ਨ ਸਿੰਘ ਡੀ.ਐਸ.ਪੀ. ਮਹਿਲਕਲਾਂ ਨੂੰ ਖੁਫ਼ੀਆ ਇਤਲਾਹ ਮਿਲਣ 'ਤੇ ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਸੁਖਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਪਟਿਆਲਾ, ਇੰਸਪੈਕਟਰ ਮੁੱਖ ਅਫਸਰ ਥਾਣਾ ਠੁੱਲੀਵਾਲ, ਐਸ.ਆਈ. ਮਲਕੀਤ ਸਿੰਘ, ਏ.ਐਸ.ਈ. ਬਲਜੀਤ ਸਿੰਘ ਸੀ. ਆਈ.ਏ. ਸਟਾਫ਼ ਬਰਨਾਲਾ ਨੇ ਪੁਲਿਸ ਪਾਰਟੀ ਸਮੇਤ ਟੀ-ਪੁਆਇੰਟ ਲਿੰਕ ਰੋਡ ਫਤਿਹਗੜ੍ਹ ਛੰਨਾ, ਬਰਨਾਲਾ, ਮਾਨਸਾ ਰੋਡ 'ਤੇ ਨਾਕਾਬੰਦੀ ਦੌਰਾਨ ਏ.ਐਸ. ਆਈ. ਹਰਭਜਨ ਸਿੰਘ ਦੇ ਕਤਲ ਨਾਲ ਸਬੰਧਿਤ ਮੁੱਖ ਦੋਸ਼ੀ ਮੱਖਣ ਸਿੰਘ ਪੁੱਤਰ ਮੋਦਾ ਸਿੰਘ ਵਾਸੀ ਬੜਾਗੁੜਾ ਜ਼ਿਲ੍ਹਾ ਸਿਰਸਾ ਨੂੰ ਇੱਕ ਮੋਟਰਸਾਈਕਲ 'ਤੇ ਆਉਂਦੇ ਨੂੰ ਗ੍ਰਿਫਤਾਰ ਕੀਤਾ। ਮੱਖਣ ਸਿੰਘ ਪਾਸੋਂ ਤਲਾਸ਼ੀ ਦੌਰਾਨ ਇੱਕ ਪਿਸਤੌਲ ਤੇ 4 ਜਿੰਦਾ ਕਾਰਤੂਸ ਅਤੇ ਇੱਕ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੱਖਣ ਸਿੰਘ ਖ਼ਿਲਾਫ਼ ਪਹਿਲਾਂ ਵੀ ਲੁੱਟਾਂ-ਖੋਹਾਂ, ਕਤਲ ਤੇ ਡਕੈਤੀ ਦੇ 50-55 ਮੁਕੱਦਮੇ ਪੰਜਾਬ ਅਤੇ ਹਰਿਆਣਾ ਵਿੱਚ ਦਰਜ ਹਨ ਅਤੇ ਇਹ ਕਈ ਮੁਕੱਦਮਿਆਂ 'ਚ ਭਗੌੜਾ ਹੈ। ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸੁਰਜੀਤ ਸਿੰਘ ਪੱਤਰਕਾਰ ਸੰਮੇਲਨ
ਦੌਰਾਨ ਜਾਣਕਾਰੀ ਦਿੰਦੇ ਹੋਏ।
ਪੁਲਿਸ ਵੱਲੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਦੋ ਦੋਸ਼ੀਆਂ ਜੱਗਾ ਸਿੰਘ ਅਤੇ ਫਲੇਲ ਸਿੰਘ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੋਂ ਪੁਲਿਸ ਨੇ ਦੋ ਦਿਨਾਂ ਪੁਲਿਸ ਰਿਮਾਂਡ ਹਾਸਲ ਕੀਤਾ। ਕੀਤਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੱਖਣ ਸਿੰਘ ਖ਼ਿਲਾਫ਼ ਪਹਿਲਾਂ ਵੀ ਲੁੱਟਾਂ-ਖੋਹਾਂ, ਕਤਲ ਤੇ ਡਕੈਤੀ ਦੇ 50-55 ਮੁਕੱਦਮੇ ਪੰਜਾਬ ਅਤੇ ਹਰਿਆਣਾ ਵਿੱਚ ਦਰਜ ਹਨ ਅਤੇ ਇਹ ਕਈ ਮੁਕੱਦਮਿਆਂ 'ਚ ਭਗੌੜਾ ਹੈ। ਪੁਲਿਸ ਵੱਲੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਦੋ ਦੋਸ਼ੀਆਂ ਜੱਗਾ ਸਿੰਘ ਅਤੇ ਫਲੇਲ ਸਿੰਘ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੋਂ ਪੁਲਿਸ ਨੇ ਦੋ ਦਿਨਾਂ ਪੁਲਿਸ ਰਿਮਾਂਡ ਹਾਸਲ ਕੀਤਾ।
ਜੰਗਲਾਤ ਵਿਭਾਗ ਦੇ ਦੋ ਰੇਜ਼ ਅਫ਼ਸਰ ਬਰਖਾਸਤ
ਫ਼ਿਰੋਜ਼ਪੁਰ-19 ਮਾਰਚ ਦਰੱਖਤਾਂ ਦੀ ਨਜਾਇਜ਼ ਕਟਾਈ ਨੂੰ ਲੈ ਕੇ ਜੰਗਲਾਤ ਵਿਭਾਗ ਦੇ ਦੋ ਰੇਜ਼ ਅਫ਼ਸਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਹਿੰਦ-ਪਾਕਿ ਸਰਹੱਦ ਲਾਗੇ ਮਮਦੋਟ ਸੈਕਟਰ 'ਚ ਪੈਂਦੇ ਚੱਕ ਬੀੜ ਵਿਚੋਂ 2006 'ਚ ਵੱਡੀ ਗਿਣਤੀ 'ਚ ਦਰੱਖਤਾਂ ਦੀ ਨਜਾਇਜ਼ ਕਟਾਈ ਹੋਈ ਸੀ, ਜਿਸ ਦੀ ਜਾਂਚ ਦੌਰਾਨ ਵਿਭਾਗ ਵੱਲੋਂ ਵਿਭਾਗ ਦੇ ਦੋ ਰੇਜ਼ ਅਫ਼ਸਰਾਂ ਨੂੰ ਬਰਾਬਰ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਵਿਭਾਗ ਦੇ ਕੰਜਰਵੇਟਰ ਸੌਰਵ ਗੁਪਤਾ ਵੱਲੋਂ ਜਾਰੀ ਹੁਕਮਾਂ ਤਹਿਤ ਰੇਂਜ ਅਫ਼ਸਰ ਬਲਵਿੰਦਰ ਸਿੰਘ ਬੱਟੀ ਅਤੇ ਰੇਂਜ ਅਫ਼ਸਰ ਜਸਬੀਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਦਰੱਖਤਾਂ ਦੀ ਨਜਾਇਜ਼ ਕਟਾਈ 'ਚ ਕੁਝ ਹੋਰ ਕੱਚੇ-ਪੱਕੇ ਮੁਲਾਜ਼ਮ ਵੀ ਦੋਸ਼ੀ ਪਾਏ ਗਏ ਹਨ, ਜਿੰਨ੍ਹਾਂ ਖਿਲਾਫ਼ ਪੁਲਿਸ ਨੇ ਮੁਕੱਦਮਾ ਵੀ ਦਰਜ ਕਰ ਲਿਆ ਹੈ। ਬੀ.ਐਸ.ਐਫ. ਵੱਲੋਂ ਤਿੰਨ ਪਾਕਿ ਸਮਗਲਰ ਹਲਾਕ
ਭਾਰਤ-ਪਾਕਿ ਸਰਹੱਦ 'ਤੇ ਖੇਮਕਰਨ ਸੈਕਟਰ 'ਚ ਬਣੀ ਧਰਮਾ ਚੌਂਕੀ 'ਤੇ ਮਾਰੇ ਗਏ ਸਮੱਗਲਰਾਂ ਤੋਂ ਬਰਾਮਦ ਕੀਤੀ ਹੈਰੋਇਨ ਦੀ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ. ਰਜੇਸ਼ ਗੁਪਤਾ, ਕਮਾਂਡਰ ਅਫਸਰ ਆਰ.ਕੇ. ਸ਼ਰਮਾ ਆਦਿ।
ਅਮਰਕੋਟ/ਖਾਲੜਾ-19 ਮਾਰਚ ਤਰਨ ਤਾਰਨ ਜ਼ਿਲ੍ਹੇ ਦੇ ਖੇਮਕਰਨ ਸੈਕਟਰ 'ਚ ਭਾਰਤ ਪਾਕਿ ਸਰਹੱਦ 'ਤੇ ਖਾਲੜਾ ਨੇੜ੍ਹੇ ਬਣੀ ਭਾਰਤੀ ਸੁਰੱਖਿਆ ਬਲ ਦੀ ਧਰਮਾ ਚੌਂਕੀ ਵਿਖੇ ਬੀਤੀ ਰਾਤ ਭਾਰਤੀ ਸਮੱਗਲਰਾਂ ਨੂੰ ਹੈਰੋਇਨ ਦੀ ਖੇਪ ਦੇਣ ਆਏ ਤਿੰਨ ਪਾਕਿਸਤਾਨੀ ਸਮੱਗਲਰਾਂ ਨਾਲ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਹੋਈ ਆਹਮੋ ਸਾਹਮਣੇ ਫਾਇਰਿੰਗ ਵਿਚ ਤਿੰਨੇ ਪਾਕਿਸਤਾਨੀ ਸਮੱਗਲਰ ਮਾਰੇ ਗਏ। ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਮੱਗਲਰਾਂ ਨੂੰ ਦੇਣ ਲਈ ਲਿਆਂਦੀ 22 ਕਿਲੋ ਹੈਰੋਇਨ , ਤਿੰਨ ਮੋਬਾਇਲ, ਇਕ 12 ਬੋਰ ਦੀ ਦੇਸੀ ਗੰਨ, ਦਸ ਜਿੰਦਾ ਕਾਰਤੂਸ ਅਤੇ 200 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ। ਫੜ੍ਹੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ 1 ਅਰਬ 10 ਕਰੋੜ ਰੁਪਏ ਦੱਸੀ ਜਾਂਦੀ ਹੈ। ਸੀਮਾ ਸੁਰੱਖਿਆ ਬਲ ਦੀ 45 ਬਟਾਲੀਅਨ ਦੇ ਹੈੱਡਕੁਆਟਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ. ਰਜੇਸ਼ ਗੁਪਤਾ ਅਤੇ ਕਮਾਂਡਰ ਅਫਸਰ ਆਰ.ਕੇ. ਸ਼ਰਮਾ ਨੇ ਦੱਸਿਆ ਕਿ ਬੀ.ਐੱਸ.ਐੱਫ. ਨੂੰ ਗੁਪਤ ਜਾਣਕਾਰੀ ਮਿਲੀ ਕਿ ਭਾਰਤ ਪਾਕਿ ਸਰਹੱਦ 'ਤੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਹੈਰੋਇਨ ਦੀ ਖੇਪ ਆਉਣ ਵਾਲੀ ਹੈ, ਜਿਸ ਕਾਰਨ ਬੀ.ਐੱਸ.