ਰਾਮਦੇਵ ਸਮਰੱਥਕਾਂ ਨੇ ਰਾਹੁਲ ਦੀ ਰੈਲੀ 'ਚ ਕੀਤਾ ਹੰਗਾਮਾ
ਸੋਨਭਦਰ, 21 ਜਨਵਰੀ— ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਕਿਸ਼ਤੀ ਪਾਰ ਲਗਾਉਣ ਦੀ ਕੋਸ਼ਿਸ਼ 'ਚ ਜੁਟੇ ਰਾਹੁਲ ਗਾਂਧੀ ਦੇ ਯੂ. ਪੀ. ਦੌਰੇ ਦੇ ਆਖਰੀ ਦਿਨ ਸੋਨਭੱਦਰ 'ਚ ਆਯੋਜਿਤ ਰੈਲੀ 'ਚ ਖੂਬ ਹੰਗਾਮਾ ਹੋਇਆ। ਰਾਹੁਲ ਨੇ ਜਿਵੇਂ ਹੀ ਉਥੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਬਾਬਾ ਰਾਮਦੇਵ ਦੇ ਸਮਰੱਥਕ ਕੁਝ ਨੌਜਵਾਨ ਖੜ੍ਹੇ ਹੋ ਗਏ ਅਤੇ ਉਨ੍ਹਾਂ ਰਾਹੁਲ ਸਾਹਮਣੇ ਕਾਲੇ ਰੰਗ ਦੇ ਵਿਸ਼ਾਲ ਬੈਨਰ ਲਹਿਰਾਏ। ਉਨ੍ਹਾਂ ਦੀ ਇਸ ਹਰਕਤ ਤੋਂ ਗੁੱਸਾਏ ਕਾਂਗਰਸੀਆਂ ਨੇ ਇਨ੍ਹਾਂ ਦੀ ਖੂਬ ਧੁਣਾਈ ਕੀਤੀ।ਜ਼ਿਕਰਯੋਗ ਹੈ ਕਿ ਯੂ. ਪੀ. ਦੌਰੇ ਦਾ ਅੱਜ ਆਖਰੀ ਦਿਨ ਹੈ। ਸੋਨਭੱਦਰ ਦੇ ਦੁੱਧੀ 'ਚ ਕਾਂਗਰਸ ਨੇ ਆਦੀਵਾਸੀ ਸਸ਼ਕਤੀਕਰਨ ਧੰਨਵਾਦ ਰੈਲੀ ਦਾ ਆਯੋਜਨ ਕੀਤਾ ਸੀ। ਇਸ 'ਚ ਭਾਰੀ ਗਿਣਤੀ 'ਚ ਭੀੜ ਵੀ ਜੁਟੀ ਪਰ ਰੰਗ 'ਚ ਭੰਗ ਉਦੋਂ ਪੈ ਗਿਆ ਜਦੋਂ ਰਾਹੁਲ ਦਾ ਭਾਸ਼ਣ ਸ਼ੁਰੂ ਹੁੰਦੇ ਹੀ ਖੁਦ ਨੂੰ ਬਾਬਾ ਰਾਮਦੇਵ ਦਾ ਸਮਰਥਕ ਦੱਸ ਰਹੇ ਕੁਝ ਲੋਕੰ ਨੇ ਉਥੇ ਇਕ ਵਿਸ਼ਾਲ ਬੈਨਰ ਲਹਿਰਾ ਦਿੱਤਾ।
No comments:
Post a Comment