ਇੰਡੀਅਨ ਵੇਲਜ਼ ਟੈਨਿਸ ਟੂਰਨਾਮੈਂਟ
ਇੰਡੀਅਨ ਵੇਲਜ਼-ਭਾਰਤ ਦੀ ਸਟਾਰ ਖਿਡਾਰਣ ਸਾਨੀਆ ਮਿਰਜ਼ਾ ਤੇ ਰੂਸ ਦੀ ਅਲੇਨਾ ਵੈਸਨੀਨਾ ਦੀ ਜੋੜੀ ਨੇ ਇੰਡੀਅਨ ਵੇਲਜ਼ ਟੈਨਿਸ ਟੂਰਨਾਮੈਂਟ ’ਚ ਆਪਣੀ ਜੇਤੂ ਮੁਹਿੰਮ ਅੱਗੇ ਵਧਾਉਂਦੇ ਹੋਏ ਇੱਥੇ ਆਂਦਰੇ ਹਲਾਵਾਕੋਵਾ ਤੇ ਲੂਸੀ ਹਰਡੇਕਾ ਦੀ ਤੀਜਾ ਰੈਂਕ ਪ੍ਰਾਪਤ ਚੈੱਕ ਗਣਰਾਜ ਦੀ ਜੋੜੀ ਨੂੰ ਤਿੰਨ ਸੈੱਟਾਂ ’ਚ ਹਰਾ ਕੇ ਮਹਿਲਾ ਡਬਲਜ਼ ਦੇ ਖ਼ਿਤਾਬੀ ਮੁਕਾਬਲੇ ’ਚ ਥਾਂ ਬਣਾ ਲਈ ਹੈ।
ਸਾਨੀਆ-ਵੈਸਨੀਨਾ ਦੀ ਜੋੜੀ ਨੇ ਇਕ ਘੰਟੇ 45 ਮਿੰਟ ਤੇ 59 ਸੈਕਿੰਡ ਤੱਕ ਚੱਲੇ ਸੰਘਰਸ਼ਪੂਰਨ ਸੈਮੀਫਾਈਨਲ ’ਚ ਚੈੱਕ ਗਣਰਾਜ ਦੀ ਜੋੜੀ ਨੂੰ 5-7, 7-5, 10-3 ਨਾਲ ਕਰਾਰੀ ਹਾਰ ਦੇ ਕੇ ਫਾਈਨਲ ’ਚ ਥਾਂ ਬਣਾਈ। ਸੈਮੀਫਾਈਨਲ ’ਚ ਸਾਨੀਆ-ਵੈਸਨੀਨਾ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਉਹ ਪਹਿਲਾ ਸੈੱਟ 0-7 ਨਾਲ ਗਵਾ ਬੈਠੀਆਂ। ਇੰਨਾ ਹੀ ਨਹੀਂ, ਦੂਜੇ ਸੈੱਟ ’ਚ ਵੀ ਇਹ ਜੋੜੀ ਇਕ ਵੇਲੇ 5-3 ਨਾਲ ਪਛੜ ਗਈ ਸੀ, ਪਰ ਇੱਥੋਂ ਹੀ ਰੁਖ਼ ਪਲਟ ਗਿਆ ਤੇ ਸਾਨੀਆ-ਵੈਸਨੀਨਾ ਨੇ ਇੰਨੀ ਜ਼ੋਰਦਾਰ ਵਾਪਸੀ ਕੀਤੀ ਕਿ ਵਿਰੋਧੀ ਜੋੜੀ ਨੂੰ ਫਿਰ ਸੰਭਲਣ ਦਾ ਕੋਈ ਮੌਕਾ ਨਹੀਂ ਮਿਲਿਆ।