Wednesday, 7 March 2012

ਚੰਗੀਆਂ ਨੀਤੀਆਂ ਸਦਕਾ ਮੁੜ ਮਿਲਿਆ ਲੋਕ ਫਤਵਾ: ਬਾਦਲ

                  ਪੂਰਾ ਪਰਿਵਾਰ ਦਰਬਾਰ ਸਾਹਿਬ ਵਿਖੇ ਹੋਇਆ ਨਤਮਸਤਕ


ਅੰਮ੍ਰਿਤਸਰ 7 ਮਾਰਚ-14ਵੀਂ ਵਿਧਾਨ ਸਭਾ ਦੀ ਕਮਾਂਡ ਸੰਭਾਲਣ ਤੋ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਗਰੀਬੀ, ਮਹਿੰਗਾਈ, ਬੇਰੁਜਗਾਰੀ ਤੇ ਅਨਪੜ੍ਹਤਾ ਵਰਗੀਆ ਅਲਾਮਤਾਂ ਨੂੰ ਦੂਰ ਕਰਨ ਤੋਂ ਅਸਮੱਰਥਾ ਜ਼ਾਹਿਰ ਕਰਦਿਆ ਕਿਹਾ ਕਿ ਸੂਬੇ ਦੀ ਸਰਕਾਰ ਕੋਲ ਨਾ ਤਾਂ ਕੋਈ ਪੈਸਾ ਹੈ ਅਤੇ ਨਾ ਹੀ ਕੋਈ ਫੰਡ ਹਨ ਕਿ ਉਹ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਲੱਭ ਸਕੇ। ਕਰੀਬ ਅੱਧੀ ਦਰਜਨ ਤੋਂ ਵਧੇਰੇ ਵਿਧਾਇਕਾਂ, ਮੈਂਬਰ ਪਾਰਲੀਮੈਂਟਾਂ ਤੇ ਹੋਰ ਅਕਾਲੀ ਨੇਤਾਵਾਂ ਨਾਲ ਸੱਚਖੰਡ ਵਿਖੇ ਆਪਣੀ ਜਿੱਤ ਦਾ ਸ਼ੁਕਰਾਨਾ ਕਰਨ ਲਈ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੇ ਬਾਹਰ ਇੱਕ ਆਰਜੀ ਤੌਰ ਤੇ ਖੁੱਲੇ ਆਮ ਬਣਾਈ ਗਈ ਸਟੇਜ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਦੀ ਸੂਬਾ ਵਿਰੋਧੀਆ ਨੀਤੀਆ ਕਾਰਨ ਕਈ ਅਜਿਹੀਆ ਅਲਾਮਤਾਂ ਹਨ ਜਿਹਨਾਂ ਦਾ ਟਾਕਰਾ ਕਰਨ ਲਈ ਸੂਬੇ ਤਾਂ ਤਿਆਰ ਹਨ ਪਰ ਉਹਨਾਂ ਕੋਲ ਲੋੜੀਦੇ ਫੰਡ ਨਹੀ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਸੂਬਿਆ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕੀਤੀ ਸੀ ਅਤੇ ਅੱਜ ਸਾਰੇ ਸੂਬੇ ਹੀ ਇਹ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਸੂਬਿਆ ਨੂੰ ਕੇਂਦਰ ਵੱਲੋਂ ਵੱਧ ਅਧਿਕਾਰ ਨਹੀ ਦਿੱਤੇ ਜਾਂਦੇ ਉਨਾ ਚਿਰ ਤੱਕ ਗਰੀਬੀ, ਅਨਪੜਤਾ, ਬੇਰੁਜ਼ਗਾਰੀ ਤੇ ਮਹਿੰਗਾਈਵਿਰੋਧੀਆ ਨੀਤੀਆ ਕਾਰਨ ਕਈ ਅਜਿਹੀਆ ਅਲਾਮਤਾਂ ਹਨ ਜਿਹਨਾਂ ਦਾ ਟਾਕਰਾ ਕਰਨ ਲਈ ਸੂਬੇ ਤਾਂ ਤਿਆਰ ਹਨ ਪਰ ਉਹਨਾਂ ਕੋਲ ਲੋੜੀਦੇ ਫੰਡ ਨਹੀ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਸੂਬਿਆ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕੀਤੀ ਸੀ ਅਤੇ ਅੱਜ ਸਾਰੇ ਸੂਬੇ ਹੀ ਇਹ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਸੂਬਿਆ ਨੂੰ ਕੇਂਦਰ ਵੱਲੋਂ ਵੱਧ ਅਧਿਕਾਰ ਨਹੀ ਦਿੱਤੇ ਜਾਂਦੇ ਉਨਾ ਚਿਰ ਤੱਕ ਗਰੀਬੀ, ਅਨਪੜਤਾ, ਬੇਰੁਜ਼ਗਾਰੀ ਤੇ ਮਹਿੰਗਾਈ ਨੂੰ ਦੂਰ ਕਰਨ ਲਈ ਨਾ ਤਾਂ ਸੂਬਿਆ ਕੋਲ ਲੋੜੀਦੇ ਫੰਡ ਇਕੱਠੇ ਹੋ ਸਕਦੇ ਹਨ ਅਤੇ ਨਾ ਹੀ ਸੂਬੇ ਇਹਨਾਂ ਅਲਾਮਤਾਂ ਨੂੰ ਦੂਰ ਕਰਨ ਦੇ ਸਮੱਰਥ ਹੋ ਸਕਦੇ ਹਨ। ਸ਼ੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਸ.