ਪੰਜਾਬ 'ਚ ਹਾਰ ਦਾ ਕਾਰਨ ਪੀ.ਪੀ.ਪੀ : ਸੋਨੀਆ
ਨਵੀਂ ਦਿੱਲੀ : ਕਾਂਗਰਸ ਪ੍ਰਦਾਨ ਸੋਨੀਆ ਗਾਂਧੀ ਨੇ ਉੱਤਰ ਪ੍ਰਦੇਸ਼ ਸਣੇ 5 ਸੂਬਿਆਂ 'ਚ ਵਿਧਾਨਸਭਾ ਚੋਣ ਨਕੀਜਿਆਂ ਅਤੇ ਇਨ੍ਹਾਂ ਦੇ ਕਾਰਨਾ 'ਤੇ ਚਰਚਾ ਕਰਨ ਲਈ ਅੱਜ ਪਾਰਟੀ ਮਹਾਸਕੱਤਰਾਂ ਅਤੇ ਦੂਜੇ ਉੱਚ ਅਧਿਕਾਰੀਆਂ ਦੀ ਬੈਠਕ ਕੀਤੀ।ਸੋਨੀਆ ਨੇ ਇਥੇ ਸਰਵ ਭਾਰਤੀ ਕਾਂਗਰਸ ਕਮੇਟੀ ਦਫਤਰ 'ਚ ਉਕਤ ਨਾਲ ਮੁਲਾਕਾਤ ਕੀਤੀ ਅਤੇ 5 ਸੂਬਿਆਂ ਦੀ ਚੋਣਾਂ ਦੇ ਨਤੀਜਿਆਂ 'ਤੇ ਚਰਚਾ ਕੀਤੀ। ਉੱਤਰ ਪ੍ਰਦੇਸ਼ 'ਚ ਜਬਰਦਸਤ ਪ੍ਰਚਾਰ ਮੁਹਿੰਮ ਚਲਾਉਣ ਵਾਲੇ ਕਾਂਗਰਸ ਪਾਰਟੀ ਮਹਾਸਕੱਤਰ ਰਾਹੁਲ ਗਾਂਧੀ ਇਸ ਬੈਠਕ ਤੋਂ ਦੂਰ ਰਿਹੇ। ਕਾਂਗਰਸ ਮਹਾਸਕੱਤਰ ਅਤੇ ਉਤਰ ਪ੍ਰਦੇਸ਼ ਦੇ ਪ੍ਰਭਾਵੀ ਦਿਗਵਿਜੇ ਸਿੰਘ, ਉੱਤਰਾਖੰਡ ਦੇ ਪ੍ਰਭਾਵੀ ਚੌਧਰੀ ਵਿਰੇਂਦਰ ਸਿੰਘ, ਪੰਜਾਬ ਦੇ ਪ੍ਰਭਾਵੀ ਗੁਲਚੈਨ ਸਿੰਘ ਚਾੜਕ, ਗੋਆ ਦੇ ਪ੍ਰਭਾਵੀ ਜਗਮੀਤ ਸਿੰਘ ਬਰਾੜ ਅਤੇ ਮਣੀਪੁਰ ਦੇ ਪ੍ਰਭਾਵੀ ਲੁਈਜਿਨਹੋ ਫਲੋਰੀਉ ਸੋਨੀਆ ਨਾਲ ਬੈਠਕ 'ਚ ਮੌਜੂਦ ਸਨ।
ਬੈਠਕ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਲ ਦਿੰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ 5 ਸੂਬਿਆਂ 'ਚ ਹਾਰ ਵੱਖ-ਵੱਖ ਕਾਰਨ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪੰਜਬ 'ਚ ਕਾਂਗਰਸ ਦੀ ਹਾਰ ਦਾ ਕਾਰਨ ਮਨਪ੍ਰਤੀ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਹੈ। ਯੂ.ਪੀ. 'ਚ ਕਾਂਗਰਸ ਦੀ ਹਾਰ ਦਾ ਕਾਰਨ ਗਲਤ ਉਮੀਦਵਾਰਾਂ ਦੀ ਚੋਣ ਦੇ ਨਾਲ-ਨਾਲ ਲੋਕਾਂ ਵਲੋਂ ਬਸਪਾ ਤੋਂ ਬਾਅਦ ਸਪਾ ਨੂੰ ਬਦਲ ਦੇ ਰੂਪ 'ਚ ਦੇਖਣਾ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਮਹਿੰਗਾਈ ਵੀ ਹਾਰ ਦਾ ਇਕ ਕਾਰਨ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਉਤਰਖੰਡ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ।
No comments:
Post a Comment