ਓਸਾਮਾ ਦੀਆਂ ਪਤਨੀਆਂ 'ਤੇ ਚੱਲੇਗਾ ਕੇਸ
ਇਸਲਾਮਾਬਾਦ— ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਰਹਿਮਾਨ ਏ. ਮਲਿਕ ਨੇ ਕਿਹਾ ਕਿ ਅਲਕਾਇਦਾ ਸਰਗਣਾ ਓਸਾਮਾ ਬਿਨ ਲਾਦੇਨ ਦੇ ਮੰਤਰੀ ਰਹਿਮਾਨ ਏ. ਮਲਿਕ ਨੇ ਕਿਹਾ ਹੈ ਕਿ ਅਲਕਾਇਦਾ ਸਰਗਣਾ ਓਸਾਮਾ ਬਿਨ ਲਾਦੇਨ ਦੇ ਬੱਚੇ ਵਿਦੇਸ਼ਾਂ ਦੀ ਸੈਰ ਕਰ ਸਕਣਗੇ ਕਿਉਂਕਿ ਉਨ੍ਹਾਂ ਖਿਲਾਫ ਕੋਈ ਮਾਮਲਾ ਨਹੀਂ ਹੈ ਪਰ ਉਨ੍ਹਾਂ ਦੀਆਂ ਪਤਨੀਆਂ ਖਿਲਾਫ ਮੁਕੱਦਮੇ ਚੱਲਣਗੇ। 'ਜਿਓ ਨਿਊਜ਼' ਅਨੁਸਾਰ ਮਲਿਕ ਨੇ ਕਿਹਾ ਕਿ ਓਸਾਮਾ ਦੀਆਂ ਤਿੰਨੋਂ ਪਤਨੀਆਂ ਸਣੇ ਪਰਿਵਾਰ ਦੇ ਸਾਰੇ ਬਾਲਗ ਮੈਂਬਰਾਂ ਖਿਲਾਫ ਵਿਦੇਸ਼ੀ ਵਿਅਕਤੀ ਨਿਯਮ ਤਹਿਤ ਮਾਮਲੇ ਚੱਲ ਰਹੇ ਹਨ ਕਿਉਂਕਿ ਉਹ ਪਾਕਿਸਤਾਨ ਦੇ ਕਾਨੂੰਨ ਬਾਰੇ ਜਾਣਦੇ ਸਨ ਅਤੇ ਉਨ੍ਹਾਂ ਨੇ ਜਾਣਬੁੱਝ ਕੇ ਇਸਦਾ ਉਲੰਘਣ ਕੀਤਾ।ਮਲਿਕ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਲਈ ਓਸਾਮਾ ਦੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਿਆਇਕ ਹਿਰਾਸਤ 'ਚ ਲਿਆ ਗਿਆ ਹੈ। ਮੰਤਰੀ ਨੇ ਦੱਸਿਆ ਕਿ ਓਸਾਮਾ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਿਸ ਪੰਜ ਕਮਰਿਆਂ ਵਾਲੀ ਇਮਾਰਤ 'ਚ ਰੱਖਿਆ ਗਿਆ ਹੈ, ਉਹ ਜੇਲ ਜਿਹੀ ਨਹੀਂ ਹੈ ਸਗੋਂ ਉਥੇ ਘਰ ਵਰਗੀਆਂ ਸੁਵਿਧਾਵਾਂ ਮੁਹੱਈਆ ਕਰਾਈਆਂ ਗਈਆਂ ਹਨ। ਅਮਰੀਕੀ ਸੁਰੱਖਿਆ ਫੋਰਸਾਂ ਨੇ ਪਿਛਲੇ ਸਾਲ ਮਈ 'ਚ ਓਸਾਮਾ ਨੂੰ ਪਾਕਿਸਤਾਨ ਦੇ ਐਬਟਾਬਾਦ 'ਚ ਮਾਰ ਗਿਰਾਇਆ ਸੀ।
No comments:
Post a Comment