Thursday, 1 March 2012


ਤਾਂਬਾ ਤਾਰ ਚੋਰ ਗਿਰੋਹ ਦਾ ਇਕ ਮੈਂਬਰ ਕਾਬੂ

ਥਾਣਾ ਛਾਜਲੀ ਦੀ ਪੁਲਿਸ ਵੱਲੋਂ ਤਾਂਬੇ ਸਮੇਤ ਗ੍ਰਿਫਤਾਰ ਕੀਤਾ
 ਵਿਅਕਤੀ ਪੁਲਿਸ ਪਾਰਟੀ ਨਾਲ।
ਛਾਜਲੀ, 29 ਫਰਵਰੀ :- ਛਾਜਲੀ ਅਤੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਬਿਜਲੀ ਦੇ ਟਰਾਸਫਾਰਮਰਾਂ ਵਿੱਚੋਂ ਤਾਂਬਾ ਤਾਰ ਚੋਰ ਗਰੋਹ ਜਿਨ੍ਹਾਂ ਦੀ ਕਿਸਾਨਾਂ ਅਤੇ ਪੁਲਿਸ ਨੂੰ ਪਿਛਲੇ ਲੰਬੇ ਸਮੇਂ ਭਾਲ ਸੀ, ਨੂੰ ਥਾਣਾ ਛਾਜਲੀ ਦੀ ਪੁਲਿਸ ਨੇ ਉਕਤ ਗਰੋਹ ਦੇ ਇੱਕ ਮੈਂਬਰ ਨੂੰ ਰੰਗੇ ਹੱਥੀ ਕਾਬੂ ਕਰਦਿਆਂ ਉਸ ਪਾਸੋਂ ਭਾਰੀ ਮਾਤਰਾ ਵਿੱਚ ਚੋਰੀ ਕੀਤਾ ਤਾਂਬਾ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਥਾਣਾ ਛਾਜਲੀ ਦੇ ਮੁੱਖ ਅਫਸਰ ਸ: ਜਸਵੰਤ ਸਿੰਘ ਮਾਂਗਟ ਨੇ ਦਿੱਤੀ। ਤੋਰਾਂ ਨੇ ਇਹ ਤਾਂਬਾ ਛਾਜਲੀ ਦੇ ਦੋ ਕਿਸਾਨ ਮਨੋਹਰ ਸਿੰਘ ਪੁੱਤਰ ਭਗਵਾਨ ਸਿੰਘ ਅਤੇ ਨਰੰਗ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਛਾਜਲੀ ਦੇ ਖੇਤਾਂ ਵਿੱਚੋਂ ਬਿਜਲੀ ਦੇ ਟਰਾਂਸਫਾਰਮਰ 'ਚੋ ਤਾਂਬਾ ਚੋਰੀ ਕੀਤਾ ਸੀ । ਸ੍ਰ: ਮਾਂਗਟ ਨੇ ਦੱਸਿਆ ਕਿ ਲਾਡਲਾ ਪੁੱਤਰ ਅਕਬਰ ਖਾਂ ਵਾਸੀ ਖਿੱਲੀਟੋਲਾ ਜ਼ਿਲ੍ਹਾ ਉਤਰ ਦਿਨਾਜਪੁਰ (ਪੱਛਮੀ ਬੰਗਾਲ) ਇਸ ਗ੍ਰੋਹ ਦਾ ਮੈਂਬਰ ਹੈ ਜਿਸ ਨੂੰ ਪੁਲਿਸ ਨੇ ਫੜਿਆ।

No comments:

Post a Comment