Monday, 2 April 2012

ਰੂਸ 'ਚ ਜਹਾਜ਼ ਹਾਦਸਾ 'ਚ 32 ਲੋਕਾਂ ਦੀ ਮੌਤ, 12 ਜ਼ਖਮੀ

ਮਾਸਕੋ— ਰੂਸ 'ਚ ਸਾਈਬੇਰੀਆ ਦੇ ਇਕ ਸ਼ਹਿਰ ਨੇੜੇ ਸੋਮਵਾਰ ਤੜਕੇ ਇਕ ਜਹਾਜ਼ ਹਾਦਸੇ 'ਚ 32 ਲੋਕਾਂ ਦੀ ਮੌਤ ਹੋ ਗਈ ਜਦੋਂਕਿ 11 ਹੋਰ ਜ਼ਖਮੀ ਹੋ ਗਏ। ਇਕ ਯੂ. ਟੀ. ਏਅਰ    ਏ. ਟੀ. ਆਰ. 72 ਜਹਾਜ਼ ਸੋਮਵਾਰ ਨੂੰ ਤਿਊਮੈਨ ਤੋਂ ਸੁਰਗੁਤ ਜਾ ਰਿਹਾ ਸੀ ਪਰ ਉਡਾਣ ਭਰਨ ਦੌਰਾਨ ਉਹ ਸਵੇਰੇ 5.50 ਵਜੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ 'ਚ 43 ਲੋਕ ਸਵਾਰ ਸਨ ਜਿਨ੍ਹਾਂ 'ਚ 39 ਯਾਤਰੀ ਅਤੇ ਪਾਇਲਟ ਦਲ ਦੇ ਚਾਰ ਮੈਂਬਰ ਸਨ।
ਐਮਰਜੈਂਸੀ 'ਚ ਮੰਤਰਾਲਾ ਦੇ ਬੁਲਾਰੇ ਨੇ ਦੱਸਿਆ ਕਿ ਤਿਊਮੈਨ ਦੇ ਉਰਾਲਸ ਸ਼ਹਿਰ ਨੇੜੇ ਹੋਏ ਜਹਾਜ਼ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 32 ਤੱਕ ਪਹੁੰਚ ਗਈ ਹੈ। ਹਾਦਸੇ 'ਚ 11 ਲੋਕ ਜ਼ਖਮੀ ਹੋਏ ਹਨ। ਬਚਾਅ ਕਾਰਜਾਂ ਦੇ ਹੈਡਕੁਆਰਟਰ ਦੇ ਬੁਲਾਰੇ ਮੁਤਾਬਕ ਜਹਾਜ਼ ਰੋਚਨਿਨੋ ਹਵਾਈ ਅੱਡੇ ਨੇੜੇ ਇਕ ਪਿੰਡ ਤੋਂ ਕਰੀਬ ਦੋ ਕਿਲੋਮੀਟਰ ਦੂਰੀ 'ਤੇ ਡਿੱਗਾ ਸੀ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ।

No comments:

Post a Comment