ਮੁੰਬਈ 'ਚ ਜ਼ਹਿਰੀਲੇ ਰੰਗ ਨਾਲ ਲੜਕੇ ਦੀ ਮੌਤ
ਮੁੰਬਈ— ਹੋਲੀ 'ਚ ਜ਼ਹਿਰੀਲੇ ਰੰਗ ਕਰਾਨ ਮੁੰਬਈ 'ਚ ਉਪਨਗਰ ਘਾਟਕੋਪਰ ਦੇ ਇਕ ਹਸਪਤਾਲ 'ਚ 13 ਸਾਲਾ ਇਕ ਲੜਕੇ ਦੀ ਮੌਤ ਹੋ ਗਈ ਹੈ। ਨਾਗਰਿਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਇੱਥੇ ਦੇ ਧਾਰਾਵੀ ਇਲਾਕੇ 'ਚ ਹੋਲੀ ਤਿਓਹਾਰ ਦੌਰਾਨ ਜ਼ਹਿਰੀਲੇ ਰੰਗ ਕਾਰਨ ਬਿਮਾਰ ਪਏ ਵਿਕੀ ਵਾਲਮਿਕੀ ਦੀ ਕਲ ਰਾਤ ਰਾਜਾਵਾਡੀ 'ਚ ਮੌਤ ਹੋ ਗਈ। ਮੁੰਬਈ ਦੇ ਕੁਝ ਹਿੱਸਿਆ 'ਚ ਜ਼ਹਿਰੀਲੇ ਰੰਗ ਕਾਰਨ ਕਲ ਲੋਕਾਂ ਨੇ ਐਲਰਜ਼ੀ ਦੀ ਸ਼ਿਕਾਇਤ ਕੀਤੀ ਸੀ ਜਿਸ ਦੇ ਬਾਅਦ 9 ਹੋਰ ਲੋਕਾਂ ਨੂੰ ਵੀ ਇਸੀ ਤਰ੍ਹਾਂ ਦੇ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਹੈ ਕਿ 190 ਤੋਂ ਜ਼ਿਆਦਾ ਲੋਕਾਂ ਨੂੰ ਸਾਇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਜਿਸ 'ਚ ਜ਼ਿਆਦਾਤਰ ਬੱਚਿਆਂ ਦੀ ਉਮਰ 9-10 ਸਾਲ ਦੇ ਵਿਚ ਹੈ। ਉਨ੍ਹਾਂ ਦੱਸਿਆ ਹੈ ਕਿ ਜ਼ਿਆਦਾ ਲੋਕਾਂ ਨੇ ਚਕੱਰ ਆਉਣ ਤੇ ਉਲਟੀ ਆਉਣ ਦੀ ਸ਼ਿਕਾਇਤ ਕੀਤੀ ਸੀ।
No comments:
Post a Comment