ਪ੍ਰਿੰਸ ਹੈਰੀ ਨੂੰ ਮਾਰਨਾ ਚਾਹੁੰਦਾ ਸੀ ਤਾਲਿਬਾਨ
ਲੰਦਨ,
5 ਅਕਤੂਬਰ (ਏਜੰਸੀ)- ਇਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਬ੍ਰਿਟੇਨ ਦੇ ਰਾਜਕੁਮਾਰ
ਹੈਰੀ ਜਦ ਬ੍ਰਿਟਿਸ਼ ਸੈਨਾ ਦੀ ਸੇਵਾ ਲਈ ਅਫਗਾਨਿਸਤਾਨ 'ਚ ਸੀ ਤਾਂ ਉਸ ਸਮੇਂ ਉਹ ਤਾਲਿਬਾਨ
ਦਾ ਸਭ ਤੋਂ ਪ੍ਰਮੁੱਖ ਨਿਸ਼ਾਨਾ ਸੀ। ਤਾਲਿਬਾਨੀ ਅੱਤਵਾਦੀ ਕਾਰੀ ਨਸਰੁੱਲਾ ਨੇ ਇਕ ਅਖਬਾਰ
ਨੂੰ ਦਿੱਤੀ ਗੁਪਤ ਇੰਟਰਵਿਊ 'ਚ ਕਿਹਾ ਹੈ ਕਿ ਤਾਲਿਬਾਨ ਨੇ ਪ੍ਰਿੰਸ ਨੂੰ ਕਬਜ਼ੇ 'ਚ ਲੈਣ
ਅਤੇ ਉਸ ਦੀ ਹੱਤਿਆ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਸਨ। ਨਸਰੁੱਲਾ ਨੇ ਕਿਹਾ ਕਿ ਉਹ
ਬ੍ਰਿਟੇਨ ਦੇ ਲਈ ਰਾਜਕੁਮਾਰ ਹੋ ਸਕਦੇ ਸਨ ਪਰ ਉਹ ਤਾਲਿਬਾਨ ਲਈ ਆਮ ਸੈਨਿਕ ਹੀ ਸੀ।
No comments:
Post a Comment