Saturday, 21 January 2012

 ਟੀਮ ਅੰਨਾ 'ਤੇ ਬੂਟ ਸੁੱਟਿਆ
ਦੇਹਰਾਦੂਨ, 21 ਜਨਵਰੀ— ਭ੍ਰਿਸ਼ਟਾਚਾਰ ਅਤੇ ਲੋਕਪਾਲ ਬਿੱਲ ਦੇ ਮੁੱਦੇ 'ਤੇ ਕਾਂਗਰਸ ਦਾ ਵਿਰੋਧ ਕਰ ਰਹੀ ਟੀਮ ਅੰਨਾ ਦੇਹਰਾਦੂਨ ਪਹੁੰਚੀ ਜਿੱਥੇ ਉਨ੍ਹਾਂ ਨੇ ਕਾਂਗਰਸ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨੀ ਸੀ। ਪਰ ਪ੍ਰੋਗਰਾਮ ਦੌਰਾਨ  ਮੰਚ 'ਤੇ ਬੈਠੇ ਟੀਮ ਅੰਨਾ ਦੇ ਮੈਂਬਰਾਂ ਕਿਰਨ ਬੇਦੀ, ਅਰਵਿੰਦ ਕੇਜਰੀਵਾਲ  ਉੱਤੇ  ਉਥੇ ਮੌਜੂਦ ਇਕ ਸ਼ਖਸ ਵਲੋਂ ਬੂਟ ਸੁੱਟਿਆ ਗਿਆ। ਹਾਲਾਂਕਿ ਉਸਦਾ ਨਿਸ਼ਾਨਾ ਖੁੰਝ ਗਿਆ। ਉਥੇ ਮੌਜੂਦ ਲੋਕਾਂ ਨੇ ਉਸ ਸ਼ਖਸ ਨੂੰ ਫੜ ਲਿਆ ਅਤੇ ਖਬਰ ਹੈ ਕਿ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।

No comments:

Post a Comment