ਐੱਫ. ਵੱਲੋਂ ਸਰਹੱਦ ਉਪਰ ਸਖ਼ਤ ਨਜ਼ਰ ਰੱਖੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਸਰਹੱਦ 'ਤੇ ਬਣੀ ਧਰਮਾ ਚੌਂਕੀ ਨੇੜ੍ਹੇ ਰਾਤ ਕਰੀਬ ਇਕ ਵਜੇ ਪਾਕਿਸਤਾਨ ਵੱਲੋਂ ਤਿੰਨ ਨੌਜਵਾਨ ਆਏ ਅਤੇ ਉਨ੍ਹਾਂ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ, ਜਿਸ ਵਿਚ ਬਿਜਲੀ ਦਾ ਕਰੰਟ ਹੁੰਦਾ ਹੈ, ਉਸ ਤਾਰ ਵਿਚ ਪਲਾਸਟਿਕ ਦੀ ਪਾਈਪ (ਜੋ ਕਿ ਕਰੀਬ 17-18 ਫੁੱਟ ਲੰਮੀ ਸੀ) ਪਾ ਕੇ ਉਸ ਰਾਹੀਂ ਹੈਰੋਇਨ ਦੇ ਪੈਕੇਟ ਤਾਰ ਨਾਲ ਲਗਦੇ ਭਾਰਤੀ ਖੇਤਾਂ ਵਿਚ ਸੁੱਟ ਦਿੱਤੇ। ਜਦ ਪਾਕਿਸਤਾਨੀ ਸਮੱਗਲਰਾਂ ਵੱਲੋਂ ਪਲਾਸਟਿਕ ਦੀ ਪਾਈਪ ਨੂੰ ਵਾਪਿਸ ਖਿੱਚਿਆ ਜਾ ਰਿਹਾ ਸੀ ਤਾਂ ਉਸ ਵਕਤ ਕੰਡਿਆਲੀ ਤਾਰ ਨੇੜ੍ਹੇ ਕੁਝ ਹਰਕਤ ਨਜ਼ਰ ਆਉਣ ਕਾਰਨ ਬੀ.ਐੱਸ.ਐੱਫ. ਦੇ ਜਵਾਨ ਚੌਕਸ ਹੋ ਗਏ। ਜਵਾਨਾਂ ਵੱਲੋਂ ਲਲਕਾਰਨ 'ਤੇ ਇਕ ਪਾਕਿਸਤਾਨ ਨੌਜਵਾਨ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ ਵਿਚ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਲਗਾਤਾਰ ਧੜਾਧੜ ਕੀਤੀ ਫਾਇਰਿੰਗ ਕਾਰਨ ਤਿੰਨੇ ਪਾਕਿਸਤਾਨੀ ਸਮੱਗਲਰ ਮੌਕੇ 'ਤੇ ਹੀ ਢੇਰ ਹੋ ਗਏ। ਉਨ੍ਹਾਂ ਦੱਸਿਆ ਕਿ ਜਵਾਨਾਂ ਵੱਲੋਂ ਘਟਨਾ ਸਥਾਨ ਦੀ ਕੀਤੀ ਜਾਂਚ 'ਤੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਪਲਾਸਟਿਕ ਪਾਈਪ ਰਾਹੀਂ ਖੇਤਾਂ ਵਿਚ ਸੁੱਟੇ ਹੈਰੋਇਨ ਦੇ 1-1 ਕਿਲੋ ਦੇ 22 ਪੈਕੇਟ ਬਰਾਮਦ ਹੋਏ ਤੇ ਸਮੱਗਲਰਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਤਿੰਨ ਮੋਬਾਇਲ, ਇਕ 12 ਬੋਰ ਦੇਸੀ ਗੰਨ, 10 ਜਿੰਦਾ ਕਾਰਤੂਸ, 200 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਸਮੱਗਲਰਾਂ ਵੱਲੋਂ ਸੁੱਟੀ ਗਈ ਹੈਰੋਇਨ ਨੂੰ ਲੈਣ ਵਾਸਤੇ ਆਏ ਭਾਰਤੀ ਸਮੱਗਲਰ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ, ਕਿਉਂਕਿ ਉਹ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਪਿਛੇ ਹੀ ਕਿਤੇ ਝਾੜੀਆਂ ਵਿਚ ਛੁਪੇ ਹੋਏ ਸਨ ਤੇ ਫਾਇਰਿੰਗ ਸ਼ੁਰੂ ਹੋਣ 'ਤੇ ਭਾਰਤੀ ਸਮੱਗਲਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਪਿਛੇ ਦੇ ਪਿਛੇ ਹੀ ਦੌੜ ਗਏ। ਉਨ੍ਹਾਂ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ, ਜਿਸ ਵਿਚ ਬਿਜਲੀ ਦਾ ਕਰੰਟ ਹੁੰਦਾ ਹੈ, ਉਸ ਤਾਰ ਵਿਚ ਪਲਾਸਟਿਕ ਦੀ ਪਾਈਪ (ਜੋ ਕਿ ਕਰੀਬ 17-18 ਫੁੱਟ ਲੰਮੀ ਸੀ) ਪਾ ਕੇ ਉਸ ਰਾਹੀਂ ਹੈਰੋਇਨ ਦੇ ਪੈਕੇਟ ਤਾਰ ਨਾਲ ਲਗਦੇ ਭਾਰਤੀ ਖੇਤਾਂ ਵਿਚ ਸੁੱਟ ਦਿੱਤੇ। ਜਦ ਪਾਕਿਸਤਾਨੀ ਸਮੱਗਲਰਾਂ ਵੱਲੋਂ ਪਲਾਸਟਿਕ ਦੀ ਪਾਈਪ ਨੂੰ ਵਾਪਿਸ ਖਿੱਚਿਆ ਜਾ ਰਿਹਾ ਸੀ ਤਾਂ ਉਸ ਵਕਤ ਕੰਡਿਆਲੀ ਤਾਰ ਨੇੜ੍ਹੇ ਕੁਝ ਹਰਕਤ ਨਜ਼ਰ ਆਉਣ ਕਾਰਨ ਬੀ.