ਰੂਸੀ ਵਿਗਿਆਨਿਕ ਦਾ ਦਾਅਵਾ- ਸ਼ੁੱਕਰ ਗ੍ਰਹ 'ਚ ਮੌਜੂਦ ਨੇ ਜੀਵਤ ਪ੍ਰਾਣੀ!
ਮਾਸਕੋ, 21 ਜਨਵਰੀ— ਰੂਸ ਦੇ 1982 ਦੇ ਸ਼ੁੱਕਰ ਮਿਸ਼ਨ ਦੀ ਤਸਵੀਰ ਦੱਸਦੀ ਹੈ ਕਿ ਇਸ ਗ੍ਰਹ ਦੀ ਸਤ੍ਹਾ 'ਤੇ ਕੁਝ ਅਜਿਹੀਆਂ ਚੀਜ਼ਾਂ ਦੇਖੀਆਂ ਗਈਆਂ ਹਨ ਜੋ ਜੀਵਤ ਪ੍ਰਾਣੀਆਂ ਜਿਹੀ ਪ੍ਰਤੀਤ ਹੁੰਦੀਆਂ ਹਨ। 'ਸੋਲਰ ਸਿਸਟਮ' ਮੈਗਜ਼ੀਨ 'ਚ ਪ੍ਰਕਾਸ਼ਤ ਇਕ ਲੇਖ 'ਚ ਇਹ ਗੱਲ ਕਹੀ ਗਈ ਹੈ। ਸਮਾਚਾਰ ਏਜੰਸੀ ਆਰ. ਆਈ. ਏ. ਨੋਵੋਸਤੀ ਮੁਤਾਬਕ 'ਸਪੇਸ ਰਿਸਰਚ ਇੰਸਟੀਚਿਊਟ ਆਫ ਰਸ਼ੀਅਨ ਅਕੈਡਮੀ ਆਫ ਸਾਇੰਸਿਜ' ਦੇ ਲਿਓਨਿਡ ਸੇਨਫੋਮੈਲਿਟੀ ਨੇ ਇਕ ਸ਼ੋਧ ਪ੍ਰਕਾਸ਼ਤ ਕੀਤੀ ਹੈ। ਇਹ ਸ਼ੋਧ 1982 ਦੇ ਸ਼ੁੱਕਰ ਮਿਸ਼ਨ ਦੌਰਾਨ ਵੀਨਸ-13 ਯਾਨ ਤੋਂ ਲਈ ਗਈ ਤਸਵੀਰ ਦੇ ਵਿਸ਼ਲੇਸ਼ਣ 'ਤੇ ਆਧਾਰਤ ਹੈ।ਤਸਵੀਰ 'ਚ ਕਈ ਅਜਿਹੀਆਂ ਚੀਜ਼ਾਂ ਦਿਖਾਈ ਦਿੰਦੀਆਂ ਹਨ ਅਤੇ ਸੇਨਫੋਮੈਲਿਟੀ ਦਾ ਕਹਿਣਾ ਹੈ ਕਿ ਇਹ ਵਸਤਾਂ 'ਚਕਤੀ', 'ਕਾਲੇ ਫਲੈਪ' ਤੇ ਬਿੱਛੂ ਨਾਲ ਮਿਲਦੀਆਂ ਜੁਲਦੀਆਂ ਹਨ। ਉਨ੍ਹਾਂ ਕਿਹਾ ਕਿ ਫੋਟੋਗ੍ਰਾਫ 'ਚ ਇਹ ਵਸਤਾਂ ਵੱਖ-ਵੱਖ ਸਥਾਨਾਂ 'ਤੇ ਉਭਰਦੀਆਂ, ਹਿਲਦੀਆਂ-ਜੁਲਦੀਆਂ ਤੇ ਗਾਇਬ ਹੁੰਦੀਆਂ ਹਨ। ਸੇਨਫੋਮੈਲਿਟੀ ਨੇ ਕਿਹਾ ਕਿ ਸ਼ੁੱਕਰ 'ਤੇ ਜੀਵਨ ਨਾ ਹੋਣ ਦੇ ਮੌਜੂਦਾ ਸਿਧਾਂਤਾਂ 'ਚ ਅਸੀਂ ਜੋ ਗੱਲ ਭੁੱਲ ਗਏ ਸੀ ਹੁਣ ਉਸ ਨੂੰ ਹਿੰਮਤ ਨਾਲ ਦੱਸਦੇ ਹੋਏ ਕਹਿੰਦੇ ਹਾਂ ਕਿ ਸ਼ੁੱਕਰ ਦੀ ਸਤ੍ਹਾ 'ਤੇ ਮਿਲੀਆਂ ਇਹ ਵਸਤਾਂ ਉਥੇ ਜੀਵਨ ਦੀ ਮੌਜੂਦਗੀ ਦੱਸਦੀ ਹੈ। ਅਜਿਹਾ ਕੋਈ ਤੱਥ ਨਹੀਂ ਹੈ ਜੋ ਸ਼ੁੱਕਰ ਗ੍ਰਹ, ਜਿੱਥੋਂ ਦਾ ਤਾਪਮਾਨ 464 ਡਿਗਰੀ ਸੈਲਸੀਅਸ ਹੈ, 'ਤੇ ਜੀਵਨ ਦੀ ਮੌਜੂਦਗੀ ਦੱਸਦੀਆਂ ਹੋਣ।
No comments:
Post a Comment