ਨਿਊਜ਼ੀਲੈਂਡ 'ਚ ਪੰਜਾਬੀ ਸਣੇ 3 ਭਾਰਤੀਆਂ ਦੀ ਮੌਤ
ਆਕਲੈਂਡ—
ਇੱਥੇ ਰਹਿੰਦੇ ਇਕ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਦੀ ਖਬਰ ਮਿਲੀ ਹੈ,
ਜਦੋਂਕਿ 2 ਹੋਰ ਭਾਰਤੀਆਂ ਦੀ ਇਕ ਕਾਰ ਹਾਦਸੇ 'ਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ
ਅਨੁਸਾਰ 23 ਸਾਲਾ ਅਮਰਿੰਦਰ ਸਿੰਘ ਮਾਨ ਦੀ ਲਾਸ਼ ਮੰਗਲਵਾਰ ਸਵੇਰੇ ਉਸ ਦੇ ਘਰ ਨੇੜੀਓ
ਮਿਲੀ। ਉਹ ਕੁਝ ਸਮੇਂ ਤੋਂ ਯੈਸਟਰ ਅਪਾਰਟਮੇਂਟ 'ਚ ਰਹਿੰਦਾ ਸੀ। ਮ੍ਰਿਤਕ ਦੀ ਜਾਣ-ਪਛਾਣ
ਵਾਲੇ ਲੋਕਾਂ ਨੇ ਦੱਸਿਆ ਕਿ ਉਹ ਇਸ ਸਾਲ ਜੁਲਾਈ ਮਹੀਨੇ 'ਚ ਪੰਜਾਬ ਦੇ ਫਤਿਹਗੜ੍ਹ ਜ਼ਿਲੇ
ਦੇ ਪਿੰਡ ਅਮਰਾਲਾ ਤੋਂ ਨਿਊਜ਼ੀਲੈਂਡ 'ਚ ਬਿਜਨੈੱਸ ਦੀ ਪੜਾਈ ਕਰਨ ਲਈ ਆਇਆ ਸੀ। ਉਹ ਕੁਈਨ
ਅਕੈਡਮੀ ਦਾ ਵਿਦਿਆਰਥੀ ਸੀ। ਅਮਰਿੰਦਰ ਦੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਇਸ ਬਾਰੇ ਪੰਜਾਬ ਰਹਿੰਦੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਇਸ ਦੌਰਾਨ ਭਾਰਤ ਤੋਂ ਸੈਰ ਕਰਨ ਲਈ ਆਏ 2 ਵਿਅਕਤੀ ਟੋਕੋਰੋਆ ਸ਼ਹਿਰ ਨੇੜੇ ਹਾਈ-ਵੇਅ 'ਤੇ
ਵਾਪਰੇ ਇਕ ਹਾਦਸੇ 'ਚ ਮੌਤ ਦੇ ਸ਼ਿਕਾਰ ਹੋ ਗਏ। ਇਹ ਹਾਦਸਾ ਇਕ ਕਾਰ ਅਤੇ ਟਰੱਕ ਦਰਮਿਆਨ
ਵਾਪਰਿਆ ਸੀ। ਮਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ। ਆਕਲੈਂਡ ਦੀ ਪੁਲਸ ਵਲੋਂ ਇਸ ਸੰਬੰਧ
'ਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
No comments:
Post a Comment