ਪੰਜ ਰਾਜਾਂ 'ਚ ਚੋਣਾਂ ਦਾ ਐਲਾਨ
► ਦਿੱਲੀ
ਤੇ ਮਿਜ਼ੋਰਮ 'ਚ 4 ਦਸੰਬਰ, ਮੱਧ ਪ੍ਰਦੇਸ਼ 25 ਨਵੰਬਰ, ਰਾਜਸਥਾਨ 1 ਦਸੰਬਰ ਤੇ
ਛੱਤੀਸਗੜ੍ਹ 11 ਤੇ 19 ਨਵੰਬਰ ਨੂੰ ਹੋਵੇਗੀ ਪੋਲਿੰਗ P ਗਿਣਤੀ 8 ਦਸੰਬਰ ਨੂੰ ਨਵੀਂ ਦਿੱਲੀ, 5 ਅਕਤੂਬਰ (ਉਪਮਾ ਡਾਗਾ ਪਾਰਥ, ਏਜੰਸੀ)-ਚੋਣ ਕਮਿਸ਼ਨ ਨੇ ਅੱਜ ਪੰਜ ਰਾਜਾਂ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਛਤੀਸਗੜ੍ਹ ਅਤੇ ਮਿਜ਼ੋਰਮ ਵਿਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ | ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਵਿਚ ਮੁੱਖ ਚੋਣ ਕਮਿਸ਼ਨਰ ਵੀ. ਐਸ. ਸੰਪਤ ਨੇ ਦੱਸਿਆ ਕਿ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ 4 ਦਸੰਬਰ ਨੂੰ , 200 ਮੈਂਬਰੀ ਰਾਜਸਥਾਨ ਵਿਧਾਨ ਸਭਾ ਲਈ 1 ਦਸੰਬਰ, 230 ਮੈਂਬਰੀ ਮੱਧ ਪ੍ਰਦੇਸ਼ ਵਿਧਾਨ ਸਭਾ ਲਈ 25 ਨਵੰਬਰ ਅਤੇ 40 ਸੀਟਾਂ ਵਾਲੀ ਮਿਜ਼ੋਰਮ ਵਿਧਾਨ ਸਭਾ ਲਈ4 ਦਸੰਬਰ ਨੂੰ ਇਕ ਪੜਾਵੀ ਚੋਣਾਂ ਹੋਣਗੀਆਂ ਜਦਕਿ 90 ਮੈਂਬਰੀ ਛਤੀਸਗੜ੍ਹ ਵਿਚ 11 ਅਤੇ 19 ਨਵਬੰਰ ਨੂੰ ਦੋ ਪੜਾਵਾਂ 'ਚ ਪੋਲਿੰਗ ਹੋਵੇਗੀ | ਚੋਣ ਕਮਿਸ਼ਨ ਨੇ ਗੁਜਰਾਤ ਵਿਚ ਸੂਰਤ (ਪੱਛਮੀ) ਵਿਧਾਨ ਸਭਾ ਸੀਟ ਅਤੇ ਤਾਮਿਲਨਾਡੂ ਵਿਚ ਯੇਰਕਾਡ ਵਿਧਾਨ ਸਭਾ ਸੀਟ ਲਈ ਵੀ ਉਪ ਚੋਣ 4 ਦਸੰਬਰ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਸਾਰੇ ਪੰਜਾ ਰਾਜਾਂ ਦੀਆਂ ਵੋਟਾਂ ਦੇ ਗਿਣਤੀ ਇਕੋ ਦਿਨ 8 ਦਸੰਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਪੰਜੇ ਰਾਜਾਂ ਵਿਚ ਤੁਰੰਤ ਲਾਗੂ ਹੋ ਗਿਆ ਹੈ। ਦਿੱਲੀ ਵਿਚ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਲਗਤਾਰ ਚੌਥੀ ਵਾਰ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਰਹਿਣ ਲਈ ਆਪਣੀ ਕਿਸਮਤ ਅਜ਼ਮਾ ਰਹੀ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਮੁਕੰਮਲ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣ ਦੀਆਂ ਤਰੀਕਾਂ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗ ਕੀਤੀ। ਚੋਣ ਕਮਿਸ਼ਨ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੰਜੇ ਰਾਜਾਂ ਵਿਚ 60 ਹਜ਼ਾਰ ਨਾਮ ਫ਼ੌਜੀ ਬਲ ਤਾਇਨਾਤ ਕਰਨ ਲਈ ਪਹਿਲਾਂ ਕਹਿ ਚੁੱਕਾ ਹੈ। ਮੌਜੂਦਾ ਵਿਧਾਨ ਸਭਾ ਚੋਣਾਂ ਕਾਫੀ ਅਹਿਮ ਹਨ ਕਿਉਂਕਿ ਇਨ੍ਹਾਂ ਨੂੰ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਸੈਮੀ ਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ 'ਚ ਵੋਟਰਾਂ ਨੂੰ ਉਮੀਦਵਾਰ ਰੱਦ ਕਰਨ ਦਾ ਅਧਿਕਾਰ ਹੋਵੇਗਾ। ਵੋਟਿੰਗ ਮਸ਼ੀਨਾਂ ਵਿਚ 'ਨੋਟਾ' ਦਾ ਇਕ ਬਟਨ ਹੋਵੇਗਾ ਜਿਹੜਾ ਇਹ ਦਰਸਾਏਗਾ ਕਿ ਉਪਰੋਕਤ ਉਮੀਦਵਾਰਾਂ ਚੋਂ ਕੋਈ ਵੀ ਪਸੰਦ ਨਹੀਂ। ਚੋਣ ਕਮਿਸ਼ਨ ਚੋਣ ਪ੍ਰਕਿਰਿਆ ਪ੍ਰਬੰਧ 'ਤੇ ਨਿਗਰਾਨੀ ਅਤੇ ਜ਼ਿਆਦਾ ਪੋਲਿੰਗ ਯਕੀਨੀ ਬਣਾਉਣ ਲਈ ਲੋਕਾਂ ਦੀ ਸ਼ਮੂਲੀਅਤ ਵਿਚ ਪਾੜਾ ਦੂਰ ਕਰਨ ਅਤੇ ਪੇਡ ਨਿਊਜ਼ ਦੀ ਬੁਰਾਈ ਨੂੰ ਰੋਕਣ ਲਈ ਪਹਿਲੀ ਵਾਰ ਜਾਗਰੂਕਤਾ ਪੈਦਾ ਕਰਨ ਵਾਲੇ ਅਬਜ਼ਰਵਰ ਤਾਇਨਾਤ ਕਰੇਗਾ। ਪੰਜੇ ਰਾਜਾਂ ਦੇ ਕੁੱਲ 630 ਵਿਧਾਨ ਸਭਾ ਹਲਕਿਆਂ ਲਈ 11.60 ਕਰੋੜ ਵੋਟਰਾਂ ਵੱਲੋਂ ਆਪਣੇ ਮਤ ਦਾ ਇਸਤੇਮਾਲ ਕਰਨ ਦੀ ਆਸ ਹੈ। ਪਹਿਲੇ ਪੜਾਅ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਨਾਲ 18 ਅਕਤੂਬਰ ਨੂੰ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਸਜ਼ਾ ਯਾਫ਼ਤਾ ਸੰਸਦ ਮੈਂਬਰਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਬਾਰੇ ਪ੍ਰਸ਼ਨ ਦੇ ਜਵਾਬ ਵਿਚ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਰਾਜ ਸਭਾ ਦੇ ਸਭਾਪਤੀ ਅਤੇ ਲੋਕ ਸਭਾ ਦੇ ਸਪੀਕਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਪਿੱਛੋਂ ਹੀ ਚੋਣ ਕਮਿਸ਼ਨ ਸੀਟਾਂ ਖਾਲੀ ਹੋਣ ਬਾਰੇ ਐਲਾਨ ਕਰੇਗਾ।
ਸੱਜਣ ਕੁਮਾਰ ਿਖ਼ਲਾਫ਼ ਜਾਰੀ ਰਹੇਗੀ ਸੁਣਵਾਈ
♦ ਸੁਪਰੀਮ ਕੋਰਟ ਨੇ ਕੀਤਾ ਸਪੱਸ਼ਟ ♦ ਮਾਮਲਾ 28 ਤੱਕ ਮੁਲਤਵੀਨਵੀਂ ਦਿੱਲੀ, 5 ਅਕਤੂਬਰ (ਏਜੰਸੀ)ਸੁਪਰੀਮ ਕੋਰਟ ਨੇ ਅੱਜ ਸਪੱਸ਼ਟ ਕੀਤਾ ਕਿ 1984 ਵਿਚ ਵਾਪਰੇ ਸਿੱਖ ਕਤਲੇਆਮ ਦੌਰਾਨ 6 ਵਿਅਕਤੀਆਂ ਨੂੰ ਮਾਰਨ ਦੇ ਮਾਮਲੇ ਵਿਚ ਕਾਂਗਰਸੀ ਨੇਤਾ ਸੱਜਣ ਕੁਮਾਰ ਅਤੇ ਹੋਰਾਂ ਖਿਲਾਫ਼ ਸੁਣਵਾਈ ਜਾਰੀ ਰਹੇਗੀ | ਅਦਾਲਤ ਨੇ ਕੇਸ ਦੀ ਸੁਣਵਾਈ 28 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ | ਜਸਟਿਸ ਏ. ਕੇ. ਪਟਨਾਇਕ ਦੀ ਅਗਵਾਈ ਵਾਲੇ ਸੰਵਿਧਾਨਕ ਬੈਂਚ ਨੇ ਕਿਹਾ, 'ਅਸੀਂ ਮਾਮਲੇ ਦੀ ਸੁਣਵਾਈ 'ਤੇ ਰੋਕ ਨਹੀ ਲਗਾ ਰਹੇ ਹਾਂ |' ਇਸ ਤੋਂ ਪਹਿਲਾਂ ਅਦਾਲਤ ਵਿਚ ਦਲੀਲ ਦਿੱਤੀ ਗਈ ਸੀ ਕਿ ਸੱਜਣ ਕੁਮਾਰ ਤੇ ਹੋਰਾਂ ਦੋਸ਼ੀਆਂ ਦੀ ਅਪੀਲ ਅਦਾਲਤ ਵਿਚ ਲੰਬੇ ਸਮੇਂ ਤੋਂ ਪਈ ਰਹਿਣ ਦੇ ਆਧਾਰ 'ਤੇ ਹੇਠਲੀ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਮੁਲਤਵੀ ਕਰਨ ਦੀ ਅਪੀਲ ਨਹੀਂ ਕਰਨੀ ਚਾਹੀਦੀ | ਸੁਪਰੀਮ ਕੋਰਟ ਨੇ ਉਕਤ ਸਾਰੇ ਦੋਸ਼ੀਆਂ ਖਿਲਾਫ਼ ਦੋਸ਼ ਸਾਬਿਤ ਕਰਨ ਵਾਲੀ ਪਟੀਸ਼ਨ ਰੱਦ ਲਈ ਦਾਇਰ ਕੀਤੀ ਪਟੀਸ਼ਨ ਖਾਰਜ ਕਰਦਿਆਂ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਸੀ |
ਸ਼੍ਰੋਮਣੀ ਕਮੇਟੀ ਦੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਮਨਜ਼ੂਰ
ਤੇਲੰਗਾਨਾ ਮੱੁਦਾ
ਕੇਂਦਰੀ ਮੰਤਰੀ ਪੱਲਮ ਰਾਜੂ ਵੱਲੋਂ ਵੀ ਅਸਤੀਫ਼ਾ ਦੇਣ ਦਾ ਫ਼ੈਸਲਾ ਨਵੀਂ ਦਿੱਲੀ/ ਹੈਦਰਾਬਾਦ, 5 ਅਕਤੂਬਰ (ਏਜੰਸੀਆਂ)-ਕੇਂਦਰੀ ਕੈਬਨਿਟ ਵੱਲੋਂ ਤੇਲੰਗਾਨਾ ਸੂਬੇ ਦੇ ਗਠਨ ਦਾ ਐਲਾਨ ਕਰਨ 'ਤੇ ਕੇਂਦਰ ਸਰਕਾਰ ਅਤੇ ਆਂਧਰਾ ਪ੍ਰਦੇਸ਼ ਦੀ ਰਾਜਨੀਤੀ ਵਿਚ 'ਭੁਚਾਲ' ਆ ਗਿਆ ਹੈ | ਆਂਧਰਾ ਪ੍ਰਦੇਸ਼ ਦੇ ਬਟਵਾਰੇ ਦੇ ਵਿਰੋਧ ਵਿਚ ਵਾਈ. ਐਸ. ਆਰ. ਕਾਂਗਰਸ ਦੇ ਪ੍ਰਧਾਨ ਜਗਨ ਮੋਹਨ ਰੈਡੀ ਸਮੇਤ ਕਈ ਸੰਗਠਨਾਂ ਨੇ 72 ਘੰਟਿਆਂ ਦੇ ਬੰਦ ਦਾ ਐਲਾਨ ਕੀਤਾ ਹੈ | ਜਗਨ ਮੋਹਨ ਰੈਡੀ ਨੇ ਸਨਿਚਰਵਾਰ ਤੋਂ ਭੁੱਖ ਹੜਤਾਲ 'ਤੇ ਬੈਠਣ ਦਾ ਐਲਾਨ ਕੀਤਾ ਹੈ | ਕੇਂਦਰੀ ਸੈਰ-ਸਪਾਟਾ ਮੰਤਰੀ ਚਿਰੰਜੀਵੀ ਅਤੇ ਆਂਧਰਾ ਪ੍ਰਦੇਸ਼ ਦੇ ਕਾਨੂੰਨ ਮੰਤਰੀ ਈਰਾਸੂ ਪ੍ਰਤਾਪ ਰੈਡੀ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਕੇਂਦਰੀ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਪੱਲਮ ਰਾਜੂ ਨੇ ਵੀ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ | ਜਦਕਿ ਰੇਲਵੇ ਰਾਜ ਮੰਤਰੀ ਕੋਟਲਾ ਜੱਸਾ ਸੁਰੀਆ ਪ੍ਰਕਾਸ਼ ਰੈਡੀ ਨੇ ਵੀ ਅਸਤੀਫਾ ਦੇ ਦਿੱਤਾ ਹੈ | ਸ੍ਰੀ ਰੈਡੀ ਕਰਨੂਲ ਤੋਂ ਸੰਸਦ ਮੈਂਬਰ ਹਨ | ਇਸੇ ਦੌਰਾਨ ਰਾਇਲ ਸੀਮਾ ਖੇਤਰ ਤੋਂ ਕਾਂਗਰਸੀ ਸੰਸਦ ਮੈਂਬਰ ਰਿਆਪਤੀ ਸਾਂਬਾ ਸ਼ਿਵਾ ਰਾਉ ਨੇ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਿਆਂ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਰੱਜ ਕੇ ਸ਼ਲਾਘਾ ਕੀਤੀ | ਇਸ ਦੌਰਾਨ ਬਟਵਾਰੇ ਦੇ ਐਲਾਨ ਤੋਂ ਬਾਅਦ ਅੱਜ ਆਂਧਰਾ ਪ੍ਰਦੇਸ਼ ਵਿਚ ਹੜਤਾਲਾਂ ਦਾ ਦੌਰ ਸ਼ੁਰੂ ਹੋ ਗਿਆ | ਬੰਦ ਦੇ ਸੱਦੇ ਕਾਰਨ ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰਾਂ ਅਤੇ ਰਾਇਲਸੀਮਾ ਖੇਤਰਾਂ ਵਿਚ ਆਮ ਜਨ-ਜੀਵਨ ਪ੍ਰਭਾਵਿਤ ਹੋਇਆ |ਕੇਂਦਰ ਵੱਲੋਂ ਹਾਈ ਅਲਰਟ
ਫ਼ੈਸਲੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਰਾਇਲਸੀਮਾ ਤੇ ਤੱਟੀ ਖੇਤਰਾਂ ਵਿਚ ਪੁਲਿਸ ਨੂੰ ਹਾਈ-ਅਲਰਟ ਜਾਰੀ ਕੀਤਾ ਹੈ | ਕੇਂਦਰੀ ਗ੍ਰਹਿ ਮੰਤਰਾਲੇ ਨੇ ਪੁਲਿਸ ਨੂੰ ਇਹਤਿਹਾਤੀ ਕਦਮ ਚੁੱਕਣ ਲਈ ਕਿਹਾ ਹੈ |
ਆਂਧਰਾ ਦੇ ਮੰਤਰੀ ਵੱਲੋਂ ਅਸਤੀਫ਼ਾ