ਐੱਸ.ਐੱਫ. ਦੇ ਜਵਾਨ ਚੌਕਸ ਹੋ ਗਏ। ਜਵਾਨਾਂ ਵੱਲੋਂ ਲਲਕਾਰਨ 'ਤੇ ਇਕ ਪਾਕਿਸਤਾਨ ਨੌਜਵਾਨ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ ਵਿਚ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਲਗਾਤਾਰ ਧੜਾਧੜ ਕੀਤੀ ਫਾਇਰਿੰਗ ਕਾਰਨ ਤਿੰਨੇ ਪਾਕਿਸਤਾਨੀ ਸਮੱਗਲਰ ਮੌਕੇ 'ਤੇ ਹੀ ਢੇਰ ਹੋ ਗਏ। ਉਨ੍ਹਾਂ ਦੱਸਿਆ ਕਿ ਜਵਾਨਾਂ ਵੱਲੋਂ ਘਟਨਾ ਸਥਾਨ ਦੀ ਕੀਤੀ ਜਾਂਚ 'ਤੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਪਲਾਸਟਿਕ ਪਾਈਪ ਰਾਹੀਂ ਖੇਤਾਂ ਵਿਚ ਸੁੱਟੇ ਹੈਰੋਇਨ ਦੇ 1-1 ਕਿਲੋ ਦੇ 22 ਪੈਕੇਟ ਬਰਾਮਦ ਹੋਏ ਤੇ ਸਮੱਗਲਰਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਤਿੰਨ ਮੋਬਾਇਲ, ਇਕ 12 ਬੋਰ ਦੇਸੀ ਗੰਨ, 10 ਜਿੰਦਾ ਕਾਰਤੂਸ, 200 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਸਮੱਗਲਰਾਂ ਵੱਲੋਂ ਸੁੱਟੀ ਗਈ ਹੈਰੋਇਨ ਨੂੰ ਲੈਣ ਵਾਸਤੇ ਆਏ ਭਾਰਤੀ ਸਮੱਗਲਰ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ, ਕਿਉਂਕਿ ਉਹ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਪਿਛੇ ਹੀ ਕਿਤੇ ਝਾੜੀਆਂ ਵਿਚ ਛੁਪੇ ਹੋਏ ਸਨ ਤੇ ਫਾਇਰਿੰਗ ਸ਼ੁਰੂ ਹੋਣ 'ਤੇ ਭਾਰਤੀ ਸਮੱਗਲਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਪਿਛੇ ਦੇ ਪਿਛੇ ਹੀ ਦੌੜ ਗਏ।ਭਾਰਤ-ਪਾਕਿ ਸਰਹੱਦ 'ਤੇ ਖੇਮਕਰਨ ਸੈਕਟਰ 'ਚ ਬਣੀ ਧਰਮਾ ਚੌਂਕੀ 'ਤੇ ਮਾਰੇ ਗਏ ਸਮੱਗਲਰਾਂ ਤੋਂ ਬਰਾਮਦ ਕੀਤੀ ਹੈਰੋਇਨ ਦੀ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ. ਰਜੇਸ਼ ਗੁਪਤਾ, ਕਮਾਂਡਰ ਅਫਸਰ ਆਰ.ਕੇ. ਸ਼ਰਮਾ ਆਦਿ।
ਜਾਅਲੀ ਨੋਟਾਂ ਸਮੇਤ ਇੱਕ ਰਾਜਸਥਾਨੀ ਤੇ ਇਕ ਪੰਜਾਬੀ ਕਾਬੂ
ਅਬੋਹਰ ਵਿਖੇ ਫੜੀ ਗਈ ਜਾਅਲੀ ਕਰੰਸੀ ਬਾਰੇ ਜਾਣਕਾਰੀ
ਦਿੰਦੇ ਹੋਏ ਪੁਲਿਸ ਕਪਤਾਨ ਸ: ਵਰਿੰਦਰ ਸਿੰਘ ਬਰਾੜ।
