ਬਲਾਤਕਾਰ ਪੀੜਤ ਲੜਕੀ ਨੇ ਕਿਹਾ- 'ਮੈਂ ਜਿਉਣਾ ਚਾਹੁੰਦੀ ਹਾਂ ਮਾਂ'
ਨਵੀਂ
ਦਿੱਲੀ- ਦਿੱਲੀ 'ਚ ਐਤਵਾਰ ਰਾਤ ਚੱਲਦੀ ਬੱਸ 'ਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ 23
ਸਾਲਾ ਪੈਰਾ ਮੈਡੀਕਲ ਵਿਦਿਆਰਥਣ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਨੇ
ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੋਮਵਾਰ ਨੂੰ ਹਸਪਤਾਲ 'ਚ ਭਰਤੀ ਹੋਈ ਪੀੜਤ
ਵਿਦਿਆਰਥਣ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੀ ਹੈ ਪਰ ਇਸ ਦੌਰਾਨ ਹਿੰਮਤ ਦਿਖਾ ਕੇ ਲੜਕੀ ਨੇ
ਆਪਣੀ ਮਾਂ ਨੂੰ ਇਕ ਸੰਦੇਸ਼ ਲਿਖਿਆ।
ਪੀੜਤਾ ਨੇ ਆਪਣੀ ਮਾਂ ਨੂੰ ਸੰਦੇਸ਼ ਲਿਖਿਆ ਅਤੇ ਇਸ ਸੰਦੇਸ਼ ਨਾਲ ਸਾਡੇ ਸਮਾਜ ਦਾ ਇਕ ਕੌੜਾ ਸੱਚ ਸਾਹਮਣੇ ਆ ਗਿਆ ਹੈ। ਸੰਦੇਸ਼ 'ਚ ਉਸ ਨੇ ਕਿਹਾ ਕਿ ਮੈਂ ਜਿਉਣਾ ਚਾਹੁੰਦੀ ਹਾਂ ਮਾਂ...। ਉਸ ਰਾਤ ਮੇਰਾ ਕ੍ਰੈਡਿਟ ਕਾਰਡ ਵੀ ਚਲਾ ਗਿਆ। ਉਹ ਦਰਿੰਦੇ ਮੇਰਾ ਮੋਬਾਇਲ ਵੀ ਚੁੱਕ ਕੇ ਲੈ ਗਏ, ਪਰ ਘਰ 'ਚ ਜੋ ਮੇਰਾ ਪੁਰਾਣਾ ਮੋਬਾਇਲ ਪਿਆ ਹੈ ਉਸ 'ਚ ਮੇਰੇ ਦੋ ਦੋਸਤਾਂ ਦਾ ਨੰਬਰ ਹੈ। ਉਨ੍ਹਾਂ ਨੂੰ ਫੋਨ ਕਰਕੇ ਦੱਸ ਦੇਣਾ ਕਿ ਮੈਂ ਤਿੰਨ ਮਹੀਨੇ ਲਈ ਬਾਹਰ ਗਈ ਹਾਂ।
ਪੀੜਤ ਵਿਦਿਆਰਥਣ ਵੈਂਟੀਲੇਟਰ 'ਤੇ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਜ਼ਖਮ ਬਹੁਤ ਡੂੰਘੇ ਹੋਣ ਕਾਰਨ ਹਾਲਤ ਨਾਜ਼ੁਕ ਹੈ। ਪੀੜਤ ਵਿਦਿਆਰਥਣ ਅਜੇ ਵੀ ਕੁਝ ਬੋਲ ਨਹੀਂ ਪਾ ਰਹੀ। ਡਾਕਟਰਾਂ ਨੇ ਇਤੋਂ ਤੱਕ ਕਿਹਾ ਕਿ ਮੈਂ ਬਿਆਨ ਨਹੀਂ ਕਰ ਸਕਦਾ ਕਿ ਕੀ-ਕੀ ਝੱਲਿਆ ਹੈ ਇਸ ਬੇਚਾਰੀ ਨੇ। ਮੈਨੂੰ ਬੋਲਦੇ ਹੋਏ ਵੀ ਸ਼ਰਮ ਆ ਰਹੀ ਹੈ।

No comments:
Post a Comment