Tuesday, 17 January 2012

 ਆਕਲੈਂਡ 'ਚ ਪੰਜਾਬੀ ਦੇ ਸ਼ੋਅਰੂਮ 'ਚ ਦਿਨ ਦਿਹਾੜੇ ਡਾਕਾ
ਆਕਲੈਂਡ --ਪਾਪਾਟੋਏਟੋਏ ਕਸਬਾ ਜਿਹੜਾ ਕਿ ਪੰਜਾਬੀਆਂ ਦੀ ਸੰਘਣੀ ਵਸੋਂ ਵਜੋਂ ਜਾਣਿਆਂ ਜਾਂਦਾ ਹੈ, ਇੱਥੋਂ ਦੀ ਇੱਕ ਬਹੁਤ ਮਸ਼ੂਹਰ ਜ਼ਿਊਲਰੀ ਦੁਕਾਨ  'ਸਪਾਰਕਲਸ ਜਿਊਲਰਜ਼' ਵਿਖੇ ਬੀਤੇ ਦਿਨੀਂ ਦੁਪਿਹਰ ਤਕਰੀਬਨ ਵਜੇ ਚਾਰ ਨਕਾਬਪੋਸ਼ ਵਿਅਕਤੀਆਂ ਵਲੋਂ ਡਾਕਾ ਮਾਰਿਆ ਗਿਆ। ਇਨ੍ਹਾਂ ਵਿਅਕਤੀਆਂ ਕੋਲ ਬੇਸ ਬਾਲ ਬੈਟ, ਤੇਜ਼ ਕ੍ਰਿਪਾਨ ਵਰਗਾ ਹਥਿਆਰ, ਹਥੌੜਾ ਅਤੇ ਰਿਵਾਲਵਰ ਸਨ। ਇਨ੍ਹਾਂ ਚਾਰ ਨਕਾਬਪੋਸ਼ ਵਿਅਕਤੀਆਂ  ਵਿੱਚੋਂ ਤਿੰਨ ਵਿਅਕਤੀ ਦੁਕਾਨ ਦੇ ਅੰਦਰ ਆ ਵੜੇ ਜਦਕਿ ਚੌਥਾ ਦੁਕਾਨ ਦੇ ਬਾਹਰ ਗੱਡੀ ਸਟਾਰਟ ਕਰਕੇ ਉਨ੍ਹਾਂ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਦਾ ਰਿਹਾ। ਅੰਦਰ ਵੜਦੇ ਹੀ ਇਕ ਨਕਾਬਪੋਸ਼ ਨੇ ਕਾਊਂਟਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਦੂਸਰੇ ਨਕਾਬਪੋਸ਼ ਨੇ ਇਸ ਦੁਕਾਨ ਦੇ ਮਾਲਕ ਗੁਰਮੀਤ ਸਿੰਘ ਹੈਪੀ ਵੱਲ ਰਿਵਾਲਵਰ ਤਾਣ ਦਿੱਤੀ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਦੁਕਾਨ ਦੇ ਅੰਦਰ ਇੱਕ ਗਾਹਕ ਵੀ ਮੌਜੂਦ ਸੀ ਅਤੇ ਇਹ ਸਭ ਕੁਝ ਦੇਖ ਕੇ ਹੈਪੀ ਦੁਕਾਨ ਦੇ ਪਿੱਛੇ ਵੱਲ ਭੱਜਿਆ, ਉਸੇ ਸਮੇਂ ਦੋ ਨਕਾਬਪੋਸ਼ ਕਾਊਂਟਰ ਟੱਪ ਕੇ ਦੁਕਾਨ ਦੇ ਪਿੱਛੇ ਵੱਲ ਚੱਲੇ ਗਏ। ਜਿਥੇ ਹੈਪੀ ਦਾ ਛੋਟਾ ਭਰਾ ਰਾਜੂ ਅਤੇ ਉਨ੍ਹਾਂ ਦਾ ਇੱਕ ਦੋਸਤ ਪਹਿਲੇ ਤੋਂ ਮੌਜੂਦ ਸੀ। ਉਨ੍ਹਾਂ ਨਕਾਬਪੋਸ਼ਾ ਨੇ ਪਿੱਛੇ ਜਾ ਕੇ ਤਿੰਨਾਂ ਨੂੰ ਘੇਰ ਲਿਆ। ਹੈਪੀ ਨੇ ਮੌਕਾ ਦੇਖਦੇ ਹੋਏ ਨਕਾਬਪੋਸ਼ ਲੁਟੇਰਿਆਂ ਨੂੰ ਕਿਹਾ ਕਿ “ਤੁਸੀਂ ਜੋ ਕੁਝ ਲੈ ਕੇ ਜਾਣਾ ਹੈ ਲੈ ਕੇ ਜਾ ਸਕਦੇ ਹੋ, ਗੁਰਮੀਤ ਸਿੰਘ ਹੈਪੀ ਨੇ ਦੱਸਿਆ ਕਿ ਲੁਟੇਰੇ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਖਰਾ ਸੋਨਾ , ਕਾਫੀ ਨਗਦ ਰਾਸ਼ੀ ਅਤੇ ਮੇਰਾ ਪਰਸ ਜਿਸ ਵਿੱਚ ਕਰੈਡਿਟ ਕਾਰਡ ਸਨ ਅਤੇ ਆਈ ਫੋਨ ਵੀ ਲੈ ਗਏ ਅਤੇ ਨਾਲ ਹੀ ਉਹਨਾਂ ਦੱਸਿਆ ਕਿ ਦੁਕਾਨ ਅੰਦਰ ਖੜ੍ਹੇ ਉਨ੍ਹਾਂ ਦੇ ਦੋਸਤ ਨੇ ਆਪਣਾ ਪਰਸ ਕੱਢ ਕੇ ਲੁਟੇਰਿਆ ਨੂੰ ਫੜਾ ਦਿੱਤਾ, ਅਤੇ ਲਗਦੇ ਹੱਥ ਲੁਟੇਰਿਆ ਨੇ ਰਾਜੂ ਦਾ ਮੋਬਾਈਲ ਵੀ ਉਸ ਦੀ ਉਪਰਲੀ ਜੇਬ ਵਿੱਚੋਂ ਕੱਢ ਲਿਆ। ਇੱਕ ਲੁਟੇਰੇ ਨੇ ਬੇਸ ਬਾਲ ਦਾ ਬੈਟ ਹੈਪੀ ਦੀ ਗਰਦਨ ਤੇ ਲਗਾਈ ਰੱਖਿਆ ਅਤੇ ਦੂਸਰਾ ਲੁਟੇਰਾ ਸੇਫ ਵਿਚੋਂ ਸੋਨੇ ਦੇ ਗਹਿਣੇ ਕੱਢੀ ਗਿਆ। ਜਦਕਿ ਤੀਸਰੇ ਲੁਟੇਰੇ ਨੇ ਦੁਕਾਨ ਦੇ ਬਾਹਰ ਗਾਹਕ ਵੱਲ ਰਿਵਾਲਵਰ ਤਾਣੀ ਰੱਖਿਆ ਅਤੇ ਉਸ ਦੀ ਚੇਨ ਵੀ ਲੁਹਾ ਲਈ। ਇੰਨੇ ਚਿਰ ਵਿੱਚ ਦੋਵੇਂ ਲੁਟੇਰੇ ਦੁਕਾਨ ਦੇ ਪਿੱਛੋਂ ਦੀ ਕਾਊਂਟਰ ਤੇ ਆ ਗਏ ਅਤੇ ਦੋ ਹੋਰ ਕਾਊਂਟਰ ਤੋੜ ਕੇ ਉਨ੍ਹਾਂ ਵਿਚੋਂ ਸੋਨੇ ਦੇ ਗਹਿਣੇ ਲੈ ਕੇ ਭੱਜ ਗਏ। ਇਹ ਸਾਰਾ ਕਾਰਨਾਮਾ ਉਹ ਤਕਰੀਬਨ 3-4 ਮਿੰਟ ਵਿੱਚ ਅੰਜਾਮ ਦੇ ਕੇ ਭੱਜ ਗਏ। ਦੁਕਾਨ ਦੇ ਬਾਹਰ ਖੜੇ ਲੋਕਾਂ ਨੇ ਨਕਾਬਪੋਸ਼ ਲੁਟੇਰਿਆਂ ਦੇ ਦੁਕਾਨ ਅੰਦਰ ਵੜਦੇ ਹੀ  ਪੁਲਿਸ ਨੂੰ ਫੋਨ ਕਰ ਦਿੱਤਾ ਸੀ ਪਰ ਪੁਲਿਸ ਤਕਰੀਬਨ 12 ਮਿੰਟਾਂ ਬਾਅਦ ਪਹੁੰਚੀ। ਹੈਪੀ ਦਾ ਕਹਿਣਾ ਸੀ ਕਿ ਰੱਬ ਦਾ ਲੱਖ-ਲੱਖ ਸ਼ੁਕਰ ਹੈ ਕਿ ਜਾਨ ਬਚ ਗਈ।

No comments:

Post a Comment