ਕਰਨਾਲ -ਕਰਨਾਲ ‘ਚ ਇਕ ਕਲਯੁਗੀ ਭਰਾ ਅਤੇ ਇਕ ਬੱਚੀ ਦੇ ਪਿਓ ਵੱਲੋਂ ਭੈਣ-ਭਰਾ ਦੇ ਰਿਸ਼ਤੇ
ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਹੜੀ ਭੈਣ ਆਪਣੇ ਭਰਾ ਦੇ ਹੱਥ ਦੀ
ਗੁੱਟ ‘ਤੇ ਰੱਖੜੀ ਬੰਨ੍ਹਦੀ ਸੀ ਉਹੀ ਭੈਣ ਨੂੰ ਭਰਾ ਵਿਆਹਿਆ ਹੋਣ ਦੇ ਬਾਵਜੂਦ ਉਸ ਨੂੰ
ਭੱਜਾ ਕੇ ਫਰਾਰ ਹੋ ਗਿਆ। ਉਧਰ ਦੂਜੇ ਪਾਸੇ ਦੋਸ਼ੀ ਭਰਾ ਦੀ ਮਾਂ ਅਤੇ ਪਤਨੀ ਦਾ ਰੋ-ਰੋ ਕੇ
ਬੁਰਾ ਹਾਲ ਹੈ ਉਥੇ ਹੀ ਕਰਨਾਲ ਸਦਰ ਥਾਣਾ ਪੁਲਸ ਨੇ ਪਤਨੀ ਦੀ ਸ਼ਿਕਾਇਤ ‘ਤੇ ਦੋਸ਼ੀ ਪਤੀ ਦੇ
ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੋਸ਼ੀ ਰਵੀ ਜਿਸ
ਲੜਕੀ ਨੂੰ ਭੱਜਾ ਕੇ ਲੈ ਕੇ ਗਿਆ ਸੀ ਉਹ ਅੰਬਾਲਾ ‘ਚ ਰਹਿੰਦੀ ਹੈ ਅਤੇ ਬੀ.ਐਸ.ਸੀ. ਦੀ
ਵਿਦਿਆਰਥਣ ਹੈ ਜੋ ਕਿ ਰਵੀ ਦੇ ਸਕੇ ਚਾਚਾ ਦੀ ਲੜਕੀ ਹੈ। ਜਾਂਦੇ ਜਾਂਦੇ ਰਵੀ ਆਪਣੇ ਘਰ ‘ਚ
ਪਏ ਗਹਿਣੇ ਅਤੇ ਲਗਭਗ 20 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ।
No comments:
Post a Comment