Saturday, 21 January 2012

 ਪੰਜਾਬ ਵਿਧਾਨ ਸਭਾ ਚੋਣਾਂ - ਨੌਕਰਸ਼ਾਹ ਦਿਖਾ ਰਹੇ ਨੇ ਦਮ
ਚੰਡੀਗੜ੍ਹ, 21 ਜਨਵਰੀ— ਪੰਜਾਬ 'ਚ 30 ਜਨਵਰੀ ਨੂੰ ਹੋਣ ਵਾਲੀਆਂ 117 ਵਿਧਾਨ ਸਭਾ ਸੀਟਾਂ 'ਚ ਸਿਰਫ ਰਾਜਨੀਤਿਕ ਦਲ ਅਤੇ ਰਾਜਨੇਤਾਵਾਂ ਦੀ ਹੀ ਸਾਖ ਦਾਅ 'ਤੇ ਨਹੀਂ ਲੱਗੀ ਹੈ। ਇਨ੍ਹਾਂ ਚੋਣਾਂ 'ਚ ਕਈ ਵੱਡੇ ਨੌਕਰਸ਼ਾਹ ਵੀ ਨੌਕਰੀ ਛੱਡ ਕੇ ਮੈਦਾਨ 'ਚ ਖੜ੍ਹੇ ਹਨ। ਇਸ ਸੂਚੀ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਦਾ ਨਾਂ ਸਭ ਤੋਂ ਉੱਪਰ ਹੈ। ਪਿਛਲੇ ਮਹੀਨੇ ਤੱਕ ਸੂਬੇ ਦੇ ਸ਼ਕਤੀਸ਼ਾਲੀ ਨੌਕਰਸ਼ਾਹਾਂ 'ਚ ਸ਼ਾਮਲ ਕੀਤੇ ਜਾਣ ਵਾਲੇ ਦਰਬਾਰਾ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਭਦੌੜ ਸੀਟ ਤੋਂ ਮੈਦਾਨ 'ਤੇ ਹਨ।
1980 ਬੈਂਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਦਰਬਾਰਾ ਖਿਲਾਫ ਕਾਂਗਰਸ ਵਲੋਂ ਮੁੱਖ ਲੋਕ ਗਾਇਕ ਮੁਹੰਮਦ ਸਾਦਿਕ ਚੋਣ ਲੜ ਰਹੇ ਹਨ। ਪਿਛਲੇ ਮਹੀਨੇ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣ ਘੋਸ਼ਣਾਪੱਤਰ  ਜਾਰੀ ਕਰਨ ਤੋਂ ਕੁਝ ਹੀ ਘੰਟਿਆਂ ਬਾਅਦ ਹੀ ਦਰਬਾਰਾ ਨੇ ਅਸਤੀਫਾ ਦੇ ਦਿੱਤਾ ਸੀ।
ਪਿਛਲੇ ਮਹੀਨੇ ਤੱਕ ਨੌਕਰਸ਼ਾਹ ਵਜੋਂ ਲੋਕਾਂ ਦੀ ਪਹੁੰਚ ਤੋਂ ਦੂਰ ਰਹਿਣ ਵਾਲੇ ਦਰਬਾਰਾ ਨੂੰ ਵਿਧਾਨ ਸਭਾ ਖੇਤਰ ਦੇ ਪਿੰਡਾਂ 'ਚ ਹੱਥ ਜੋੜੇ ਵੋਟ ਮੰਗਦੇ ਦੇਖਿਆ ਜਾ ਸਕਦਾ ਹੈ। ਦਰਬਾਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਸ ਸੀਟ ਲਈ ਮੈਨੂੰ ਚੁਣਿਆ ਹੈ। ਮੈਂ ਮਿਹਨਤ ਕਰਕੇ ਇਥੋਂ ਤੱਕ ਪਹੁੰਚਿਆ ਹਾਂ ਅਤੇ ਮੇਰਾ ਪਿੰਡਾਂ ਨਾਲ ਸੰਬੰਧ ਹੈ। ਦਰਬਾਰਾ 'ਤੇ ਦੋਸ਼ ਹੈ ਕਿ ਉਨ੍ਹਾਂ ਚੋਣਾਂ ਨੂੰ ਧਿਆਨ 'ਚ ਰੱਖ ਕੇ ਆਪਣੇ ਚੋਣ ਖੇਤਰ 'ਚ ਕਈ ਯੋਜਨਾਵਾਂ ਸ਼ੁਰੂ ਕਰਵਾਈਆਂ।
