ਰਾਜਨੀਤੀ 'ਚ ਨਹੀਂ ਆਵਾਂਗੀ- ਮਾਂ ਅਤੇ ਭਰਾ ਲਈ ਕਰਦੀ ਰਹਾਂਗੀ ਪ੍ਰਚਾਰ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਬੇਟੀ ਪ੍ਰਿਅੰਕਾ ਗਾਂਧੀ ਵਢੇਰਾ ਨੇ ਫਿਲਹਾਲ ਸਰਗਰਮ ਰਾਜਨੀਤੀ 'ਚ ਆਉਣ ਦੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ। ਪ੍ਰਿਅੰਕਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਫਿਲਹਾਲ ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ। ਪ੍ਰਿਅੰਕਾ ਉੱਤਰ ਪ੍ਰਦੇਸ਼ 'ਚ ਕਾਂਗਰਸ ਦੇ ਗੜ੍ਹ ਕਹੇ ਜਾਣ ਵਾਲੇ ਅਮੇਠੀ ਅਤੇ ਰਾਏਬਰੇਲੀ 'ਚ ਤਿੰਨ ਦਿਨੀਂ ਚੋਣ ਪ੍ਰਚਾਰ ਕਰਨ ਪਹੁੰਚੀ ਹੈ। ਪ੍ਰਿਅੰਕਾ ਨੇ ਰਾਏਬਰੇਲੀ 'ਚ ਪੱਤਰਕਾਰਾਂ ਨੂੰ ਕਿਹਾ ਕਿ ਫਿਲਹਾਲ ਸਰਗਰਮ ਰਾਜਨੀਤੀ 'ਚ ਆਉਣ ਬਾਰੇ ਮੈਂ ਕੋਈ ਫੈਸਲਾ ਨਹੀਂ ਕੀਤਾ ਹੈ। ਪਰ ਮੈਂ ਆਪਣੇ ਭਰਾ ਰਾਹੁਲ ਗਾਂਧੀ ਅਤੇ ਮਾਂ ਸੋਨੀਆ ਗਾਂਧੀ ਲਈ ਅਮੇਠੀ ਅਤੇ ਰਾਏਬਰੇਲੀ ਤੋਂ ਚੋਣ ਪ੍ਰਚਾਰ ਕਰਦੀ ਰਹਾਗੀ।ਇਸ ਦੌਰਾਨ ਪ੍ਰਿਅੰਕਾ ਨੇ ਕਿਹਾ ਕਿ ਜੇਕਰ ਭਰਾ ਰਾਹੁਲ ਨੂੰ ਲੋੜ ਹੋਵੇਗੀ ਤਾਂ ਮੈਂ ਉੱਤਰ ਪ੍ਰਦੇਸ਼ ਦੇ ਦੂਜੇ ਹਿੱਸਿਆਂ 'ਚ ਵੀ ਕਾਂਗਰਸੀ ਉਮੀਦਵਾਰਾਂ ਦੇ ਪੱਖ 'ਚ ਚੋਣ ਪ੍ਰਚਾਰ ਕਰਾਂਗੀ। ਉਨ੍ਹਾਂ ਕਿਹਾ ਕਿ ਫਿਲਹਾਲ ਮੇਰਾ ਪੂਰਾ ਧਿਆਨ ਅਮੇਠੀ ਅਤੇ ਰਾਏਬਰੇਲੀ ਦੀਆਂ ਸਾਰੀਆਂ 10 ਸੀਟਾਂ 'ਤੇ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਦਰਜ ਕਰਾਉਣ 'ਤੇ ਹੈ। ਮੈਂ ਰਾਹੁਲ ਨੂੰ ਸਾਰੀਆਂ 10 ਸੀਟਾਂ ਜਿਤਾਉਣ ਦਾ ਭਰੋਸਾ ਦਿੱਤਾ ਹੈ।
No comments:
Post a Comment