Monday, 2 April 2012

ਓਸਾਮਾ ਦੀਆਂ ਵਿਧਵਾ ਪਤਨੀਆਂ ਨੂੰ ਮਿਲੇਗੀ ਸਜ਼ਾ

ਇਸਲਾਮਾਬਾਦ— ਪਾਕਿਸਤਾਨ ਦੀ ਇੱਕ ਅਦਾਲਤ ਨੇ ਅਲ ਕਾਇਦਾ ਦੇ ਸਾਬਕਾ ਮੁਖੀ ਓਸਾਮਾ ਬਿਨ ਲਾਦੇਨ ਦੀਆਂ ਤਿੰਨ ਵਿਧਵਾਵਾਂ ਅਤੇ 2 ਬੇਟੀਆਂ ਨੂੰ ਗੈਰ-ਕਾਨੂੰਨੀ ਤੌਰ 'ਤੇ ਪਾਕਿਸਤਾਨ 'ਚ ਰਹਿਣ ਦੇ ਦੋਸ਼ 'ਚ ਸਜ਼ਾ ਸੁਣਾਈ ਹੈ।
ਅਦਾਲਤ ਨੇ ਉਨ੍ਹਾਂ ਨੂੰ 45 ਦਿਨਾਂ ਦੀ ਕੈਦ ਅਤੇ 1 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਵਰਣਨ ਯੋਗ ਹੈ ਕਿ ਲਾਦੇਨ ਦੀਆਂ ਤਿੰਨ ਪਤਨੀਆਂ ਅਤੇ 2 ਪੁੱਤਰੀਆਂ ਵਿਰੁੱਧ ਦੋਸ਼ ਤੈਅ ਕਰਨ ਲਈ 2 ਅਪ੍ਰੈਲ ਦੀ ਤਾਰੀਖ ਤੈਅ ਕੀਤੀ ਗਈ ਸੀ। ਪਿਛਲੇ ਸਾਲ 02 ਮਈ ਨੂੰ ਅਮਰੀਕੀ ਨੌ ਸੈਨਾ ਦੇ ਕਮਾਂਡੋ ਦਸਤੇ ਨੇ ਬਿਨ ਲਾਦੇਨ ਦੀ ਐਬਟਾਬਾਦ ਸਥਿਤ ਹਵੇਲੀ 'ਤੇ ਹਮਲਾ ਕਰਕੇ ਉਸਨੂੰ ਮਾਰ ਦਿੱਤਾ।
ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਅਮਰੀਕਾ ਨਾਲ ਰਿਸ਼ਤੇ ਖਰਾਬ ਹੋ ਗਏ। ਪਾਕਿਸਤਾਨ ਨੇ ਇਸ ਕਾਰਵਾਈ ਨੂੰ ਆਪਣੀ ਪ੍ਰਭੂਸੱਤਾ ਦੀ ਉਲੰਘਣਾ ਦੱਸਿਆ ਹੈ।

No comments:

Post a Comment