Monday, 2 April 2012

ਗਾਰਡ ਰੂਮ 'ਚ ਜੂਆ ਖੇਡਦੇ 5 ਪੁਲਸਕਰਮੀ ਗ੍ਰਿਫਤਾਰ

ਇੰਦੌਰ— ਸਰਕਾਰੀ ਰੈਸਟ ਹਾਊਸ 'ਚ ਜੂਆ ਖੇਡਣ ਦੇ ਦੋਸ਼ 'ਚ ਇਥੇ ਪੰਜ ਪੁਲਸ ਕਰਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸੰਯੋਗਿਤਾਗੰਜ ਥਾਣਾ ਮੁਖੀ ਸ਼ੈਲੇਂਦਰ ਸ਼੍ਰੀਵਾਸਤਵ ਨੇ ਅੱਜ ਦੱਸਿਆ ਕਿ ਕੱਲ ਦੇਰ ਰਾਤ ਮੁਖਬਿਰ ਦੀ ਸੂਚਨਾ 'ਤੇ ਰੈਸੀਡੈਂਸੀ ਖੇਤਰ 'ਚ ਇਕ ਸਰਕਾਰੀ ਰੈਸਟ ਹਾਊਸ ਦੇ ਗਾਰਡ ਰੂਮ 'ਚ ਦਬਿਸ਼ ਦਿੱਤੀ ਗਈ। ਉਥੋਂ ਪੰਜ ਪੁਲਸਕਰਮੀ ਜੂਆ ਖੇਡਦੇ ਮਿਲੇ। ਇਹ ਕਰਮਚਾਰੀ ਸ਼ਹਿਰ ਦੀਆਂ ਵੱਖ-ਵੱਖ ਪੁਲਸ ਇਕਾਈਆਂ 'ਚ ਤੈਨਾਤ ਸਨ। ਸ਼੍ਰੀਵਾਸਤਵ ਨੇ ਦੱਸਿਆ ਕਿ ਪੁਲਸ ਨੇ ਮੌਕੇ ਤੋਂ ਤਾਸ਼ ਦੇ ਪੱਤਿਆਂ ਨਾਲ ਕਰੀਬ 15 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਸਾਰੇ ਪੰਜੇਂ ਦੋਸ਼ੀਆਂ ਖਿਲਾਫ ਸੰਬੰਧਤ ਧਾਰਵਾਂ ਅਧੀਨ ਮਾਮਲੇ ਦਰਜ ਕੀਤੇ ਗਏ ਹਨ।

No comments:

Post a Comment