Tuesday, 17 January 2012


ਇਟਲੀ ਸਮੁੰਦਰੀ ਜਹਾਜ਼ ਹਾਦਸੇ  'ਚ
201 ਭਾਰਤੀ ਮੁਸਾਫ਼ਿਰ ਬਚਾਏ


ਗਿਗਲੀਓ (ਇਟਲੀ) ਦੀ ਬੰਦਰਗਾਹ 'ਤੇ ਹਾਦਸੇ ਪਿੱਛੋਂ ਡੁੱਬ ਰਿਹਾ ਕੋਸਟਾ ਕਾਨਕੋਰਡੀਆ ਜਹਾਜ਼।
ਗਿਗਲੀਓ (ਇਟਲੀ), 17 ਜਨਵਰੀ-ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਚੱਟਾਨ ਨਾਲ ਹਾਦਸਾ ਹੋਣ ਕਾਰਨ ਨੁਕਾਸਨੇ ਗਏ ਇਟਲੀ ਦੇ ਸਮੁੰਦਰੀ ਜਹਾਜ਼ 'ਚ ਸਵਾਰ 201 ਭਾਰਤੀ ਨਾਗਰਿਕਾਂ ਨੂੰ ਬਚਾ ਲਿਆ ਗਿਆ ਹੈ ਜਦੋਂ ਕਿ ਇਕ ਅਜੇ ਲਾਪਤਾ ਹੈ। ਇਸ ਜਹਾਜ਼ 'ਚ 4200 ਤੋਂ ਵੀ ਜ਼ਿਆਦਾ ਮੁਸਾਫ਼ਿਰ ਸਵਾਰ ਸਨ, ਜਿਨ੍ਹਾਂ ਵਿਚੋਂ 6 ਦੀ ਮੌਤ ਹੋ ਗਈ ਹੈ, 60 ਜ਼ਖ਼ਮੀ ਹੋਏ ਹਨ ਅਤੇ 14 ਲਾਪਤਾ ਹਨ। ਬਾਕੀ ਮੁਸਾਫਿਰਾਂ ਨੂੰ ਬਚਾ ਲਿਆ ਗਿਆ ਹੈ। ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਭਾਰਤੀ ਮੁਸਾਫਿਰਾਂ ਦੇ ਰਿਸ਼ਤੇਦਾਰਾਂ ਲਈ ਇਕ ਕੰਟਰੋਲ ਰੂਮ ਸਥਾਪਿਤ ਕੀਤਾ ਜਿਥੋਂ ਉਨ੍ਹਾਂ ਬਾਰੇ ਸਾਰੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਮੰਤਰਾਲੇ ਵੱਲੋਂ ਸਹਾਇਤਾ ਲਈ ਫੋਨ ਨੰਬਰ ਜਾਰੀ ਕੀਤੇ ਗਏ ਹਨ ਜੋ ਇਸ ਪ੍ਰਕਾਰ ਹਨ-ਦੱਖਣੀ ਬਲਾਕ, ਨਵੀਂ ਦਿੱਲੀ-ਫੋਨ 91-11-23012113, 23015300, ਫੈਕਸ-91-11-23018158, ਈਮੇਲ-controlroom@mea.gov.in ਭਾਰਤੀ ਸਫਾਰਤਖਾਨਾ ਰੋਮ (ਇਟਲੀ)-ਫੋਨ 39-06-4884642-45, 39-3311928710, 39-3311928715, ਫੈਕਸ-39-06-48195389, ਈਮੇਲ-hoc.rome@mea.gov.in


10 ਅਪ੍ਰੈਲ 1912 ਨੂੰ ਸ਼ਾਹੀ 'ਟਾਈਟੈਨਕ' ਸਮੁੰਦਰੀ ਜਹਾਜ਼ ਇੰਗਲੈਂਡ ਦੀ ਸਾਊਥੰਪਟਨ ਬੰਦਰਗਾਹ ਤੋਂ ਨਿਊਯਾਰਕ ਲਈ ਰਵਾਨਾ ਹੁੰਦਾ ਹੋਇਆ। ਪੰਜ ਦਿਨਾਂ ਦੀ ਯਾਤਰਾ ਦੌਰਾਨ ਇਹ ਬਰਫ਼ ਦੇ ਤੋਦੇ ਨਾਲ ਟਕਰਾ ਕੇ ਡੁੱਬ ਗਿਆ ਅਤੇ ਇਸ 'ਚ ਸਵਾਰ 1500 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ। ਬੀਤੇ ਸ਼ੁੱਕਰਵਾਰ ਇਟਲੀ ਦੇ ਸ਼ਾਹੀ ਸਮੁੰਦਰੀ ਜਹਾਜ਼ ਕੋਸਟਾ ਕੋਨਕੋਰਡੀਆ ਦੇ ਚਟਾਨ ਨਾਲ ਟਕਰਾਉਣ 'ਤੇ ਡੁੱਬ ਜਾਣ ਦੀ ਵਿਸ਼ਵ ਭਰ 'ਚ ਟਾਈਟੈਨਕ ਦੁਖਦਾਈ ਘਟਨਾ ਨਾਲ ਤੁਲਨਾ ਕੀਤੀ ਜਾ ਰਹੀ ਹੈ।

No comments:

Post a Comment