ਛੇਤੀ ਅਮੀਰ ਬਣਨ ਦੀ ਖਾਹਿਸ਼ ਲੈ ਆਇਆ ਜਿਸਮਫਰੋਸ਼ੀ ਦੇ ਧੰਦੇ 'ਚ
ਗੁੜਗਾਓਂ, 21 ਜਨਵਰੀ— ਇਥੋਂ ਦੀ ਪੁਲਸ ਨੇ ਰੇਲਵੇ ਰੋਡ ਸਥਿਤ ਇਕ ਗੈਸਟ ਹਾਊਸ 'ਚ ਛਾਪਾ ਮਾਰ ਕੇ ਉਥੇ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਗੈਸਟ ਹਾਊਸ ਤੋਂ ਦੋ ਕਾਲ ਗਰਲ, ਉਨ੍ਹਾਂ ਨਾਲ ਠਹਿਰੇ ਦੋ ਨੌਜਵਾਨਾਂ ਅਤੇ ਗੈਸਟ ਹਾਊਸ ਦੇ ਮੈਨੇਜ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਡੀ. ਸੀ. ਪੀ. ਵੈਸਟ ਡਾ. ਅਭੈ ਸਿੰਘ ਰਾਓ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਰੋਡ ਸਥਿਤ ਮਾਂ ਗੈਸਟ ਹਾਊਸ 'ਚ ਜਿਸਮਫਰੋਸ਼ੀ ਦਾ ਧੰਦਾ ਚੱਲਦਾ ਹੈ। ਸੂਚਨਾ ਦੇ ਆਧਾਰ 'ਤੇ ਐਸ. ਪੀ. ਸਿਟੀ ਨਰਿੰਦਰ ਕਾਦਯਾਨ ਦੀ ਅਗਵਾਈ 'ਚ ਸਿਟੀ ਥਾਣਾ ਮੁਖੀ ਨਰੇਸ਼ ਕੁਮਾਰ ਨੇ ਟੀਮ ਨਾਲ ਗੈਸਟ ਹਾਊਸ 'ਚ ਛਾਪਾ ਮਾਰਿਆ। ਪੁਲਸ ਟੀਮ ਨੇ ਗੈਸਟ ਹਾਊਸ ਤੋਂ ਦੋ ਕਾਲ ਗਰਲ ਅਤੇ ਉਨ੍ਹਾਂ ਨਾਲ ਰੰਗਰਲੀਆਂ ਮਨਾ ਰਹੇ ਦੋ ਨੌਜਵਾਨਾਂ ਨੂੰ ਰੰਗੇ ਹੱਥੀਂ ਫੜ ਲਿਆ।
ਇਕ ਕਾਲ ਗਰਲ ਕਾਨਪੁਰ (ਯੂ. ਪੀ.) ਦੀ ਜਦੋਂਕਿ ਦੂਜੀ ਗਵਾਲੀਅਰ ਦੀ ਰਹਿਣ ਵਾਲੀ ਹੈ। ਪੁੱਛਗਿੱਛ 'ਚ ਦੋਵਾਂ ਨੇ ਦੱਸਿਆ ਕਿ ਛੇਤੀ ਪੈਸਾ ਕਮਾਉਣ ਲਈ ਉਹ ਇਸ ਧੰਦੇ 'ਚ ਸ਼ਾਮਲ ਹੋਈਆਂ ਹਨ। ਗੈਸਟ ਹਾਊਸ ਮੈਨੇਜਰ ਹਮੇਸ਼ਾ ਫੋਨ ਕਰਕੇ ਉਨ੍ਹਾਂ ਨੂੰ ਬੁਲਾਉਂਦਾ ਹੈ। ਉਨ੍ਹਾਂ ਨਾਲ ਰੰਗਰਲੀਆਂ ਮਨਾਉਣ ਵਾਲੇ ਲੜਕਿਆਂ ਦੀ ਪਛਾਣ ਭਿਵਾਨੀ ਨਿਵਾਸੀ ਸੰਦੀਪ ਅਤੇ ਅਲਵਰ ਰਾਜਸਥਾਨ ਨਿਵਾਸੀ ਯੋਗੇਸ਼ ਵਜੋਂ ਹੋਈ ਹੈ।
No comments:
Post a Comment