ਕਾਂਗਰਸ ਤੇ ਪੀ. ਪੀ. ਪੀ. ਹਾਰ ਦੇ ਬਹਾਨੇ ਲੱਭ ਰਹੀਆਂ ਨੇ : ਸੁਖਬੀਰ
ਚੰਡੀਗੜ੍ਹ— ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਦੀ ਸਫਲਤਾ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ 'ਚ ਪਾਰਟੀ ਨੇਤਾਵਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਅਸੀਂ 70 ਦੇ ਨੇੜੇ-ਤੇੜੇ ਸੀਟਾਂ 'ਤੇ ਜਿੱਤ ਹਾਸਲ ਕਰਾਂਗੇ। ਉਨ੍ਹਾਂ ਕਿਹਾ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਪੰਜਾਬ 'ਚ ਕਾਫੀ ਨਜ਼ਦੀਕੀ ਟੱਕਰ ਦੇਖਣ ਨੂੰ ਮਿਲੇਗੀ ਪਰ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਕੋਈ ਨਜ਼ਦੀਕੀ ਮੁਕਾਬਲਾ ਨਹੀਂ ਹੈ। ਅਸੀਂ ਵਿਕਾਸ ਦੇ ਨਾਂ 'ਤੇ ਚੋਣ ਲੜੀ ਸੀ ਅਤੇ ਲੋਕਾਂ ਨੇ ਸਾਡੇ ਵਿਕਾਸ ਨੂੰ ਫਤਵਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਪੀ. ਪੀ. ਪੀ. ਹੁਣ ਹਾਰ ਦੇ ਬਹਾਨੇ ਲੱਭ ਰਹੀਆਂ ਹਨ।
ਮਨਪ੍ਰੀਤ ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਮਨਪ੍ਰੀਤ ਕਿਸ ਤਰ੍ਹਾਂ ਚਾਰ ਵਾਰ ਗਿੱਦੜਬਾਹਾ ਤੋਂ ਚੁਣੇ ਗਏ ਇਹ ਸਾਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਇਸ ਦਾ ਜਵਾਬ ਖੁਦ ਦੇਵੇ। ਉਨ੍ਹਾਂ ਕਿਹਾ ਕਿ ਮਨਪ੍ਰੀਤ ਦੇ ਦੋਸ਼ ਸਿਰੇ ਤੋਂ ਝੂਠੇ ਹਨ ਅਤੇ ਇਨ੍ਹਾਂ 'ਚ ਕੋਈ ਸੱਚਾਈ ਨਹੀਂ ਹੈ। ਸੁਖਬੀਰ ਨੇ ਸੋਨੀਆ ਗਾਂਧੀ ਦੇ ਉਸ ਬਿਆਨ ਨੂੰ ਵੀ ਨਕਾਰਿਆ ਜਿਸ 'ਚ ਕਿਹਾ ਗਿਆ ਸੀ ਕਿ ਪੰਜਾਬ 'ਚ ਕਾਂਗਰਸ ਦੀ ਹਾਰ ਦਾ ਕਾਰਨ ਪੀ. ਪੀ. ਪੀ. ਹੈ। ਜ਼ਿਕਰਯੋਗ ਹੈ ਕਿ ਸੋਨੀਆ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਪੰਜਾਬ 'ਚ ਦੋ ਦਰਜਨ ਤੋਂ ਵੱਧ ਸੀਟਾਂ 'ਤੇ ਕਾਂਗਰਸ ਦਾ ਸਮੀਕਰਨ ਪੀ. ਪੀ. ਪੀ. ਨੇ ਖਰਾਬ ਕੀਤਾ ਹੈ। ਸੁਖਬੀਰ ਨੇ ਕਿਹਾ ਕਿ ਲੋਕਾਂ ਨੇ ਜੋ ਪਿਆਰ ਅਤੇ ਸਾਡੇ 'ਤੇ ਵਿਸ਼ਵਾਸ ਜਤਾਇਆ ਹੈ ਅਸੀਂ ਉਸ ਦੇ ਤਹਿ ਦਿਲੋਂ ਧੰਨਵਾਦੀ ਹਾਂ।

No comments:
Post a Comment