ਅਮਰੀਕਾ 'ਚ ਸਰਕਾਰੀ ਕੰਮਕਾਜ 5ਵੇਂ ਦਿਨ ਵੀ ਠੱਪ-ਸੰਕਟ ਦਾ ਨਹੀਂ ਮਿਲ ਰਿਹਾ ਹੱਲ
ਵਾਸ਼ਿੰਗਟਨ,
5 ਅਕਤੂਬਰ (ਪੀ. ਟੀ. ਆਈ.)-ਅਮਰੀਕਾ 'ਚ ਜਾਰੀ ਰਾਜਨੀਤਕ ਸੰਕਟ ਦੇ ਚੱਲਦਿਆਂ ਅੱਜ 5ਵੇਂ
ਦਿਨ ਵੀ ਸਰਕਾਰੀ ਕੰਮਕਾਜ ਠੱਪ ਰਹੇ ਅਤੇ ਇਸ ਸੰਕਟ ਦਾ ਫਿਲਹਾਲ ਕੋਈ ਹੱਲ ਨਿਕਲਦਾ ਨਜ਼ਰ
ਨਹੀਂ ਆ ਰਿਹਾ। ਜਦੋਂ ਕਿ ਕਰਜ਼ਾ ਹੱਦ ਵਧਾਉਣ ਦਾ ਸਮਾਂ ਹੋਰ ਨੇੜੇ ਆ ਗਿਆ ਹੈ। ਅਮਰੀਕਾ 'ਚ
ਕੰਮਕਾਜ ਠੱਪ ਹੋਣ ਨਾਲ ਕਰੀਬ ਸੰਘੀ ਸਰਕਾਰ ਦੇ 8 ਲੱਖ ਕਰਮਚਾਰੀ ਘਰ ਬਹਿਣ ਲਈ ਮਜ਼ਬੂਰ
ਹਨ। ਦੇਣਦਾਰੀਆਂ 'ਚ ਅਸਫਲ ਰਹਿਣ ਤੋਂ ਅਮਰੀਕਾ ਨੂੰ ਬਚਾਉਣ ਲਈ ਕਾਂਗਰਸ ਨੂੰ 17 ਅਕਤੂਬਰ
ਤੱਕ ਕਰਜ਼ਾ ਹੱਦ ਵਧਾਉਣ ਦੀ ਲੋੜ ਹੈ। ਪ੍ਰਤੀਨਿਧੀ ਸਦਨ ਦੇ ਸਪੀਕਰ ਜਾਨ ਬੋਏਹਨਰ ਨੇ ਆਪਣੀ
ਪਾਰਟੀ ਦੇ ਸਾਥੀਆਂ ਦੇ ਨਾਲ ਬੈਠਕ ਤੋਂ ਬਾਅਦ ਇਸ ਗੱਲ ਦਾ ਕੋਈ ਸੰਕੇਤ ਨਹੀਂ ਦਿੱਤਾ ਕਿ
ਇਹ ਸੰਕਟ ਕਿਵੇਂ ਦੂਰ ਹੋਵੇਗਾ। ਉਨ੍ਹਾਂ ਨੇ ਕਿਹਾ 'ਅਮਰੀਕਾ ਦੇ ਲੋਕ ਨਹੀਂ ਚਾਹੁੰਦੇ ਕਿ
ਉਨ੍ਹਾਂ ਦੀ ਸਰਕਾਰ ਠੱਪ ਰਹੇ ਅਤੇ ਅਸੀਂ ਵੀ ਅਜਿਹਾ ਨਹੀਂ ਚਾਹੁੰਦੇ। ਅਸੀਂ ਸਾਰੇ ਇਕੱਠੇ
ਬੈਠ ਕੇ ਇਸ 'ਤੇ ਵਿਚਾਰ ਕਰਨ ਅਤੇ ਓਬਾਮਾਕੇਅਰ ਦੇ ਤਹਿਤ ਅਮਰੀਕੀ ਲੋਕਾਂ ਦੇ ਲਈ ਬਿਹਤਰ
ਵਾਤਾਵਰਣ ਬਣਾਉਣ ਦੀ ਪਹਿਲ ਕਰਨਾ ਚਾਹੁੰਦੇ ਹਾਂ। ਇਹ ਬਹੁਤ ਆਸਾਨ ਹੈ, ਪ੍ਰੰਤੂ ਇਕ ਆਸਾਨ
ਗੱਲਬਾਤ ਦੇ ਰਾਹੀਂ ਇਸ ਦੀ ਸ਼ੁਰੂਆਤ ਕੀਤੀ ਜਾਣੀ ਹੈ।' ਵਾਈਟ ਹਾਊਸ ਨੇ ਕਿਹਾ ਹੈ ਕਿ ਜਦੋਂ
ਤੱਕ ਰਿਪਬਲਿਕਨ ਸਰਕਾਰ ਦਾ ਕੰਮਕਾਜ ਬਹਾਲ ਕਰਨ ਦੇ ਲਈ ਕਦਮ ਨਹੀਂ ਉਠਾਉਂਦੇ, ਉਹ ਉਨ੍ਹਾਂ
ਨਾਲ ਗੱਲਬਾਤ ਨਹੀਂ ਕਰੇਗਾ।
No comments:
Post a Comment