ਹੁਣ ਅਕਾਲੀ ਆਗੂ ਦੇ ਪੁੱਤਰ ਨੇ ਨੌਜਵਾਨ 'ਤੇ ਵਰ੍ਹਾਈਆਂ ਗੋਲੀਆਂ
ਪ੍ਰਾਪਤ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਭੰਗੂ ਪੁੱਤਰ ਜਰਨੈਲ ਸਿੰਘ ਭੰਗੂ ਨੇ ਭਾਦਸੋਂ ਦੇ ਹੀ ਇਕ ਨੌਜਵਾਨ ਹਰਫੂਲ ਪਾਠਕ 'ਤੇ ਗੋਲੀ ਚਲਾ ਦਿੱਤੀ। ਨੌਜਵਾਨ ਦੀ ਖੱਬੀ ਬਾਂਹ ਅਤੇ ਲੱਤ 'ਚ ਗੋਲੀ ਲੱਗਣ ਪਿੱਛੋਂ ਉਸ ਨੂੰ ਮੁੱਢਲੇ ਸਿਹਤ ਕੇਂਦਰ ਭਾਦਸੋਂ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਮੌਕੇ 'ਤੇ ਇਕੱਤਰ ਲੋਕਾਂ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਨੌਜਵਾਨ ਨੇ ਇਕ ਹਵਾਈ ਫਾਇਰ ਵੀ ਕੀਤਾ।
ਗੋਲੀ ਦੀ ਵਾਰਦਾਤ ਬਾਰੇ ਪਤਾ ਲੱਗਦਿਆਂ ਹੀ ਡੀ. ਐੱਸ. ਪੀ ਨਾਭਾ ਰਾਜਵਿੰਦਰ ਸਿੰਘ ਸੋਹਲ ਅਤੇ ਥਾਣਾ ਭਾਦਸੋਂ ਦੇ ਮੁੱਖੀ ਭੁਪਿੰਦਰ ਸਿੰਘ, ਏ.ਐੱਸ.ਆਈ ਲਖਵੀਰ ਸਿੰਘ ਅਤੇ ਜਸਪਾਲ ਸਿੰਘ ਸਮੇਤ ਥਾਣੇ ਦੇ ਮੁਲਾਜਮ ਪਹੁੰਚੇ। ਘਟਨਾਂ ਵਾਲੇ ਸਥਾਨ ਤੋਂ ਰਿਵਾਲਵਰ ਦਾ ਕਾਰਤੂਸ ਮਿਲਿਆ। ਇਸ ਮੌਕੇ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਹਮਲਾਵਰ ਨੇ ਬੜੀ ਹੀ ਬੇਦਰਦੀ ਨਾਲ ਨੌਜਵਾਨ 'ਤੇ ਗੋਲੀ ਚਲਾਈ ਅਤੇ ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਅਤੇ ਜਖਮੀ ਨੌਜਵਾਨ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ। ਸੂਤਰਾਂ ਅਨੁਸਾਰ ਹਮਲਾਵਰ ਨੌਜਵਾਨ ਅਤੇ ਇਕ ਹੋਰ ਨੌਜਵਾਨ ਚਿੱਟੇ ਰੰਗ ਦੀ ਗੱਡੀ 'ਚ ਸਵਾਰ ਹੋ ਕੇ ਆਏ ਸਨ ਅਤੇ ਜਖਮੀ ਨੌਜਵਾਨ ਦੇ ਘਰ ਦੇ ਸਾਹਮਣੇ ਹੀ ਉਸ 'ਤੇ ਗੋਲੀ ਚਲਾ ਦਿੱਤੀ ਸੀ। ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਸੰਬੰਧੀ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ।
No comments:
Post a Comment