ਅਬੋਹਰ.-19 ਮਾਰਚ - ਖੂਈਆਂ ਸਰਵਰ ਦੀ ਪੁਲਿਸ ਨੇ ਇੱਥੇ ਜਾਅਲੀ ਨੋਟਾਂ ਸਮੇਤ ਇੱਕ ਰਾਜਸਥਾਨੀ ਤੇ ਇੱਕ ਪੰਜਾਬੀ ਨੂੰ ਕਾਬੂ ਕੀਤਾ ਹੈ। ਪੁਲਿਸ ਕਪਤਾਨ ਸ: ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੁਖ਼ਬਰ ਦੀ ਸੂਚਨਾ 'ਤੇ ਖੂਈਆਂ ਸਰਵਰ ਪੁਲਿਸ ਦੇ ਮੁਖੀ ਸ੍ਰੀ ਵੀਰ ਚੰਦ ਨੇ ਛਿੰਦਾ ਪੁੱਤਰ ਗੁਰਾਂ ਸਿੰਘ ਵਾਸੀ ਸੱਪਾਂ ਵਾਲੀ ਤੇ ਸੋਨੂੰ ਪੁੱਤਰ ਕੁਲਵੰਤ ਸਿੰਘ ਰਾਏ ਵਾਸੀ ਹਿੰਦੂਮਲ ਕੋਟ (ਰਾਜਸਥਾਨ) ਨੂੰ 64 ਹਜ਼ਾਰ ਦੇ ਜਾਅਲੀ ਨੋਟਾਂ ਸਮੇਤ ਕਾਬੂ ਕੀਤਾ ਹੈ। ਇਹ ਦੋਨੋਂ ਰਲ ਕੇ ਸਕੈਨਰ ਨਾਲ ਬਠਿੰਡੇ ਤੋਂ ਕਿਸੇ ਕੋਲੋਂ ਕਾਗ਼ਜ਼ ਲਿਆ ਕੇ ਨੋਟ ਤਿਆਰ ਕਰਦੇ ਸਨ। ਇਨ੍ਹਾਂ ਕੋਲੋਂ 21 ਨੋਟ 1 ਹਜ਼ਾਰ ਵਾਲੇ, 71 ਨੋਟ 500 ਵਾਲੇ ਤੇ 75 ਨੋਟ 100 ਵਾਲੇ ਬਰਾਮਦ ਹੋਏ ਹਨ। ਸ: ਬਰਾੜ ਨੇ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਧਾਰਾ 489 ਏ, 489 ਬੀ, 489 ਸੀ ਤੇ 489 ਡੀ ਤਹਿਤ ਮੁਕੱਦਮਾ ਨੰਬਰ 29 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਪੁਲਿਸ ਉਪ ਕਪਤਾਨ ਸ੍ਰੀ ਵਿਭੋਰ ਕੁਮਾਰ ਵੀ ਹਾਜ਼ਰ ਸਨ। ਸਮੇਤ ਕਾਬੂ ਕੀਤਾ ਹੈ। ਇਹ ਦੋਨੋਂ ਰਲ ਕੇ ਸਕੈਨਰ ਨਾਲ ਬਠਿੰਡੇ ਤੋਂ ਕਿਸੇ ਕੋਲੋਂ ਕਾਗ਼ਜ਼ ਲਿਆ ਕੇ ਨੋਟ ਤਿਆਰ ਕਰਦੇ ਸਨ। ਇਨ੍ਹਾਂ ਕੋਲੋਂ 21 ਨੋਟ 1 ਹਜ਼ਾਰ ਵਾਲੇ, 71 ਨੋਟ 500 ਵਾਲੇ ਤੇ 75 ਨੋਟ 100 ਵਾਲੇ ਬਰਾਮਦ ਹੋਏ ਹਨ। ਸ: ਬਰਾੜ ਨੇ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਧਾਰਾ 489 ਏ, 489 ਬੀ, 489 ਸੀ ਤੇ 489 ਡੀ ਤਹਿਤ ਮੁਕੱਦਮਾ ਨੰਬਰ 29 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਪੁਲਿਸ ਉਪ ਕਪਤਾਨ ਸ੍ਰੀ ਵਿਭੋਰ ਕੁਮਾਰ ਵੀ ਹਾਜ਼ਰ ਸਨ।ਅਬੋਹਰ ਵਿਖੇ ਫੜੀ ਗਈ ਜਾਅਲੀ ਕਰੰਸੀ ਬਾਰੇ ਜਾਣਕਾਰੀ
ਦਿੰਦੇ ਹੋਏ ਪੁਲਿਸ ਕਪਤਾਨ ਸ: ਵਰਿੰਦਰ ਸਿੰਘ ਬਰਾੜ।
ਮਹਿਲ ਕਲਾਂ ਦੇ ਜੰਮਪਲ ਨੌਜਵਾਨ ਦੀ ਲਿਬਨਾਨ
ਵਿਖੇ ਮਕਾਨ ਨੂੰ ਲੱਗੀ ਅੱਗ 'ਚ ਝੁਲਸਣ ਨਾਲ ਮੌਤ
ਮ੍ਰਿਤਕ ਜਸਵਿੰਦਰ ਸਿੰਘ ਦੀ ਤਸਵੀਰ
ਮਹਿਲ ਕਲਾਂ, 19 ਮਾਰਚ-ਕੋਈ ਢਾਈ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ਵਿਚ ਲਿਬਨਾਨ ਗਏ ਸਥਾਨਕ ਕਸਬੇ ਦੇ ਜੰਮਪਲ ਤੇ ਵਸਨੀਕ ਇਕ ਬੇਹੱਦ ਸਾਊ ਸੁਭਾਅ ਵਾਲੇ ਮਿਹਨਤੀ ਨੌਜਵਾਨ ਜਸਵਿੰਦਰ ਸਿੰਘ ਉਰਫ ਕਿੰਦੀ ਦੀ ਬੀਤੇ ਕੱਲ੍ਹ ਰਿਹਾਇਸ਼ੀ ਮਕਾਨ ਨੂੰ ਅਚਾਨਕ ਲੱਗੀ ਅੱਗ ਕਾਰਨ ਝੁਲਸ ਕੇ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਸ੍ਰੀ ਸੁਦਾਗਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਸੋਢਾ ਪੱਤੀ ਮਹਿਲ ਕਲਾਂ ਨੇ ਦੱਸਿਆ ਕਿ ਉਸ ਦਾ ਵੱਡਾ ਪੁੱਤਰ ਜਸਵਿੰਦਰ ਸਿੰਘ ਉਰਫ ਕਿੰਦੀ (22 ਸਾਲ) ਮਿਤੀ 28 ਜੂਨ, 2009 ਨੂੰ ਘਰ ਦੀ ਕਮਜ਼ੋਰ ਆਰਥਿਕ ਹਾਲਤ ਨੂੰ ਸੁਧਾਰਨ ਲਈ ਲਿਬਨਾਨ ਗਿਆ ਸੀ। ਜਸਵਿੰਦਰ ਸਿੰਘ ਆਪਣੇ ਹੋਰਨਾਂ ਕੁਝ ਸਾਥੀਆਂ ਨਾਲ ਲਿਬਨਾਨ ਦੇ ਬੈਤੂਰ ਸ਼ਹਿਰ ਵਿਖੇ ਮਜ਼ਦੂਰੀ ਕਰਦਾ ਸੀ, ਜਿਸ ਵੱਲੋਂ ਆਪਣੀ ਰਿਹਾਇਸ਼ ਵੀ ਇਸੇ ਸ਼ਹਿਰ ਦੇ ਇਕ ਲੱਕੜਨੁਮਾ ਮਕਾਨ ਵਿਚ ਰੱਖੀ ਹੋਈ ਸੀ। ਮਕਾਨ ਨੂੰ ਬੀਤੀ ਮਿਤੀ 18 ਮਾਰਚ ਦੀ ਰਾਤ ਨੂੰ ਲੱਗੀ ਅਚਾਨਕ ਅੱਗ ਕਾਰਨ ਜਸਵਿੰਦਰ ਸਿੰਘ ਦੀ ਬੁਰੀ ਤਰ੍ਹਾਂ ਝੁਲਸਣ ਨਾਲ ਮੌਤ ਹੋ ਗਈ। ਵਿਖੇ ਮਕਾਨ ਨੂੰ ਲੱਗੀ ਅੱਗ 'ਚ ਝੁਲਸਣ ਨਾਲ ਮੌਤ
ਮ੍ਰਿਤਕ ਜਸਵਿੰਦਰ ਸਿੰਘ ਦੀ ਤਸਵੀਰ
'ਦਿਲ ਤੈਨੂੰ ਕਰਦਾ ਹੈ ਪਿਆਰ' ਫ਼ਿਲਮ ਨੌਜਵਾਨ
ਵਰਗ ਨੂੰ ਪਸੰਦ ਆਵੇਗੀ-ਗੁਲਜ਼ਾਰ ਚਾਹਲ
ਫਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਗੁਲਜ਼ਾਰ
ਇੰਦਰ ਚਾਹਲ।
ਮੌੜ ਮੰਡੀ, 19 ਮਾਰਚ- ਦਬੰਗ-2, ਧੂਮ ਅਤੇ ਨਮਸਤੇ ਲੰਡਨ ਜਿਹੀਆਂ ਫਿਲਮਾਂ ਦਾ ਨਿਰਮਾਣ ਕਰਨ ਵਾਲੇ ਸਿਨੇਮਾ ਕੈਪੀਟਲ ਵੈਂਚਰ ਫੰਡ ਦੁਆਰਾ ਆਪਣੀ ਪਹਿਲੀ ''ਫਿਲਮ ਦਿਲ ਤੈਨੂੰ ਕਰਦਾ ਹੈ ਪਿਆਰ'' ਅਪ੍ਰੈਲ ਮਹੀਨੇ ਵਿਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। ਬਾਲੀਵੁੱਡ ਵਿਚ ਨਵੇਂ ''ਹੀ ਮੈਨ'' ਦੇ ਤੌਰ 'ਤੇ ਜਾਣੇ ਜਾਂਦੇ ਇਸ ਫਿਲਮ ਦੇ ਹੀਰੋ ਗੁਲਜ਼ਾਰ ਇੰਦਰ ਸਿੰਘ ਚਾਹਲ ਜੋ ਕਿ ਇਤਿਹਾਸਕ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ, ਨੇ ਦੱਸਿਆ ਕਿ ਦਿਲ ਤੈਨੂੰ ਕਰਦਾ ਹੈ ਪਿਆਰ ਸਿਨੇਮਾ ਕੈਪੀਟਲ ਦੀ ਪਹਿਲੀ ਪੰਜਾਬੀ ਫਿਲਮ ਹੈ ਜਿਸ ਵਿਚ ਉਨ੍ਹਾਂ ਨੂੰ ਬਤੌਰ ਹੀਰੋ ਲਿਆ ਗਿਆ ਹੈ। ਇਹ ਫਿਲਮ ਨੌਜਵਾਨਾਂ ਨੂੰ ਮੁੱਖ ਰੱਖ ਕੇ ਬਣਾਈ ਗਈ ਇਕ ਪਰਿਵਾਰਕ ਫਿਲਮ ਹੈ ਜੋ ਸਮਾਜ ਦੇ ਹਰ ਵਰਗ ਨੂੰ ਪਸੰਦ ਆਵੇਗੀ। ਇਸ ਫਿਲਮ ਵਿਚ ਹੀਰੋਇਨ ਨੀਤੂ ਸਿੰਘ ਤੋਂ ਇਲਾਵਾ ਰੋਹਿਤ ਸ਼ਰਮਾ, ਗੁਰਪ੍ਰੀਤ ਘੁੱਗੀ, ਕੰਵਲਜੀਤ ਸਿੰਘ ਅਤੇ ਬੀ. ਐੱਨ ਸ਼ਰਮਾ ਦੇ ਮੁੱਖ ਕਿਰਦਾਰ ਹਨ। ਇਸ ਤੋਂ ਪਹਿਲਾਂ ਨਿਰਮਾਤਾ ਨਿਰਦੇਸ਼ਕ ਅਤੇ ਅਦਾਕਾਰ ਗੁਲਜ਼ਾਰ ਚਾਹਲ ਦੀ ਤਿੰਨ ਭਾਸ਼ਾਵਾਂ ਵਿਚ ਬਣੀ ਫਿਲਮ 'ਆਈ ਐੱਮ ਸਿੰਘ' ਬਾਕਸ ਆਫਿਸ ਤੇ ਕਾਫ਼ੀ ਕਾਮਯਾਬ ਰਹੀ ਹੈ ਅਤੇ ''ਯਾਰਾ ਓ ਦਿਲਦਾਰਾ'' ਵੀ ਪੰਜਾਬੀ ਵਿਚ ਸੁਪਰਹਿਟ ਰਹੀ ਹੈ। ਦਿਲ ''ਤੈਨੂੰ ਕਰਦਾ ਹੈ ਪਿਆਰ'' ਦਾ ਸੰਗੀਤ ਮਸ਼ਹੂਰ ਸੰਗੀਤਕਾਰ ਜੈਦੇਵ ਕੁਮਾਰ ਨੇ ਦਿੱਤਾ ਹੈ। ਵਰਗ ਨੂੰ ਪਸੰਦ ਆਵੇਗੀ-ਗੁਲਜ਼ਾਰ ਚਾਹਲ
ਫਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਗੁਲਜ਼ਾਰ
ਇੰਦਰ ਚਾਹਲ।
ਪੰਜਾਬ ਦੀਆਂ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ
