ਠੇਕੇਦਾਰ ਨੂੰ ਜ਼ਖ਼ਮੀ ਕਰ ਕੇ ਡੇਢ ਲੱਖ ਰੁਪਏ ਲੁੱਟੇ
ਬਲਾਚੌਰ. -25 ਮਾਰਚ ਅੱਜ ਸਵੇਰੇ ਸਥਾਨਕ ਮੰਢਿਆਣੀ ਸੰਪਰਕ ਸੜਕ 'ਤੇ ਇੱਕ ਲੱਕੜ ਦਾ ਕਾਰੋਬਾਰ ਕਰਨ ਵਾਲੇ ਮਸ਼ਹੂਰ ਠੇਕੇਦਾਰ ਹਰਬੰਸ ਸਿੰਘ ਨੂੰ ਕੁੱਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਜ਼ਖਮੀ ਕਰ ਕੇ ਉਸ ਪਾਸੋਂ ਡੇਢ ਲੱਖ ਰੁਪਏ ਖੋਹ ਲਏ। ਸਥਾਨਕ ਭੱਦੀ ਰੋਡ ਸਥਿਤ ਹਸਪਤਾਲ ਵਿਚ ਜ਼ੇਰੇ ਇਲਾਜ ਪਿੰਡ ਜਗਤ ਪੁਰ ਨਿਵਾਸੀ ਠੇਕੇਦਾਰ ਹਰਬੰਸ ਸਿੰਘ ਪੁੱਤਰ ਨੰਬਰਦਾਰ (ਠੇਕੇਦਾਰ) ਹੁਕਮ ਸਿੰਘ ਨੇ ਦੱਸਿਆ ਕਿ ਉਹ ਰੋਜ਼ ਵਾਂਗ ਸਵੇਰੇ ਛੇ ਕੁ ਵਜੇ ਪਿੰਡ ਤੋਂ ਬਲਾਚੌਰ ਦੀ ਲੱਕੜ ਮਾਰਕੀਟ ਨੂੰ ਲੱਕੜ ਦੀ ਖ਼ਰੀਦੋ ਫ਼ਰੋਖ਼ਤ ਕਰਨ ਲਈ ਮੋਟਰ ਸਾਈਕਲ ਪੀ. ਬੀ. 20 ਏ 3679 ਤੇ ਆ ਰਿਹਾ ਸੀ ਕਿ ਮੰਢਿਆਣੀ ਵਾਲੀ ਸੰਪਰਕ ਸੜਕ 'ਤੇ ਪੁੱਜਿਆ ਤਾਂ ਪਿੱਛੋਂ ਇੱਕ ਤੇਜ ਰਫਤਾਰ ਮੋਟਰ ਸਾਈਕਲ ਆਇਆ ਜਿਸ 'ਤੇ ਤਿੰਨ ਵਿਅਕਤੀ ਸਵਾਰ ਸਨ। ਉਨ੍ਹਾਂ ਨੇ ਉਸ ਨੂੰ ਅਚਾਨਕ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਸਮੇਤ ਮੋਟਰ ਸਾਈਕਲ ਹੇਠਾਂ ਡਿਗ ਗਿਆ ਅਤੇ ਜਦੋਂ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਹ ਉਸ ਕੋਲ ਜੋ ਡੇਢ ਕੁ ਲੱਖ ਰੁਪਏ ਲੱਕੜ ਦੀ ਖ਼ਰੀਦ ਲਈ ਸਨ, ਲੈ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ 'ਤੇ ਪੁਲਿਸ ਕਰੀਬ ਚਾਰ ਘੰਟੇ ਬਾਅਦ ਪੁੱਜੀ। ਲੁਟੇਰਿਆ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਹ ਉਸ ਕੋਲ ਜੋ ਡੇਢ ਕੁ ਲੱਖ ਰੁਪਏ ਲੱਕੜ ਦੀ ਖ਼ਰੀਦ ਲਈ ਸਨ, ਲੈ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ 'ਤੇ ਪੁਲਿਸ ਕਰੀਬ ਚਾਰ ਘੰਟੇ ਬਾਅਦ ਪੁੱਜੀ। ਗਰੀਬੀ ਅਤੇ ਬਿਮਾਰੀ ਤੋਂ ਪੀੜਤ ਔਰਤ
ਵੱਲੋਂ 9 ਸਾਲਾਂ ਦੇ ਬੱਚੇ ਸਮੇਤ ਖੁਦਕਸ਼ੀ
ਮ੍ਰਿਤਕ ਮਾਂ-ਪੁੱਤਰ ਦੇ ਪਰਿਵਾਰਕ ਮੈਬਰ ਵਰਲਾਪ ਕਰਦੇ ਹੋਏ।
