Wednesday, 7 March 2012

 ਪਰਿਵਾਰ ਦੀਆਂ ਅੱਖਾਂ 'ਚੋਂ 'ਛਲਕੇ ਹੰਝੂ'
ਪਟਿਆਲਾ-ਨਤੀਜਿਆਂ ਤੋਂ ਪਹਿਲਾਂ ਜਿਸ ਤਰ੍ਹਾਂ ਮੋਤੀ ਮਹਿਲ ਵਿਚ ਰੌਣਕ ਵਧੀ ਹੋਈ ਸੀ, ਨਤੀਜੇ ਐਲਾਨ ਹੋਣ ਤੋਂ ਬਾਅਦ ਉਸ ਦੇ ਬਿਲਕੁਲ ਉਲਟ ਦਿਖਾਈ ਦਿੱਤਾ। ਬੇਸ਼ੱਕ ਕੈ. ਅਮਰਿੰਦਰ ਸਿੰਘ 42 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕਰਨ ਵਿਚ ਸਫਲ ਰਹੇ ਪਰ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਹੋਣ ਅਤੇ ਉਨ੍ਹਾਂ ਦੇ ਸਪੁੱਤਰ ਰਣਇੰਦਰ ਸਿੰਘ ਦੀ ਹਾਰ ਕਾਰਨ ਮੋਤੀ ਮਹਿਲ ਵਿਚ ਪੂਰੀ ਤਰ੍ਹਾਂ ਸੰਨਾਟਾ ਛਾਇਆ ਰਿਹਾ। ਕੋਈ ਵੀ ਵੱਡਾ ਲੀਡਰ ਇਥੋਂ ਤੱਕ ਕਿ ਸ਼ਹਿਰੀ ਵਰਕਰ ਮੋਤੀ ਮਹਿਲ ਵਿਚ ਦਿਖਾਈ ਨਹੀਂ ਦਿੱਤਾ। ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਬੇਹੱਦ ਦੁਖੀ ਹਾਲ ਵਿਚ ਦਿਖਾਈ ਦਿੱਤੇ। ਉੁਨ੍ਹਾਂ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਅਤੇ ਯੁਵਰਾਜ ਰਣਇੰਦਰ ਸਿੰਘ ਦੀ ਧਰਮ-ਪਤਨੀ ਬੀਬੀ ਰੇਸ਼ਮਾ ਕਾਫੀ ਮਾਯੂਸ ਦਿਖਾਈ ਦਿੱਤੀਆਂ। ਇਥੋਂ ਤੱਕ ਕਿ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਤੱਕ ਛਲਕਦੇ ਦਿਖਾਈ ਦਿੱਤੇ। ਮਹਾਰਾਣੀ ਪ੍ਰਨੀਤ ਕੌਰ ਇਸ ਵਾਰ ਹਾਈਕਮਾਂਡ ਕੋਲ ਅੜ ਕੇ ਆਪਣੇ ਸਪੁੱਤਰ ਲਈ ਹਲਕਾ ਸਮਾਣਾ ਦੀ ਟਿਕਟ ਲੈ ਕੇ ਆਏ ਸਨ। ਇਸ ਦਾ ਕਾਰਨ ਇਹ ਸੀ ਕਿ ਰਣਇੰਦਰ ਸਿੰਘ 2009 ਵਿਚ ਬਠਿੰਡਾ ਲੋਕ ਸਭਾ ਹਲਕੇ ਤੋਂ ਕਰਾਰੀ ਹਾਰ ਹਾਰ ਚੁੱਕੇ ਸਨ। ਆਪਣੇ ਸਪੁੱਤਰ ਰਣਇੰਦਰ ਸਿੰਘ ਨੂੰ ਰਾਜਨੀਤੀ ਦੀ ਪਟੜੀ 'ਤੇ ਚੜ੍ਹਾਉੁਣ ਲਈ ਪ੍ਰਨੀਤ ਕੌਰ ਉੁਨ੍ਹਾਂ ਨੂੰ ਵਿਧਾਨ ਸਭਾ ਵਿਚ ਪਹੁੰਚਾਉੁਣਾ ਚਾਹੁੰਦੀ ਸੀ ਪਰ ਸ਼ਾਇਦ ਹਲੇ ਯੁਵਰਾਜ ਦੀ ਕਿਸਮਤ ਸਾਥ ਦਿੰਦੀ ਦਿਖਾਈ ਨਹੀਂ ਦੇ ਰਹੀ।

No comments:

Post a Comment