ਦਿੱਲੀ 'ਚ ਜ਼ੋਰਦਾਰ ਰੋਸ ਮੁਜ਼ਾਹਰਾ
ਨਵੀਂ ਦਿੱਲੀ ਵਿਖੇ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦਾ ਦ੍ਰਿਸ਼। (ਸੱਜੇ) ਪ੍ਰਦਰਸ਼ਨ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਤੇ ਹੋਰ ਕਿਸਾਨ ਤੇ ਮਜ਼ਦੂਰ ਆਗੂ।
ਨਵੀਂ ਦਿੱਲੀ, 19 ਮਾਰਚ- ਕੇਂਦਰ ਤੇ ਸੂਬਾ ਸਰਕਾਰਾਂ ਦੀ ਗਲਤ ਨੀਤੀਆਂ ਖ਼ਿਲਾਫ ਪੰਜਾਬ ਦੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਵੱਲੋਂ ਅੱਜ ਜੰਤਰ-ਮੰਤਰ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਪੰਜਾਬ ਤੋਂ ਵੱਖ-ਵੱਖ ਕਿਸਾਨ-ਮਜ਼ਦੂਰਾਂ ਦੀਆਂ ਜੱਥੇਬੰਦੀਆਂ ਤੇ ਔਰਤਾਂ ਨੇ ਵੱਡੀ ਪੱਧਰ 'ਤੇ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਥੇਬੰਦੀਆਂ ਦੇ ਇਕ ਵਫਦ ਨੇ ਪ੍ਰਧਾਨ ਮੰਤਰੀ ਦੇ ਦਫ਼ਤਰ ਇਕ ਮੰਗ-ਪੱਤਰ ਸੌਂਪ ਕੇ ਮੰਗ ਕੀਤੀ ਕਿ ਕੇਂਦਰੀ ਅੰਨ੍ਹ ਭੰਡਾਰ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਹਰੇ ਇਨਕਲਾਬ ਦੇ ਝੰਬੇ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦਿੱਤਾ ਜਾਵੇ। ਇਸ ਤੋਂ ਪਹਿਲਾਂ ਜੰਤਰ ਮੰਤਰ ਵਿਖੇ ਕਿਸਾਨ-ਮਜ਼ਦੂਰਾਂ ਦੇ ਵੱਡੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਸ: ਬੂਟਾ ਸਿੰਘ ਬੁਰਜਗਿੱਲ, ਡਾ: ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ, ਰੁਲਦੂ ਸਿੰਘ ਸੂਬਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਗੁਰਨਾਮ ਸਿੰਘ ਦਾਊਦ ਸੂਬਾ ਜਨਰਲ ਸਕੱਤਰ ਦਿਹਾਤੀ ਮਜ਼ਦੂਰ ਸਭਾ, ਸਤਨਾਮ ਸਿੰਘ ਪਨੂੰ ਸੂਬਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਗਵੰਤ ਸਮਾਊਂ ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ, ਸੁਰਜੀਤ ਸਿੰਘ ਫੂਲ (ਸੂਬਾ ਪ੍ਰਧਾਨ ਬੀ. ਕੇ. ਯੂ. ਕ੍ਰਾਂਤੀਕਾਰੀ, ਤਰਸੇਮ ਸਿੰਘ ਪੀਟਰ ਸੂਬਾ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਨਿਰਭੈ ਸਿੰਘ ਢੁਡੀਕੇ ਸੂਬਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਬਲਦੇਵ ਸਿੰਘ ਰਸੂਲਪੁਰ ਸੂਬਾ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਨੇ ਸੰਬੋਧਨ ਕਰਦਿਆਂ ਰੋਸ ਜਤਾਇਆ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਕਿਸਾਨਾਂ-ਮਜ਼ਦੂਰਾਂ ਨੂੰ ਮਿਲਦੀਆਂ ਸਬਸਿਡੀਆਂ 'ਚ ਖਾਦਾਂ, ਰਸੋਈ ਗੈਸ, ਬੀਜਾਂ, ਕੀੜੇਮਾਰ ਦਵਾਈਆਂ, ਡੀਜਲ, ਖੇਤੀ ਸੰਦਾ ਤੇ ਹੋਰ ਵਸਤੂਆਂ 'ਚ ਭਾਰੀ ਕਟੌਤੀ ਕੀਤੀ ਜਾ ਰਹੀ ਹੈ। ਜਦਕਿ ਖਾਦਾਂ ਵਿਚ ਹੀ ਪਿਛਲੇ ਇਕ ਵਰ੍ਹੇ 'ਚ ਭਾਰੀ ਕਟੌਤੀ ਕਰਨ ਨਾਲ ਇਨ੍ਹਾਂ ਦੀਆਂ ਕੀਮਤਾਂ ਢਾਈ ਗੁਣਾ ਵਧ ਗਈਆਂ ਹਨ। ਉਪਰੋਕਤ ਕਾਰਨਾਂ ਕਰਕੇ ਖੇਤੀ ਕਾਸ਼ਤ ਦੀਆਂ ਕੀਮਤਾਂ ਵੱਧ ਰਹੀਆਂ ਹਨ ਪਰੰਤੂ ਖੇਤੀ ਜਿਨਸਾਂ ਦੇ ਭਾਅ ਲਾਗਤ ਕੀਮਤਾਂ ਤੋਂ ਵੀ ਘੱਟ ਦਿੱਤੇ ਜਾ ਰਹੇ ਹਨ ਅਤੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਲਈ ਕੌਡੀਆਂ ਦੇ ਭਾਅ ਐਕਵਾਇਰ ਕੀਤੀਆਂ ਜਾ ਰਹੀਆਂ ਹਨ। ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਦੇ ਕਾਰਨ ਹਰ ਵਰ੍ਹੇ ਸੈਂਕੜੇ ਕਿਸਾਨ ਮਜ਼ਦੂਰ ਖੁਦਕਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ 'ਲੋਕ ਵੰਡ ਪ੍ਰਣਾਲੀ' ਦਾ ਭੋਗ ਪਾਇਆ ਜਾ ਰਿਹਾ ਹੈ ਅਤੇ ਮਨਰੇਗਾ ਸਕੀਮ ਨੂੰ ਵੀ ਭ੍ਰਿਸ਼ਟਾਚਾਰ ਦੀ ਭੇਟ ਚੜਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਫਸਲਾਂ ਦੇ ਭਾਅ (ਐਮ. ਐਸ. ਪੀ.) ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਮੁਤਾਬਿਕ ਅਤੇ ਸਰਕਾਰੀ ਖਰੀਦ ਦੀ ਗਾਰੰਟੀ ਦਿੱਤੀ ਜਾਵੇ। ਜ਼ਰੂਰੀ ਵਸਤਾਂ ਪੇਂਡੂ ਗਰੀਬਾਂ ਨੂੰ ਸਸਤੇ ਭਾਅ 'ਤੇ ਮੁਹੱਈਆ ਕਰਵਾਉਣ, ਮਨਰੇਗਾ ਦੀ ਦਿਹਾੜੀ 250 ਰੁਪਏ, ਬੀ. ਪੀ. ਐਲ. ਸਕੀਮ 'ਚ ਬੇਲੋੜੀਆ ਸ਼ਰਤਾਂ ਖਤਮ ਕੀਤੇ ਜਾਣ ਦੀ ਮੰਗ ਕੀਤੀ ਗਈ। ਦਿੱਲੀ 'ਚ ਜ਼ੋਰਦਾਰ ਰੋਸ ਮੁਜ਼ਾਹਰਾ
ਨਵੀਂ ਦਿੱਲੀ ਵਿਖੇ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦਾ ਦ੍ਰਿਸ਼। (ਸੱਜੇ) ਪ੍ਰਦਰਸ਼ਨ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਤੇ ਹੋਰ ਕਿਸਾਨ ਤੇ ਮਜ਼ਦੂਰ ਆਗੂ।
ਕਰਜ਼ੇ ਤੇ ਆਰਥਿਕ ਤੰਗੀਆਂ ਕਾਰਨ ਖੁਦਕਸ਼ੀਆਂ ਕਰ ਚੁੱਕੇ ਕਿਸਾਨ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਪੇਂਡੂ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਲਈ ਪੈਨਸ਼ਨ 2 ਹਜ਼ਾਰ ਰੁਪਏ ਮਹੀਨਾ ਦਿੱਤੀ ਜਾਵੇ। ਉਪਰੋਕਤ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਨ੍ਹਾਂ ਮੰਗਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਰਘਬੀਰ ਸਿੰਘ ਪਕੀਵਾਂ, ਜਗਮੋਹਨ ਸਿੰਘ ਪਟਿਆਲਾ, ਦਰਸ਼ਨ ਨਾਹਰ, ਸਵਿੰਦਰ ਸਿੰਘ, ਗੁਰਨਾਮ ਸਿੰਘ ਭੀਖੀ ਤੇ ਹੋਰਨਾਂ ਕਿਸਾਨ ਮਜ਼ਦੂਰ ਆਗੂਆਂ ਨੇ ਵੀ ਸੰਬੋਧਨ ਕੀਤਾ।
No comments:
Post a Comment