Tuesday, 17 January 2012

 ਪਿਆਰ 'ਚ ਅੰਨ੍ਹੀ ਨਬਾਲਗ ਭੈਣ ਨੂੰ ਭਰਾਵਾਂ ਨੇ ਉਤਾਰਿਆ ਮੌਤ ਦੇ ਘਾਟ
ਨੋਏਡਾ, 17 ਜਨਵਰੀ— ਇਕ ਵਾਰ ਫਿਰ ਦਿੱਲੀ ਨਾਲ ਲੱਗਦੇ ਨੋਏਡਾ 'ਚ ਆਨਰ ਕੀਲਿੰਗ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ 'ਚ ਤਿੰਨ ਭਰਾਵਾਂ ਨੇ ਆਪਣੀ ਨਬਾਲਗ ਭੈਣ ਦੀ ਹੱਤਿਆ ਕਰਕੇ ਲਾਸ਼ ਹਿੰਡਨ ਨਦੀ 'ਚ ਵਹਾ ਦਿੱਤੀ। ਪੁਲਸ ਨੇ ਤਿੰਨਾਂ ਦੋਸ਼ੀ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।  ਦੋਸ਼ ਹੈ ਕਿ ਨੋਏਡਾ ਦੇ ਨਗਲਾ ਨਗਲੀ ਪਿੰਡ 'ਚ ਰਹਿਣ ਵਾਲੀ ਸੀਮਾ ਨੂੰ ਪਿੰਡ ਦੇ ਹੀ ਇਕ ਲੜਕੇ ਨਾਲ ਪਿਆਰ ਹੋ ਗਿਆ ਸੀ। ਇਕ ਹੀ ਪਿੰਡ ਦਾ ਹੋਣ ਕਾਰਨ ਪੂਰੇ ਪਿੰਡ 'ਚ ਇਸ ਪ੍ਰੇਮ ਕਹਾਣੀ ਦੀ ਚਰਚਾ ਹੋਣ ਲੱਗੀ। ਇਹ ਗੱਲ ਸੀਮਾ ਦੇ ਤਿੰਨੋਂ ਭਰਾਵਾਂ ਸੁਭਾਸ਼, ਵਿਸ਼ਾਲ ਅਤੇ ਲਲਿਤ ਨੂੰ ਨਾਮਨਜ਼ੂਰ ਸੀ। ਤਿੰਨੋਂ ਭਰਾਵਾਂ ਨੇ ਪਿੰਡ ਅਤੇ ਬਰਾਦਰੀ 'ਚ ਆਪਣੀ ਇੱਜ਼ਤ ਬਚਾਏ ਰੱਖਣ ਲਈ 1 ਜਨਵਰੀ ਨੂੰ ਆਪਣੀ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਹੱਤਿਆ 'ਚ ਇਸਤੇਮਾਲ ਫਾਵੜੇ ਅਤੇ ਲਾਸ਼ ਦੀ ਭਾਲ 'ਚ ਜੁਟ ਗਈ ਹੈ। ਪਰ ਅਜਿਹੇ 'ਚ ਅਸਲੀ ਸਵਾਲ ਇਹ ਹੈ ਕਿ ਆਖਿਰ ਕਦੋਂ ਤੱਕ ਸਮਾਜ 'ਚ ਝੂਠੀ ਸ਼ਾਨ ਲਈ ਪਿਆਰ ਕਰਨ ਵਾਲਿਆਂ ਦਾ ਖੂਨ ਵਹਿੰਦਾ ਰਹੇਗਾ।

No comments:

Post a Comment