ਫ਼ੈਸਲੇ ਦੇ ਵਿਰੋਧ ਵਿਚ ਆਂਧਰਾ ਦੇ ਕਾਨੂੰਨ ਮੰਤਰੀ ਈਰਾਸੂ ਪ੍ਰਤਾਪ ਰੈਡੀ ਨੇ ਅੱਜ ਹੈਦਰਾਬਾਦ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਰਾਜਪਾਲ ਨੂੰ ਦੇ ਦਿੱਤਾ | ਭਾਵੇਂ ਮੁੱਖ ਮੰਤਰੀ ਨੇ ਅਜੇ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ | ਇਸ ਦੌਰਾਨ ਗੰਤੂਰ ਤੋਂ ਸੀਨੀਅਰ ਕਾਂਗਰਸੀ ਸੰਸਦ ਮੈਂਬਰ ਆਰ.ਐਸ. ਰਾਓ ਨੇ ਵੀ ਆਪਣਾ ਅਸਤੀਫ਼ਾ ਲੋਕ ਸਭਾ ਸਪੀਕਰ ਨੂੰ ਭੇਜ ਦਿੱਤਾ ਹੈ ਜਦਕਿ ਦੋ ਆਂਧਰਾ ਦੇ ਦੋ ਹੋਰ ਮੰਤਰੀਆਂ ਨੇ ਵੀ ਅਸਤੀਫ਼ੇ ਦੇਣ ਦੀ ਪੇਸ਼ਕਸ਼ ਕੀਤੀ ਹੈ |
ਆਂਧਰਾ ਵਿਚ ਹੜਤਾਲ
ਅੱਜ ਸੂਬੇ ਦੇ ਤੱਟੀ ਅਤੇ ਰਾਇਲਸੀਮਾ ਖੇਤਰਾਂ ਵਿਚ ਹੜਤਾਲ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ | ਯੂਨਾਈਟਿਡ ਆਂਧਰਾ ਦੇ ਹਿਮਾਇਤੀਆਂ ਨੇ ਰਾਸ਼ਟਰੀ ਮਾਰਗ ਨੂੰ ਜਾਮ ਰੱਖਿਆ ਅਤੇ ਦੁਕਾਨਾਂ ਨੂੰ ਬੰਦ ਕਰਵਾਇਆ | ਇਸ ਦੌਰਾਨ ਉਕਤ ਖੇਤਰਾਂ ਵਿਚ ਵਪਾਰਕ ਅਤੇ ਸਿੱਖਿਆ ਸੰਸਥਾਵਾਂ ਬੰਦ ਰਹੀਆਂ | ਬੰਦ ਦੀ ਹਿਮਾਇਤ ਆਂਧਰਾ ਪ੍ਰਦੇਸ਼ ਨਾਨ-ਗਜ਼ਟਿਡ ਆਫੀਸਰਜ਼ ਯੂਨੀਅਨ ਤੋਂ ਇਲਾਵਾ ਹੋਰ ਸੰਗਠਨਾਂ ਨੇ ਦਿੱਤਾ ਜਦਕਿ ਵਾਈ.ਐਸ.ਆਰ. ਕਾਂਗਰਸ ਨੇ 72 ਘੰਟਿਆਂ ਦੇ ਬੰਦ ਦਾ ਵੱਖਰਾ ਸੱਦਾ ਦਿੱਤਾ ਹੈ | ਵਿਸ਼ਾਖਾਪਟਨਮ ਵਿਚ ਬੰਦ ਦਾ ਅਸਰ ਵਧੇਰੇ ਰਿਹਾ ਜਿਥੇ ਕੋਈ ਬਸ ਨਹੀਂ ਚੱਲੀ | ਵਿਖਾਵਾਕਾਰੀਆਂ ਨੇ ਚੇਨਈ-ਕੋਲਕਾਤਾ ਰਾਸ਼ਟਰੀ ਮਾਰਗ 'ਤੇ ਟਰੈਫਿਕ ਨਹੀਂ ਚੱਲਣ ਦਿੱਤਾ |
ਅਨੰਤਪੁਰ ਜ਼ਿਲ੍ਹੇ ਵਿਚ ਟਕਰਾਅ
ਇਸ ਦੌਰਾਨ ਅਨੰਤਪੁਰ ਜ਼ਿਲ੍ਹੇ ਵਿਚ ਤੇਲਗੂ ਦੇਸਮ (ਟੀ.ਡੀ.ਪੀ.) ਪਾਰਟੀ ਅਤੇ ਵਾਈ.ਐਸ.ਆਰ. ਕਾਂਗਰਸ ਦੇ ਵਰਕਰਾਂ ਵਿਚਾਲੇ ਟਕਰਾਅ ਹੋ ਗਿਆ | ਟੀ.ਡੀ.ਪੀ. ਵਿਧਾਇਕ ਪਰੀਤਾਲਾ ਸੁਨੀਤਾ ਨੇ ਦੋਸ਼ ਲਾਇਆ ਕਿ ਵਾਈ. ਐਸ.ਆਰ. ਕਾਂਗਰਸ ਦੇ ਵਰਕਰਾਂ ਨੇ ਉਨ੍ਹਾਂ ਨੂੰ ਜਬਰੀ ਰੋਕਿਆ ਤੇ ਉਨ੍ਹਾਂ 'ਤੇ ਪਥਰਾਅ ਵੀ ਕੀਤਾ |
ਕਾਂਗਰਸੀ ਨੇਤਾਵਾਂ ਦੇ ਘਰਾਂ ਤੇ ਦਫ਼ਤਰਾਂ 'ਚ ਭੰਨਤੋੜ
ਹੈਦਰਾਬਾਦ-ਪ੍ਰਦਰਸ਼ਨਕਾਰੀਆਂ ਨੇ ਫ਼ੈਸਲੇ ਦੇ ਵਿਰੋਧ ਵਿਚ ਅੱਜ ਕਾਂਗਰਸੀ ਨੇਤਾਵਾਂ ਦੇ ਘਰਾਂ ਤੇ ਦਫ਼ਤਰਾਂ ਵਿਚ ਭੰਨਤੋੜ ਕੀਤੀ | ਕਾਂਗਰਸੀ ਨੇਤਾਵਾਂ ਦੇ ਪੁਤਲੇ ਸਾੜੇ ਗਏ ਵਿਸ਼ਾਖਾਪਟਨਮ, ਵਿਜੇਵਾੜਾ, ਤਿਰੁਪਤੀ, ਅਨੰਤਪੁਰ ਤੇ ਹੋਰ ਸ਼ਹਿਰਾਂ ਵਿਚ ਹੜਤਾਲ ਰਹੀ ਤੇ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ |
ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਘਰ 'ਚ ਦਾਖ਼ਲ ਹੋਣ ਦਾ ਯਤਨ
ਵਿਸ਼ਾਖਾਪਟਨਮ-ਇਸ ਦੌਰਾਨ ਯੂਨਾਈਟਿਡ ਆਂਧਰਾ ਦੇ ਹਿਮਾਇਤੀਆਂ ਨੇ ਆਂਧਰਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬੋਸਤਾ ਸਤਿਆ ਨਾਰਾਇਣਾ ਦੇ ਵਿਸ਼ਾਖਾਪਟਨਮ ਘਰ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ | ਜਿਸ 'ਤੇ ਪੁਲਿਸ ਨੇ ਹਲਕਾ ਲਾਠੀਚਾਰਜ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ | ਜਿਸ 'ਤੇ ਗੱੁਸੇ ਵਿਚ ਆਏ ਵਿਖਾਵਾਕਾਰੀਆਂ ਨੇ ਪੁਲਿਸ 'ਤੇ ਪਥਰਾਅ ਕੀਤਾ |
ਫੈਸਲੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਨਹੀਂ-ਕਾਂਗਰਸ
ਨਵੀਂ ਦਿੱਲੀ ਵਿ ਖੇ ਕਾਂਗਰਸ ਦੇ ਬੁਲਾਰੇ ਮੀਮ ਅਫ਼ਜ਼ਲ ਨੇ ਕਿਹਾ ਕਿ ਹੁਣ ਫ਼ੈਸਲੇ ਤੋਂ ਪਿਛੇ ਹਟਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਭਾਜਪਾ, ਤੇਲਗੂ ਦੇਸਮ ਅਤੇ ਵਾਈ.ਐਸ. ਆਰ. ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਦੀ ਸਲਾਹ ਨਾਲ ਹੀ ਲਿਆ ਗਿਆ ਹੈ |
ਦਿੱਲੀ 'ਚ ਭੁੱਖ ਹੜਤਾਲ ਕਰਨਗੇ ਨਾਇਡੂ
ਹੈਦਰਾਬਾਦ, ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਚੰਦਰ ਬਾਬੂ ਨਾਇਡੂ ਸੋਮਵਾਰ ਤੋਂ ਨਵੀਂ ਦਿੱਲੀ ਵਿਖੇ ਭੁੱਖ ਹੜਤਾਲ 'ਤੇ ਬੈਠਣਗੇ | ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਅੱਜ ਇਥੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਤੇਲੰਗਾਨਾ ਮੁੱਦੇ 'ਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ 'ਚ ਲੱਗੀ ਕਾਂਗਰਸ ਦਾ ਉਹ ਭਾਂਡਾ ਭੰਨਣਗੇ |
No comments:
Post a Comment