ਸਪੇਨ 'ਚ ਪੰਜਾਬਣ ਦੀ ਚਾਕੂ ਮਾਰ ਕੇ ਹੱਤਿਆ
ਹੁਸ਼ਿਆਰਪੁਰ/ਜਹਾਨਖੇਲਾਂ, 29 ਜਨਵਰੀ- ਸਪੇਨ ਵਿਚ ਰਹਿ ਰਹੀ
ਪਿੰਡ ਖੜਕਾਂ ਦੀ ਵਿਆਹੁਤਾ ਦੀ ਕਿਸੇ ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਵਿਆਹੁਤਾ ਉਥੇ ਇੱਕ ਧਾਗਾ ਫੈਕਟਰੀ ਵਿਚ ਕੰਮ ਕਰਦੀ ਸੀ। ਪੁਲਿਸ ਨੇ ਵਿਆਹੁਤਾ ਦੀ ਲਾਸ਼ ਕਬਜ਼ੇ ਵਿਚ ਲੈ ਕੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਚਾਇਤ ਮੈਂਬਰ ਖੜਕਾਂ ਕੁਲਦੀਪ ਸਿੰਘ ਨੇ ਦੱਸਿਆ ਕਿ 12 ਦਸੰਬਰ 2004 ਤੋਂ ਉਸ ਦਾ ਲੜਕਾ ਅਜੀਤ ਸਿੰਘ ਸੋਢੀ ਸਪੇਨ ਦੇ ਸ਼ਹਿਰ ਅਲੋਟ ਗਰੋਨਾ ਵਿਚ ਪੱਕੇ ਤੌਰ 'ਤੇ ਰਹਿੰਦਾ ਹੈ। ਅਜੀਤ ਦਾ ਵਿਆਹ ਮਨਪ੍ਰੀਤ ਕੌਰ (27) ਵਾਸੀ ਪਟਿਆਲਾ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਸਪੇਨ ਵਿਚ ਉਸ ਦੀ ਨੂੰਹ ਮਨਪ੍ਰੀਤ ਕੌਰ ਵੀ ਇਕ ਧਾਗਾ ਫੈਕਟਰੀ ਵਿਚ ਕੰਮ ਕਰਨ ਲੱਗੀ। ਕੁਲਦੀਪ ਸਿੰਘ ਦੇ ਮੁਤਾਬਿਕ ਉਸ ਦੀ ਨੂੰਹ ਮਨਪ੍ਰੀਤ ਕੌਰ ਜਦ ਫੈਕਟਰੀ ਤੋਂ ਵਾਪਸ ਸਵੇਰੇ 8 ਵਜੇ ਘਰ ਪਹੁੰਚੀ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਉਸ ਦਾ ਲੜਕਾ ਅਜੀਤ ਸਿੰਘ ਜਦ ਦੁਪਹਿਰ 12 ਵਜੇ ਦੇ ਕਰੀਬ ਘਰ ਪਹੁੰਚਿਆ ਤਾਂ ਮਨਪ੍ਰੀਤ ਦੀ ਖੂਨ ਨਾਲ ਲੱਥਪੱਥ ਹੋਈ ਲਾਸ਼ ਕਮਰੇ ਵਿਚ ਅੰਦਰ ਪਈ ਸੀ। ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਅਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੁਲਦੀਪ ਸਿੰਘ ਅਨੁਸਾਰ ਸਪੇਨ ਦੀ ਪੁਲਿਸ ਵੱਲੋਂ ਉਥੇ ਰਹਿੰਦੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਸਬੰਧੀ ਕੁਝ ਵੀ ਨਹੀਂ ਦੱਸਿਆ ਜਾ ਰਿਹਾ। ਮ੍ਰਿਤਕਾ ਮਨਜੀਤ ਕੌਰ ਆਪਣੇ ਪਿਛੇ ਇੱਕ ਪੰਜ ਸਾਲਾਂ ਦਾ ਬੱਚਾ ਹਰਿਕ੍ਰਿਸ਼ ਸਿੰਘ ਸੋਢੀ ਛੱਡ ਗਈ ਹੈ। ਘਟਨਾ ਦੀ ਖਬਰ ਮਿਲਦੇ ਹੀ ਪਿੰਡ ਖੜਕਾਂ ਅਤੇ ਮਨਪ੍ਰੀਤ ਦੇ ਪੇਕੇ ਘਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
No comments:
Post a Comment