ਜਾਹਿਦਾ ਨੇ ਬਣਾਈ ਸੀ ਵਿਧਾਇਕ ਨਾਲ ਆਪਣੀ ਅਸ਼ਲੀਲ ਸੀ. ਡੀ.
ਭੋਪਾਲ— ਆਰ. ਟੀ. ਆਈ. ਐਕਟੀਵਿਸਟ ਸ਼ਹਲਾ ਮਸੂਦ ਦੀ ਹੱਤਿਆ ਦੀ ਗੁੱਥੀ ਸੁਲਝਾਉਣ 'ਚ ਲੱਗੀ ਸੀ. ਬੀ. ਆਈ. ਨੂੰ ਹੋਰ ਵੀ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਪਤਾ ਚੱਲੀਆਂ ਹਨ। ਇਨ੍ਹਾਂ 'ਚ ਰਿਸ਼ਤਿਆਂ ਦਾ ਅਜੀਬ ਤਾਣਾ-ਬਾਣਾ ਹੈ। ਸੀ. ਬੀ. ਆਈ. ਸੂਤਰਾਂ ਦੀ ਮੰਨੀਏ ਤਾਂ ਜਾਹਿਦਾ ਦਾ ਰਿਸ਼ਤਾ ਸਿਰਫ ਭਾਜਪਾ ਵਿਧਾਇਕ ਧਰੁਵ ਨਾਰਾਇਣ ਨਾਲ ਹੀ ਨਹੀਂ ਸ਼ਾਕਿਬ ਡੇਂਜਰ ਅਤੇ ਸਹੇਲਾ ਸਬਾ ਨਾਲ ਵੀ ਸੀ। ਇਹੀ ਨਹੀਂ ਸੀ. ਬੀ. ਆਈ. ਨੂੰ ਜਾਹਿਦਾ ਦੇ ਦਫਤਰ ਤੋਂ ਇਕ ਇਤਰਾਜ਼ਯੋਗ ਸੀ. ਡੀ. ਵੀ ਮਿਲੀ ਹੈ। ਸੀ. ਬੀ. ਆਈ. ਨੇ ਸਬਾ ਤੋਂ ਘੰਟਿਆਂ ਪੁੱਛਗਿੱਛ ਕੀਤੀ। ਸਬਾ ਨੇ ਸੀ. ਬੀ. ਆਈ. ਨੂੰ ਹੈਰਾਨ ਕਰਨ ਵਾਲੀ ਹਕੀਕਤ ਦੱਸੀ। ਸੀ. ਬੀ. ਆਈ. ਸੂਤਰਾਂ ਮੁਤਾਬਕ ਜਿਸ ਤਰ੍ਹਾਂ ਜਾਹਿਦਾ ਵਿਧਾਇਕ ਧਰੁਵ ਨਾਰਾਇਣ ਸਿੰਘ ਦੀ ਦੀਵਾਨੀ ਸੀ, ਓਨੀ ਹੀ ਦੀਵਾਨੀ ਸਬਾ, ਜਾਹਿਦਾ ਦੀ ਸੀ। ਇਸਦੀ ਤਸਦੀਕ ਜਾਹਿਦਾ ਦੇ ਬਿਆਨ ਅਤੇ ਉਸਦੀ ਡਾਇਰੀ ਤੋਂ ਵੀ ਹੋਈ ਹੈ। ਸੀ. ਬੀ. ਆਈ. ਸੂਤਰਾਂ ਮੁਤਾਬਕ ਜਾਹਿਦਾ ਅਤੇ ਸਬਾ ਵਿਚਾਲੇ ਜਿਸਮਾਨੀ ਸੰਬੰਧ ਸਨ ਪਰ ਇਹ ਗੱਲ ਸਾਫ ਨਹੀਂ ਹੋ ਪਾਈ ਹੈ ਕਿ ਇਹ ਸੰਬੰਧ ਕਿਸ ਹੱਦ ਤੱਕ ਸਨ। ਭੋਪਾਲ 'ਚ ਜਾਹਿਦਾ ਦੇ ਦਫਤਰ ਦੀ ਤਲਾਸ਼ੀ ਦੌਰਾਨ ਸੀ. ਬੀ. ਆਈ. ਨੂੰ ਦੋ ਸੀ. ਡੀ. ਮਿਲੀਆਂ ਹਨ। ਸੂਤਰਾਂ ਮੁਤਾਬਕ ਇਸ ਸੀ. ਡੀ. 'ਚ ਕੁਝ ਇਤਰਾਜ਼ਯੋਗ ਵੀਡੀਓ ਹਨ ਜਿਸ ਨੂੰ ਖੁਦ ਜਾਹਿਦਾ ਨੇ ਤਿਆਰ ਕਰਵਾਇਆ ਹੈ। ਸੀ. ਬੀ. ਆਈ. ਨੂੰ ਜਾਹਿਦਾ ਪਰਵੇਜ ਦੇ ਭੋਪਾਲ ਸਥਿਤ ਐਮ. ਪੀ. ਨਗਰ ਇਲਾਕੇ ਦੇ ਦਫਤਰ ਤੋਂ ਦੋ ਇਤਰਾਜ਼ਯੋਗ ਸੀ. ਡੀ. ਮਿਲੀਆਂ ਹਨ। ਸੂਤਰਾਂ ਮੁਤਾਬਕ ਸੀ. ਬੀ. ਆਈ. ਨੇ ਜੋ ਸੀ. ਡੀ. ਬਰਾਮਦ ਕੀਤੀ ਹੈ, ਉਸ 'ਚ ਜਾਹਿਦਾ ਪਰਵੇਜ਼ ਅਤੇ ਭਾਜਪਾ ਵਿਧਾਇਕ ਧਰੁਨ ਨਾਰਾਇਣ ਇਤਰਾਜ਼ਯੋਗ ਹਾਲਤ 'ਚ ਹਨ। ਖਾਸ ਗੱਲ ਇਹ ਹੈ ਕਿ ਇਹ ਸੀ. ਡੀ. ਜਾਹਿਦਾ ਪਰਵੇਜ਼ ਨੇ ਖੁਦ ਤਿਆਰ ਕੀਤੀ ਹੈ। ਹੁਣ ਸੀ. ਬੀ. ਆਈ. ਇਸ ਗੱਲ ਦੀ ਤਫਤੀਸ਼ ਕਰ ਰਹੀ ਹੈ ਕਿ ਜਾਹਿਦਾ ਦਾ ਇਸ ਸੀ. ਡੀ. ਨੂੰ ਤਿਆਰ ਕਰਨ ਦਾ ਕੀ ਮਕਸਦ ਸੀ?
No comments:
Post a Comment