ਦਰਬਾਰਾ ਤੋਂ ਇਲਾਵਾ ਸਾਬਕਾ ਡੀ. ਜੀ. ਪੀ.  ਪੀ. ਐਸ. ਗਿੱਲ ਵੀ ਚੋਣ ਦੰਗਲ 'ਚ ਉਤਰੇ ਹਨ। ਪਿਛਲੇ ਸਾਲ ਸਤੰਬਰ 'ਚ ਛੁੱਟੀਆਂ ਪ੍ਰਾਪਤ ਕਰਨ ਵਾਲੇ ਗਿੱਲ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਸ਼ੇਸ਼ ਸੁਰੱਖਿਆ ਸਲਾਹਕਾਰ ਹਨ ਅਤੇ ਅਕਾਲੀ ਦਲ ਦੀ ਟਿਕਟ 'ਤੇ ਮੋਗਾ ਤੋਂ ਵਿਧਾਨ ਸਭਾ ਚੋਣ ਲੜ ਰਹੇ ਹਨ। ਚੋਣ ਕਮਿਸ਼ਨ ਸੂਬੇ ਦੇ ਚੋਟੀ ਦੇ ਅਧਿਕਾਰੀ ਰਹਿਣ ਕਾਰਨ ਦਰਬਾਰਾ ਅਤੇ ਗਿੱਲ ਦੀ ਹਰੇਕ ਗਤੀਵਿਧੀ ਦੀ ਵੀਡੀਓਗ੍ਰਾਫੀ ਕਰਾ ਰਿਹਾ ਹੈ।
ਖੇਡ ਵਿਭਾਗ ਦੇ ਨਿਦੇਸ਼ਕ ਅਤੇ ਸਾਬਕਾ ਓਲੰਪਿਕ ਖਿਡਾਰੀ ਪਰਗਟ ਸਿੰਘ ਵੀ ਇਸੇ ਮਹੀਨੇ ਨੌਕਰੀ ਛੱਡ ਕੇ ਅਕਾਲੀ ਦਲ ਦੀ ਟਿਕਟ 'ਤੇ ਜਲੰਧਰ ਛਾਉਣੀ ਤੋਂ ਚੋਣ ਮੈਦਾਨ 'ਚ ਹਨ। ਨੌਕਰਸ਼ਾਹਾਂ ਦੀ ਸੂਚੀ 'ਚ ਲੁਧਿਆਣਾ ਦੇ ਏ. ਡੀ. ਸੀ. ਐਸ. ਆਰ. ਕਲੇਰ ਦਾ ਨਾਂ ਵੀ ਸਾਮਲ ਹੈ ਜੋ ਅਕਾਲੀ ਦਲ ਦੀ ਟਿਕਟ 'ਤੇ ਹੀ ਜਗਰਾਓਂ ਤੋਂ ਚੋਣ ਲੜ ਰਹੇ ਹਨ। ਮੁਸਲਿਮ ਬਹੁ ਗਿਣਤੀ ਇਲਾਕੇ ਮਾਲੇਰਕੋਟਲਾ ਵੀ ਨੌਕਰਸ਼ਾਹਾਂ ਦੀ ਰਾਜਨੀਕਿ ਲੜਾਈ ਦਾ ਗਵਾਹ ਬਣ ਰਿਹਾ ਹੈ। ਮਾਲੇਰਕੋਟਲਾ ਤੋਂ ਕਾਂਗਰਸੀ ਉਮੀਦਵਾਰ ਇਤੇ ਦੋ ਵਾਰ ਦੇ ਵਿਧਾਇਕ ਰਜੀਆ ਸੁਲਤਾਨ ਸਹਾਇਕ ਪੁਲਸ ਮਹਾਨਿਦੇਸ਼ਕ ਮੁਹੰਮਦ ਮੁਸਤਫਾ ਦੀ ਪਤਨੀ ਹਨ ਅਤੇ ਇਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਦੀ ਫਰਜਾਨਾ ਆਲਮ ਨਾਲ ਹੈ।

No comments:

Post a Comment