ਦੂਜੇ ਸੈੱਟ ’ਚ ਸਾਨੀਆ-ਵੈਸਨੀਨਾ ਨੇ ਪਹਿਲਾਂ 5-5 ਨਾਲ ਬਰਾਬਰੀ ਕੀਤੀ ਤੇ ਫਿਰ 7-5 ਨਾਲ ਸੈੱਟ ਆਪਣੇ ਨਾਂ ਕਰ ਲਿਆ। ਇਸ ਤਰ੍ਹਾਂ ਸਕੋਰ 1-1 ਨਾਲ ਬਰਾਬਰ ਹੋ ਗਿਆ। ਫ਼ੈਸਲਾਕੁੰਨ ਸੈੱਟ ’ਚ ਸਾਨੀਆ-ਵੈਸਨੀਨਾ ਨੇ 10-3 ਦੀ ਜਿੱਤ ਹਾਸਲ ਕਰਕੇ ਮੈਚ ਆਪਣੇ ਨਾਂ ਕਰ ਲਿਆ।
ਡਿਊਕੋਵਿਚ ਤੇ ਸ਼ਾਰਾਪੋਵਾ ਸੈਮੀਫਾਈਨਲ ’ਚ: ਵਿਸ਼ਵ ਦੇ ਨੰਬਰ ਇਕ ਨੋਵਾਨ ਡਿਊਕੋਵਿਚ, ਮਾਰੀਆ ਸ਼ਾਰਾਪੋਵਾ ਤੇ ਸਰਬੀਆ ਦੀ ਅੰਨਾ ਇਵਾਨੋਵਿਚ ਨੇ ਆਪਣੇ ਮੁਕਾਬਲੇ ਜਿੱਤ ਕੇ ਇੰਡੀਅਨ ਵੇਲਜ਼ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਥਾਂ ਬਣਾ ਲਈ ਹੈ।
ਸਰਬੀਆ ਦੇ ਡਿਊਕੋਵਿਚ ਨੇ ਸਪੇਨ ਦੇ ਨਿਕੋਲਸ ਅਲਮਾਗਰੋ ਨੂੰ ਲਗਾਤਾਰ ਸੈੱਟਾਂ ’ਚ 6-3, 6-4 ਨਾਲ ਹਰਾ ਕੇ ਆਖਰੀ ਚਾਰਾਂ ’ਚ ਸ਼ਾਨ ਨਾਲ ਆਪਣੀ ਥਾਂ ਪੱਕੀ ਕਰ ਲਈ ਹੈ, ਜਦੋਂ ਕਿ ਅਮਰੀਕੀ ਖਿਡਾਰੀ ਜਾਨ ਇਸਨਰ ਨੇ ਫਰਾਂਸ ਦੇ ਜਾਇਲਸ ਸਿਮੋਨ ਨੂੰ ਤਿੰਨ ਸੈੱਟਾਂ ’ਚ 6-3, 1-6, 7-5 ਨਾਲ ਹਰਾ ਕੇ ਇਸ ਗੇੜ ’ਚ ਥਾਂ ਬਣਾਈ। ਮਹਿਲਾ ਵਰਗ ’ਚ ਸ਼ਾਰਾਪੋਵਾ ਨੇ ਹਮਵਤਨ ਮਾਰੀਆ ਕਿਰਲੈਂਕੋ ਨੂੰ 3-6, 7-5, 6-2 ਨਾਲ ਹਰਾ ਕੇ ਸੈਮੀਫਾਈਨਲ ਦਾ ਟਿਕਟ ਕਟਾਇਆ, ਉੱਥੇ ਇਕ ਹੋਰ ਮੁਕਾਬਲੇ ’ਚ ਅੰਨਾ ਇਵਾਨੋਵਿਚ ਨੇ ਫਰਾਂਸ ਦੀ ਮਾਰੀਅਨ ਬਾਰਤੋਨੀ ਨੂੰ 6-3, 6-4 ਨਾਲ ਹਰਾ ਕੇ ਆਖ਼ਰੀ ਚਾਰਾਂ ’ਚ ਆਪਣੀ ਥਾਂ ਪੱਕੀ ਕੀਤੀ।
No comments:
Post a Comment