Tuesday, 17 January 2012

 ਲਾਲ ਬਟਨ ਵੀ ਕੰਮ ਨਾ ਆਇਆ- ਫੜੀਆਂ ਗਈਆਂ 17 ਕੁੜੀਆਂ
ਮੁੰਬਈ, 17 ਜਨਵਰੀ— ਮੁੰਬਈ ਪੁਲਸ ਦੀ ਸੋਸ਼ਲ ਸਰਵਿਸ ਬ੍ਰਾਂਚ ਨੇ ਬੀਤੀ ਰਾਤ ਸਾਇਨ ਇਲਾਕੇ ਦੇ ਇਕ ਬਾਰ 'ਤੇ ਛਾਪਾ ਮਾਰਿਆ ਹੈ। ਇਸ ਕਾਰਵਾਈ 'ਚ ਪੁਲਸ ਨੇ 4 ਨਬਾਲਗ ਲੜਕੀਆਂ ਸਣੇ 17 ਬਾਰ ਗਰਲਜ਼ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬਾਰ 'ਚ ਗੈਰ ਕਾਨੂੰਨੀ ਢੰਗ ਨਾਲ ਦੇਹ ਵਪਾਰ ਹੁੰਦਾ ਸੀ। ਜਦੋਂ ਪੁਲਸ ਇਥੇ ਰੇਡ ਮਾਰਨ ਆਉਂਦੀ ਸੀ ਤਾਂ ਬਾਰ ਦੇ ਗੇਟ 'ਤੇ ਤੈਨਾਤ ਗਾਰਡ ਲਾਲ ਬਟਨ ਦੱਬ ਕੇ ਇਸਦੀ ਸੂਚਨਾ ਕਰਮਚਾਰੀਆਂ ਨੂੰ ਦੇ ਦਿੰਦੇ ਸਨ। ਬੀਤੀ ਰਾਤ ਰੇਡ ਦੌਰਾਨ ਪੁਲਸ ਨੇ ਗਾਰਡ ਨੂੰ ਲਾਲ ਬਟਨ ਦੱਬਣ ਦਾ ਮੌਕਾ ਨਹੀਂ ਦਿੱਤਾ ਅਤੇ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

No comments:

Post a Comment