ਪ੍ਰਕਾਸ ਸਿੰਘ ਬਾਦਲ ਨੇ ਕਿਹਾ ਕਿ ਉਹ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਵਲ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਆਏ ਹਨ ਤੇ ਜਿਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਸਵਾਲ ਹੈ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੋਕਾਂ ਦੇ ਹਰ ਦੁੱਖ-ਸੁੱਖ 'ਚ ਖੜੀ ਹੁੰਦੀ ਰਹੀ ਹੈ। ਇਸ ਤੋਂ ਪਹਿਲਾਂ ਉਹ ਸ੍ਰੀ ਗੁਰੂ ਰਾਮਦਾਸ ਕੌਂਮਾਤਰੀ ਹਵਾਈ ਅੱਡੇ ਤੋਂ ਕਰੀਬ 70 ਗੱਡੀਆ ਦੇ ਇੱਕ ਲੰਮੇ ਕਾਫਲੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਮੱਥਾ ਟੇਕਣ ਲਈ ਆਏ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਦੋਂ ਉਹ ਮੱਥਾ ਟੇਕਣ ਗਏ ਤਾਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਸਿਰੋਪਿਆ ਦੀ ਝੜੀ ਲਗਾਉਦਿਆ ਨੇ ਸ੍ਰੀ ਪਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ, ਬੀਬੀ ਜਗੀਰ ਕੌਰ, ਬੀਬੀ ਹਰਸਿਮਰਤ ਕੌਰ ਬਾਦਲ ਤੋ ਹੋਰਾਂ ਨੂੰ ਸਿਰੋਪੇ ਦੇ ਕੇ ਨਿਵਾਜਿਆ। ਇਸੇ ਤਰ੍ਹਾ ਸ੍ਰੀ ਅਕਾਲ ਤਖਤ ਤੇ ਨਤਮਸਤਕ ਹੋਣ ਸਮੇਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਸ੍ਰੀ ਪਰਕਾਸ਼ ਸਿੰਘ ਬਾਦਲ ਨਾਲ ਵੱਡੀ ਫੌਜ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਮੁੱਖ ਮੰਤਰੀ ਸ੍ਰੀ ਬਾਦਲ ਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਪਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਹੀ ਸਿਰੋਪੇ ਬਖਸ਼ਿਸ਼ ਕਰਕੇ ਅਸ਼ੀਰਵਾਦ ਦਿੱਤਾ। ਇਸੇ ਤਰ੍ਹਾ ਸੂਚਨਾ ਕੇਂਦਰ ਵਿਖੇ ਵੀ ਦੋਹਾਂ ਬਾਦਲਾ ਤੇ ਬੀਬੀ ਹਰਮਿਸਰਤ ਕੌਰ ਬਾਦਲ ਨੂੰ ਸਰੋਮਣੀ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਸਿਰੋਪਾ, ਲੋਈ ਤੇ ਕਿਰਪਾਨ ਭੇਂਟ ਕਰਕੇ ਨਿਵਾਜਿਆ। ਸੀ ਬਾਦਲ ਦਾ ਸੁਆਗਤ ਕਰਨ ਲਈ ਭਾਂਵੇ ਕੋਈ ਵੀ ਭਾਜਪਾ ਨੇਤਾ ਨਾ ਪੁੱਜਾ ਪਰ ਭਾਜਪਾ ਦੇ ਮੈਂਬਰ ਪਾਰਲੀਮੈਂਟ ਸ. ਨਵਜੋਤ ਸਿੰਘ ਸਿੱਧੂ ਨੇ ਆਪਣਾ ਸੁਨਿਹਰੀ ਮੌਕਾ ਹੱਥੋਂ ਨਾ ਜਾਣ ਦਿੱਤਾ ਤੇ ਉਹ ਵਿਸ਼ੇਸ਼ ਤੌਰ ਤੇ ਸੁਆਗਤ ਲਈ ਪੁੱਜੇ ਹੋਏ ਸਨ। ਇਸੇ ਤਰ੍ਹਾ ਡਾ. ਰਤਨ ਸਿੰਘ ਅਜਨਾਲਾ, ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼, ਸ੍ਰੀ ਦੇਸ ਰਾਜ ਸਿੰਘ ਧੁੱਗਾ, ਬੀਬੀ ਜਾਗੀਰ ਕੌਰ, ਜਥੇ. ਬਲਜੀਤ ਸਿੰਘ ਜਲਾਲ ਉਸਮਾ, ਸ. ਬਿਕਰਮਜੀਤ ਸਿੰਘ ਮਜੀਠੀਆ, ਸ. ਮਨਪ੍ਰੀਤ ਸਿੰਘ ਇਆਲੀ, ਸ. ਵਿਰਸਾ ਸਿੰਘ ਵਲਟੋਹਾ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਰਾਮ ਸਿੰਘ, ਬੀਬੀ ਕਿਰਨਜੋਤ ਕੌਰ, ਸ. ਬਿਕਰਮਜੀਤ ਸਿੰਘ ਕੋਟਲਾ, ਜਥੇ. ਗੁਰਿੰਦਰਪਾਲ ਸਿੰਘ ਗੋਰਾ, ਸ. ਜੋਧ ਸਿੰਘ ਸਮਰਾ, ਜਥੇ. ਰਾਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ, ਜਥੇ. ਸੁਰਿੰਦਰ ਸਿੰਘ, ਜਥੇ. ਗੁਰਿੰਦਰ ਸਿੰਘ ਰਣੀਕੇ, ਜਥੇ. ਬਾਵਾ ਸਿੰਘ ਗੁਮਾਨਪੁਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ. ਸ. ਦਲਮੇਘ ਸਿੰਘ, ਐਡੀ. ਸਕੱਤਰ ਸ. ਮਨਜੀਤ ਸਿੰਘ, ਮੀਤ ਸਕੱਤਰ ਸ. ਪ੍ਰਮਜੀਤ ਸਿੰਘ ਸਰੋਆ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਛਿੰਦਰ ਸਿੰਘ ਬਰਾੜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ ਮੱਲ੍ਹੀ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਐਡੀ. ਮੈਨੇਜਰ ਸ. ਮਹਿੰਦਰ ਸਿੰਘ, ਸ. ਬਲਦੇਵ ਸਿੰਘ, ਸ. ਰਘਬੀਰ ਸਿੰਘ, ਸ. ਸਤਨਾਮ ਸਿੰਘ, ਮੀਤ ਮੈਨੇਜਰ ਸ. ਹਰਪ੍ਰੀਤ ਸਿੰਘ, ਸ੍ਰੀ ਅਜਾਇਬਘਰ ਦੇ ਕਿਉਰੇਟਰ ਸ. ਇਕਬਾਲ ਸਿੰਘ ਮੁੱਖੀ, ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ, ਸ. ਗੁਰਬਚਨ ਸਿੰਘ, ਸ. ਦਲਬੀਰ ਸਿੰਘ, ਸ. ਹਰਪ੍ਰੀਤ ਸਿੰਘ ਆਦਿ ਸੁਆਗਤ ਲਈ ਹਾਜਰ ਸਨ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ੍ਰੀ ਬਾਦਲ ਨੇ ਜਲਿਆਵਾਲਾ ਬਾਗ ਵਿਖੇ ਜਾ ਕੇ ਸ਼ਹੀਦੀ ਲਾਟ ਤੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਦਿਆ ਫੁੱਲ ਮਲਾਵਾ ਭੇਟ ਕੀਤੀਆ। ਇਸੇ ਤਰ੍ਹਾ ਉਹਨਾਂ ਨੇ ਸ੍ਰੀ ਦੁਰੁਗਿਆਨਾ ਮੰਦਰ ਵਿਖੇ ਵੀ ਮੱਥਾ ਟੇਕਿਆ ਤੇ ਅਸ਼੍ਰੀਰ ਵਾਦ ਲਿਆ।

No comments:

Post a Comment