ਮਾਹਿਲਪੁਰ- 25 ਮਾਰਚ ਅੱਜ ਮਾਹਿਲਪੁਰ ਤੋ ਤਿੰਨ ਕਿਲੋਮੀਟਰ ਦੂਰ ਪਿੰਡ ਮੇਘੋਵਾਲ ਦੁਆਬਾ ਵਿਖੇ ਗਰੀਬੀ ਅਤੇ ਬਿਮਾਰੀ ਤੋ ਤੰਗ ਆਕੇ ਇੱਕ ਗਰੀਬ ਪਰਿਵਾਰ ਨਾਲ ਸਬੁੰਧਤ ਔਰਤ ਨੋ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਪਣੇ 9 ਸਾਲਾਂ ਦੇ ਬੱਚੇ ਸਮੇਤ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਤਾ ਲੱਗਾ ਹੈ ਕਿ ਉਕਤ ਔਰਤ ਦਾ ਪਤੀ ਪਿਛਲੇ ਕਈ ਸਾਲਾਂ ਤੋ ਵਿਦੇਸ਼ ਰਹਿ ਰਿਹਾ ਸੀ ਤੇ ਹੁਣ ਉਹ ਪਿੰਡ ਪਹੁੰਚ ਕੇ ਆਪਣੇ ਮਕਾਨ ਦੀ ਉਸਾਰੀ ਕਰ ਰਿਹਾ ਸੀ। ਉਸ ਨੇ ਮਕਾਨ ਦੀ ਉਸਾਰੀ ਕਾਰਨ ਆਪਣੇ ਘਰ ਦਾ ਸਾਮਾਨ ਆਪਣੇ ਪੁਰਾਣੇ ਘਰ ਰੱਖਿਆ ਹੋਇਆ ਸੀ। ਅੱਜ ਉਸ ਦੀ ਪਤਨੀ ਸਵੇਰੇ ਇੱਕ ਧਾਰਮਿਕ ਸਥਾਨ 'ਤੇ ਮੱਥਾ ਟੇਕ ਕੇ ਜਿਵੇਂ ਹੀ ਘਰ ਪੁੱਜੀ ਤਾਂ ਉਸ ਨੇ ਆਪਣੇ ਪੋਲੀਓ ਦੀ ਬਿਮਾਰੀ ਤੋਂ ਪੀੜਤ 9 ਸਾਲਾਂ ਦੇ ਬੱਚੇ ਸਮੇਤ ਜ਼ਹਿਰੀਲੀ ਦਵਾਈ ਖਾ ਲਈ ਅਤੇ ਹਸਪਤਾਲ ਲਿਜਾਂਦੇ ਵਕਤ ਦੋਵਾਂ ਦੀ ਰਸਤੇ ਵਿਚ ਹੀ ਮੌਤ ਹੋ ਗਈ। ਇਥੋਂ ਲਾਗਲੇ ਪਿੰਡ ਮੇਘੋਵਾਲ ਦੁਆਬਾ ਵਿਖੇ ਮ੍ਰਿਤਕ ਦਲਜੀਤ ਕੌਰ ਪਤਨੀ ਰਵਿੰਦਰ ਸਿੰਘ ਦੀ ਭੈਣ ਪ੍ਰਦੀਪ ਕੌਰ, ਭਰਾ ਕੇਵਲ ਸਿੰਘ ਸਮੇਤ ਘਰ ਵਿੱਚ ਇੱਕਤਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਦਲਜੀਤ ਕੌਰ 33 ਆਪਣੇ ਪੋਲੀਓ ਦੀ ਬਿਮਾਰੀ ਤੋਂ ਪੀੜਤ ਲੜਕੇ ਗੁਰਦੀਪ ਸਿੰਘ ਦੀ ਬਿਮਾਰੀ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ ਕਿਉਂਕਿ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਲੜਕਾ ਠੀਕ ਨਹੀਂ ਸੀ ਹੋ ਰਿਹਾ। ਾਰਨ ਉਸ ਦਾ ਪਤੀ ਵੀ ਵਿਦੇਸ਼ ਤੋਂ ਵਾਪਿਸ ਪਿੰਡ ਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਦਲਜੀਤ ਕੌਰ ਸਵੇਰੇ ਪਿੰਡ ਦੇ ਇੱਕ ਧਾਰਮਿਕ ਸਥਾਨ 'ਤੇ ਮੱਥਾ ਟੇਕ ਕੇ ਘਰ ਪਹੁੰਚੀ ਤਾਂ ਉਸ ਨੇ ਕਮਰੇ ਅੰਦਰ ਵੜ ਕੇ ਆਪਣੇ ਲੜਕੇ ਸਮੇਤ ਕੋਈ ਜ਼ਹਿਰੀਲੀ ਦਵਾਈ ਖਾ ਲਈ। ਪੁਲਿਸ ਨੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ। ਵਕਤ ਦੋਵਾਂ ਦੀ ਰਸਤੇ ਵਿਚ ਹੀ ਮੌਤ ਹੋ ਗਈ। ਇਥੋਂ ਲਾਗਲੇ ਪਿੰਡ ਮੇਘੋਵਾਲ ਦੁਆਬਾ ਵਿਖੇ ਮ੍ਰਿਤਕ ਦਲਜੀਤ ਕੌਰ ਪਤਨੀ ਰਵਿੰਦਰ ਸਿੰਘ ਦੀ ਭੈਣ ਪ੍ਰਦੀਪ ਕੌਰ, ਭਰਾ ਕੇਵਲ ਸਿੰਘ ਸਮੇਤ ਘਰ ਵਿੱਚ ਇੱਕਤਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਦਲਜੀਤ ਕੌਰ 33 ਆਪਣੇ ਪੋਲੀਓ ਦੀ ਬਿਮਾਰੀ ਤੋਂ ਪੀੜਤ ਲੜਕੇ ਗੁਰਦੀਪ ਸਿੰਘ ਦੀ ਬਿਮਾਰੀ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ ਕਿਉਂਕਿ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਲੜਕਾ ਠੀਕ ਨਹੀਂ ਸੀ ਹੋ ਰਿਹਾ। ਾਰਨ ਉਸ ਦਾ ਪਤੀ ਵੀ ਵਿਦੇਸ਼ ਤੋਂ ਵਾਪਿਸ ਪਿੰਡ ਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਦਲਜੀਤ ਕੌਰ ਸਵੇਰੇ ਪਿੰਡ ਦੇ ਇੱਕ ਧਾਰਮਿਕ ਸਥਾਨ 'ਤੇ ਮੱਥਾ ਟੇਕ ਕੇ ਘਰ ਪਹੁੰਚੀ ਤਾਂ ਉਸ ਨੇ ਕਮਰੇ ਅੰਦਰ ਵੜ ਕੇ ਆਪਣੇ ਲੜਕੇ ਸਮੇਤ ਕੋਈ ਜ਼ਹਿਰੀਲੀ ਦਵਾਈ ਖਾ ਲਈ। ਪੁਲਿਸ ਨੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।ਵੱਲੋਂ 9 ਸਾਲਾਂ ਦੇ ਬੱਚੇ ਸਮੇਤ ਖੁਦਕਸ਼ੀ
ਮ੍ਰਿਤਕ ਮਾਂ-ਪੁੱਤਰ ਦੇ ਪਰਿਵਾਰਕ ਮੈਬਰ ਵਰਲਾਪ ਕਰਦੇ ਹੋਏ।
ਖੇਡਾਂ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ 'ਚ ਭਿਆਨਕ ਅੱਗ
ਲੈਦਰ ਕੰਪਲੈਕਸ ਵਿਖੇ ਸਥਿੱਤ ਇਕ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ
ਵਿਚ ਲੱਗੀ ਅੱਗ ਨੂੰ ਬੁਝਾਉਂਦਾ ਫਾਇਰ ਬ੍ਰੀਗੇਡ ਦਾ ਅਮਲਾ।
ਜਲੰਧਰ- 25 ਮਾਰਚ ਸਥਾਨਕ ਕਪੂਰਥਲਾ ਰੋਡ ਵਿਖੇ ਸਥਿੱਤ ਲੈਦਰ ਕੰਪਲੈਕਸ ਵਿਖੇ ਇਕ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ਵਿਚ ਲੱਗੀ ਭਿਆਨਕ ਅੱਗ ਕਾਰਨ ਕਰੋੜਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰੀਗੇਡ ਦੀਆਂ 3 ਦਰਜਨ ਦੇ ਕਰੀਬ ਗੱਡੀਆਂ ਨੂੰ ਲਗਭਗ 5 ਘੰਟੇ ਜੱਦੋ ਜਹਿਦ ਕਰਨੀ ਪਈ।ਲੈਦਰ ਕੰਪਲੈਕਸ ਵਿਖੇ ਸਥਿੱਤ ਇਕ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ
ਵਿਚ ਲੱਗੀ ਅੱਗ ਨੂੰ ਬੁਝਾਉਂਦਾ ਫਾਇਰ ਬ੍ਰੀਗੇਡ ਦਾ ਅਮਲਾ।
ਜਾਣਕਾਰੀ ਅਨੁਸਾਰ ਫਰੀਵਿੱਲ ਸਪੋਰਟਸ ਪ੍ਰਾਈਵੇਟ ਲਿਮਟਿਡ, ਜਿੱਥੇ ਨੀਵੀਆ ਦੇ ਬੈਨਰ ਹੇਠ ਖੇਡਾਂ ਦਾ ਸਾਮਾਨ ਬਣਦਾ ਹੈ, ਵਿਖੇ ਲੱਗੀ ਅੱਗ ਰਾਹ ਜਾਂਦੇ ਇਕ ਵਿਅਕਤੀ ਨੇ ਸਵੇਰੇ 6.30 ਵਜੇ ਦੇ ਕਰੀਬ ਦੇਖੀ। ਉਸ ਨੇ ਇਸ ਸਬੰਧੀ ਫੈਕਟਰੀ ਵਿਖੇ ਤਾਇਨਾਤ ਸੁਰੱਖਿਆ ਅਮਲੇ ਨੂੰ ਸੂਚਿਤ ਕੀਤਾ। ਪੰਜਪੀਰ ਕਲੋਨੀ ਵਾਸੀ ਸੁਭਾਸ਼ ਨੇ ਦੱਸਿਆ ਕਿ ਉਹ ਆਪਣੀ ਕਰਿਆਨਾ ਦੁਕਾਨ ਖੋਲ੍ਹਣ ਜਾ ਰਿਹਾ ਸੀ ਕਿ ਫੈਕਟਰੀ ਅੰਦਰੋਂ ਧੂੰਆਂ ਨਿਕਲਦਾ ਦੇਖ ਕੇ ਫੈਕਟਰੀ ਦਾ ਗੇਟ ਖੜਕਾਇਆ ਪਰ ਕਾਫੀ ਦੇਰ ਤੋਂ ਬਾਅਦ ਹੀ ਸੁਰੱਖਿਆ ਕਰਮਚਾਰੀਆਂ ਨੇ ਦਰਵਾਜ਼ਾ ਖੋਲ੍ਹਿਆ ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ। ਫੈਕਟਰੀ ਮਾਲਕ ਰਾਜੇਸ਼ ਖਰਬੰਦਾ ਵਾਸੀ ਕੂਲ ਰੋਡ ਜਲੰਧਰ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪੁੱਜੇ ਅਤੇ ਫਾਇਰ ਬ੍ਰੀਗੇਡ ਦੇ ਨਾਲ ਨਾਲ ਡਿਊਟੀ ਕਰਨ ਲਈ ਪੁੱਜਣ ਵਾਲੇ ਮੁਲਾਜ਼ਮਾਂ ਨੇ ਵੀ ਸਾਥ ਦਿੱਤਾ ਤਾਂ ਕਿਤੇ ਜਾ ਕੇ ਲਗਭਗ 5 ਘੰਟੇ ਦੀ ਜੱਦੋ ਜਹਿਦ ਉਪਰੰਤ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਸਮਝਿਆ ਜਾ ਰਿਹਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ।
ਹਰਿਆਣਵੀਂ ਵਿਧਾਇਕ 4 ਅਪ੍ਰੈਲ ਨੂੰ ਜਾਣਗੇ ਪਾਕਿਸਤਾਨ ਦੌਰੇ 'ਤੇ
ਚੰਡੀਗੜ੍ਹ.- 25 ਮਾਰਚ ਹਰਿਆਣਾ ਦੇ 9 ਵਿਧਾਇਕਾਂ ਦਾ ਇਕ ਪ੍ਰਤੀਨਿਧ ਮੰਡਲ 4 ਅਪ੍ਰੈਲ ਨੂੰ ਪਾਕਿਸਤਾਨ ਦੇ ਦੌਰੇ 'ਤੇ ਜਾ ਰਿਹਾ ਹੈ। ਇਸ ਦੀ ਅਗਵਾਈ ਸਪੀਕਰ ਕੁਲਦੀਪ ਸ਼ਰਮਾ ਕਰਨਗੇ। ਇਹ ਪਾਕਿਸਤਾਨੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਸੱਦੇ 'ਤੇ ਲਹਿੰਦੇ ਪੰਜਾਬ ਜਾ ਰਿਹਾ ਹੈ, ਜਿਥੇ ਉਹ ਲਾਹੌਰ ਅਤੇ ਇਸਲਾਮਾਬਾਦ ਦਾ ਦੌਰਾ ਕਰੇਗਾ ਤੇ ਉਥੋਂ ਦੀ ਪਾਰਲੀਮੈਂਟਰੀ ਪ੍ਰਣਾਲੀ ਦਾ ਜਾਇਜ਼ਾ ਲਏਗਾ। ਇਸ ਪ੍ਰਤੀਨਿਧ ਮੰਡਲ ਵਿਚ ਕਾਂਗਰਸ, ਭਾਜਪਾ, ਇਨੈਲੋ ਅਤੇ ਬਸਪਾ ਨਾਲ ਸਬੰਧਿਤ ਵਿਧਾਇਕ ਸ਼ਾਮਿਲ ਹਨ, ਜਿਨ੍ਹਾਂ 'ਚ ਸੰਸਦੀ ਮਾਮਲੇ ਮੰਤਰੀ ਰਣਦੀਪ ਸਿੰਘ ਸੂਰਜੇਵਾਲਾ, ਡਿਪਟੀ ਸਪੀਕਰ ਅਕਰਮ ਖਾਨ, ਇਨੈਲੋ ਦੇ ਅਸ਼ੋਕ ਅਰੋੜਾ, ਭਾਜਪਾ ਦੇ ਕਿਸ਼ਨਪਾਲ ਗੁੱਜਰ, ਕਾਂਗਰਸ ਦੇ ਬੀ. ਬੀ. ਬੱਤਰਾ, ਵਿਨੋਦ ਸ਼ਰਮਾ, ਰਾਜਿੰਦਰ ਸਿੰਘ ਤੇ ਆਫਤਾਬ ਅਹਿਮਦ ਸ਼ਾਮਿਲ ਹਨ। ਇਹ ਪ੍ਰਤੀਨਿਧ ਮੰਡਲ 4 ਦਿਨ ਪਾਕਿਸਤਾਨ ਰਹੇਗਾ ਤੇ 7 ਅਪ੍ਰੈਲ ਨੂੰ ਵਾਹਗਾ ਸਰਹੱਦ ਰਾਹੀਂ ਵਾਪਿਸ ਆਏਗਾ। ਪ੍ਰਤੀਨਿਧ ਮੰਡਲ ਵਿਚ ਰਾਜ ਵਿਧਾਨ ਸਭਾ ਦੇ 2 ਅਧਿਕਾਰੀ, ਵਧੀਕ ਸਕੱਤਰ ਕੁਲਦੀਪ ਸਿੰਘ, ਦੋ ਪੱਤਰਕਾਰ ਯੋਗਿੰਦਰ ਗੁਪਤਾ ਅਤੇ ਰਾਕੇਸ਼ ਸਾਂਘੀ ਵੀ ਸ਼ਾਮਿਲ ਹੋਣਗੇ। ਖੰਨੇ ਵਾਲਿਆਂ ਦੀ ਯਾਦ 'ਚ ਸਮਾਗਮ ਦੌਰਾਨ ਸੰਗਤਾਂ ਨੇ ਅੰਮ੍ਰਿਤ ਛਕਿਆ
ਗੁਰਦੁਆਰਾ ਗੁਰਬਸ਼ਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਸਮਾਗਮ ਦੌਰਾਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ ਵਿਚਾਰਾਂ ਕਰਦੇ ਹੋਏ।
ਅਜੀਤਗੜ੍ਹ, 25 ਮਾਰਚ-ਧੰਨ-ਧੰਨ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਅਤੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਦੀ ਮਿੱਠੀ ਪਿਆਰੀ ਯਾਦ ਅੰਦਰ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਨਜ਼ਦੀਕ ਅਜੀਤਗੜ੍ਹ ਵਿਖੇ ਤੀਜੇ ਦਿਨ ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਪੁੱਜੀਆਂ, ਉਥੇ ਵੱਖ-ਵੱਖ ਕੀਰਤਨੀ ਜਥਿਆਂ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਗੁਰਇਤਿਹਾਸ ਦੁਆਰਾ ਨਿਹਾਲ ਕੀਤਾ। ਅੱਜ ਸਮਾਗਮ ਦੌਰਾਨ ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰੱਿਮਤਸਰ ਵਾਲਿਆਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਇਸ ਉਪਰੰਤ ਸਮਾਗਮ ਦੌਰਾਨ ਮਹਾਨ ਅੰਮ੍ਰਿਤ ਸੰਚਾਰ ਸਵੇਰੇ 10 ਵਜੇ ਹੋਇਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਅੰਮ੍ਰਿਤ ਪਾਨ ਕੀਤਾ। ਅੱਜ ਦੇ ਇਸ ਸਮਾਗਮ ਵਿਚ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲਿਆਂ ਨੇ ਕਿਹਾ ਕਿ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਦਾ ਕਹਿਣਾ ਸੀ ਕਿ ਜਦੋਂ ਇੱਕ ਸਾਬਤ ਸੂਰਤ, ਅੰਮ੍ਰਿਤਧਾਰੀ ਵਿਅਕਤੀ ਚੰਗਾ ਪੜ੍ਹ-ਲਿਖ ਕੇ ਕਿਸੇ ਆਹੁਦੇ ਤੇ ਬਿਰਾਜਮਾਨ ਹੋਵੇਗਾ ਤਾਂ ਗੁਰਸਿੱਖੀ ਦਾ ਪ੍ਰਚਾਰ ਸਹਿਜੇ ਹੀ ਹੋਵੇਗਾ। ਇਸ ਤੋਂ ਬਾਅਦ ਗੁਰਸ਼ਬਦ ਵਿਚਾਰ ਸੰਮੇਲਨ ਵਿਚ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ, ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ, ਸੰਤ ਲਖਬੀਰ ਸਿੰਘ ਰਤਵਾੜਾ ਸਾਹਿਬ ਬਲੋਂਗੀ ਵਾਲੇ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਮਹੰਤ ਕਾਹਨ ਸਿੰਘ ਸੇਵਾਪੰਥੀ ਗੋਨਿਆਣਾ ਮੰਡੀ, ਸੰਤ ਅਮੀਰ ਸਿੰਘ ਜਵੱਦੀ ਵਾਲੇ, ਭਾਈ ਹਰਪਾਲ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਫਤਿਹਗੜ੍ਰ ਸਾਹਿਬ, ਭਾਈ ਹਰਵਿੰਦਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਅਕਾਲ ਆਸ਼ਰਮ ਸੋਹਾਣਾ, ਸਿੱਖ ਵਿਦਵਾਨ ਭਗਵਾਨ ਸਿੰਘ ਜੌਹਲ ਤੋਂ ਇਲਾਵਾ ਹੋਰ ਵੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਨਿਹਾਲ ਕੀਤਾ। ਸਮਾਗਮ ਦੌਰਾਨ ਸਿੰਘ ਸਾਹਿਬ ਨੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਦੇ ਜੀਵਨ ਸਬੰਧੀ ਕਿਹਾ ਕਿ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਖੰਨੇ ਵਾਲਿਆਂ ਨੇ ਧਾਰਮਿਕ ਸੰਸਥਾ ਦਾ ਨਿਰਮਾਣ ਕੀਤਾ ਅਤੇ ਦੁਖੀ ਲੁਕਾਈ ਲਈ ਹਸਪਤਾਲਾਂ ਦਾ ਨਿਰਮਾਣ ਕੀਤਾ। ਸਿੰਘ ਸਹਿਬਾਨਾਂ ਨੇ ਕਿਹਾ ਕਿ ਧਰਮ ਦੇ ਪ੍ਰਚਾਰ ਲਈ ਇਹ ਜ਼ਰੂਰੀ ਹੈ ਕਿ ਅਸੀ ਸਮੂਹ ਸੰਗਤਾਂ ਧਰਮ ਦਾ ਪ੍ਰਚਾਰ ਕਰਨ ਲਈ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ। ਇਸ ਦੌਰਾਨ ਪੰਥਕ ਕਵੀ ਸੰਮੇਲਨ ਵਿਚ ਪੰਥ ਦੇ ਪ੍ਰਸਿੱਧ ਕਵੀ ਸਹਿਬਾਨ ਪੰਥਕ ਕਵਿਤਾਵਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਰਾਗਾਂ ਵਿਚ ਕੀਰਤਨ ਸਮਾਗਮ ਕਰਵਾਏ ਗਏ, ਜਿਸ ਵਿਚ ਪਦਮ ਭੂਸ਼ਨ ਭਾਈ ਨਿਰਮਲ ਸਿੰਘ ਖਾਲਸਾ, ਪ੍ਰੋ: ਨੀਲਮਪਾਲ , ਭਾਈ ਗੁਰਮੀਤ ਸਿੰਘ ਬਲਜੀਤ ਸਿੰਘ ਨਾਮਧਾਰੀ, ਭਾਈ ਤੇਜਿੰਦਰ ਸਿੰਘ ਸ਼ਿਮਲੇ ਵਾਲੇ, ਪ੍ਰੋ: ਹਰਿੰਦਰਪਾਲ ਸਿੰਘ ਫਤਿਹਗੜ੍ਹ ਸਾਹਿਬ ਵਾਲੇ ਅਤੇ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਵਿਚਾਰਾਂ ਦੁਆਰਾ ਨਿਹਾਲ ਕੀਤਾ। ਭਾਈ ਅਮਰਦੀਪ ਸਿੰਘ ਨੇ ਦੱਸਿਆ ਕਿ ਆਖਰੀ ਦਿਨ 25 ਮਾਰਚ ਦਿਨ ਐਤਵਾਰ ਨੂੰ ਖੂਨਦਾਨ ਕੈਂਪ ਸਵੇਰੇ 10 ਵਜੇ ਲਾਇਆ ਜਾਵੇਗਾ। ਇਸ ਤੋਂ ਬਾਅਦ ਮਹਾਨ ਗੁਰਮਤਿ ਸਮਾਗਮ ਸਵੇਰੇ 9 ਤੋਂ ਰਾਤ 10 : 30 ਵਜੇ ਤੱਕ ਕਰਵਾਇਆ ਜਾਵੇਗਾ। ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਸੰਗਤਾਂ ਮਮਮ.ਲ਼ਅਜ.ਅਕਵ <ੀਵਵਬ://ਮਮਮ.ਲ਼ਅਜ.ਅਕਵ> ਤੇ ਦੇਖ ਰਹੀਆਂ ਹਨ।ਗੁਰਦੁਆਰਾ ਗੁਰਬਸ਼ਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਸਮਾਗਮ ਦੌਰਾਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ ਵਿਚਾਰਾਂ ਕਰਦੇ ਹੋਏ।
ਕੈਪਟਨ ਤੇ ਭੱਠਲ ਦੀ ਪਾਰਟੀ ਪ੍ਰਤੀ ਦਿਲਚਸਪੀ ਘਟੀ
ਚੰਡੀਗੜ੍ਹ, 25 ਮਾਰਚ-14ਵੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਜੋ ਸਿਆਸੀ ਹਾਰ ਹੋਈ ਹੈ, ਉਸ ਨਾਲ ਇਸ ਰਾਜ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਇੱਕ ਤਰ੍ਹਾਂ ਨਾਲ ਸਿਆਸੀ ਤੌਰ 'ਤੇ 'ਯਤੀਮ' ਜਿਹੀ ਹੋ ਗਈ ਲੱਗਦੀ ਹੈ, ਜਦੋਂ ਦੇ ਚੋਣ ਨਤੀਜੇ ਆਏ ਹਨ, ਇੱਥੇ ਸੈਕਟਰ 15 ਵਿਚ ਸਥਿਤ ਕਾਂਗਰਸ ਦਾ ਹੈਡਕੁਆਰਟਰ ਸੁੰਨਾ ਜਿਹਾ ਲੱਗ ਰਿਹਾ ਹੈ ਤੇ ਉਥੇ ਇਨ੍ਹਾਂ ਦਿਨਾਂ ਵਿਚ ਕੋਈ ਚਹਿਲ ਪਹਿਲ ਨਹੀਂ ਦਿਖਾਈ ਦੇ ਰਹੀ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਕਈ ਕਾਂਗਰਸੀ ਆਗੂਆਂ ਦਾ ਵਿਚਾਰ ਹੈ ਕਿ ਹੁਣ ਉਨ੍ਹਾਂ ਦੇ ਪ੍ਰਧਾਨ ਕੈਪਟਨ ਤੇ ਕਾਂਗਰਸ ਵਿਧਾਇਕ ਦਲ ਦੀ ਆਗੂ ਦੀ ਪਦਵੀ ਤੋਂ ਫਾਰਗ ਕਰ ਦਿੱਤੀ ਗਈ ਬੀਬੀ ਰਜਿੰਦਰ ਕੌਰ ਭੱਠਲ ਦੀ ਪਾਰਟੀ ਪ੍ਰਤੀ ਦਿਲਚਸਪੀ ਕੁੱਝ ਘੱਟ ਗਈ ਨਜ਼ਰ ਆ ਰਹੀ ਹੈ। ਇਸ ਸਬੰਧ ਵਿਚ ਉਹ ਇਹ ਦਲੀਲ ਦੇ ਰਹੇ ਹਨ ਕਿ ਇਨ੍ਹਾਂ ਦੋਹਾਂ ਆਗੂਆਂ ਨੇ 14ਵੀਂ ਪੰਜਾਬ ਵਿਧਾਨ ਸਭਾ ਦੇ ਪਹਿਲੇ ਇਜਲਾਸ ਦੀ ਕਾਰਵਾਈ ਵਿਚ ਵੀ ਕੋਈ ਦਿਲਚਸਪੀ ਨਹੀਂ ਵਿਖਾਈ। ਹੁਣ ਤੱਕ ਇਸ ਇਲਜਾਸ ਦੀਆਂ ਚਾਰ ਬੈਠਕਾਂ ਹੋਈਆਂ ਹਨ, ਜਿਨ੍ਹਾਂ ਵਿਚ ਕੈਪਟਨ ਅਮਰਿੰਦਰ ਸਿੰਘ ਤਾਂ ਕੇਵਲ ਪਹਿਲੇ ਦਿਨ ਵਿਧਾਇਕ ਵਜੋਂ ਸਹੁੰ ਚੁੱਕਣ ਲਈ ਹੀ ਆਏ ਤੇ ਮੁੜ ਕੇ ਅਸੈਂਬਲੀ ਹਾਲ ਵੱਲ ਹੁਣ ਤੱਕ ਵੇਖਿਆ ਤੱਕ ਨਹੀਂ। ਇਸੇ ਤਰ੍ਹਾਂ ਬੀਬੀ ਭੱਠਲ ਨੇ ਵੀ ਕੇਵਲ ਦੋ ਬੈਠਕਾਂ ਵਿਚ ਹੀ ਹਾਜ਼ਰੀ ਲਗਵਾਈ ਹੈ, ਹੋਰ ਤਾਂ ਹੋਰ ਇਹ ਦੋਵੇਂ ਸਾਬਕ ਮੁੱਖ ਮੰਤਰੀ ਨਵੇਂ ਸਪੀਕਰ ਤੇ ਡਿਪਟੀ ਸਪੀਕਰ ਦੀ ਚੋਣ ਸਮੇਂ ਵੀ ਸਦਨ ਵਿਚੋਂ ਗ਼ੈਰ ਹਾਜ਼ਰ ਰਹੇ। ਇੱਥੇ ਹੀ ਬੱਸ ਨਹੀਂ ਕੈਪਟਨ ਤੇ ਬੀਬੀ ਭੱਠਲ ਕੱਲ੍ਹ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਆਪਣੀ ਪਾਰਟੀ ਵੱਲੋਂ ਖੱਟਕੜਕਲਾਂ ਵਿਚ ਕੀਤੀ ਗਈ ਕਾਨਫਰੰਸ ਵਿਚ ਵੀ ਸ਼ਾਮਿਲ ਨਹੀਂ ਹੋਏ। ਹੂਸੈਨੀਵਾਲਾ ਵਿਚ ਤਾਂ ਕਾਂਗਰਸ ਨੇ ਇਸ ਵਾਰ ਕਾਨਫਰੰਸ ਹੀ ਨਹੀਂ ਕੀਤੀ। ਅਲਬੱਤਾ! ਕਾਂਗਰਸ ਵਿਧਾਇਕ ਦਲ ਦੇ ਨਵੇਂ ਆਗੂ ਸੁਨੀਲ ਜਾਖੜ ਨੇ ਖਟਕੜਕਲਾਂ ਵਿਚ ਹੋਈ ਪਾਰਟੀ ਦੀ ਕਾਨਫਰੰਸ ਵਿਚ ਜਾ ਕੇ ਇਨਕਲਾਬੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਕਾਂਗਰਸ ਦੀ ਲਾਜ ਰੱਖ ਲਈ। ਇੱਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ ਕਿ ਇਨ੍ਹਾਂ ਦਿਨਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਿਰੁੱਧ ਤਾਂ ਬਗਵਾਤ ਦੀ ਅੱਗ ਦਿਨ-ਬ-ਦਿਨ ਤੇਜ਼ ਹੋ ਰਹੀ ਹੈ, ਪਰ ਬੀਬੀ ਭੱਠਲ ਬਾਰੇ ਅਜੇ ਤੱਕ ਕਾਂਗਰਸੀ ਚੁੱਪ ਬੈਠੇ ਹਨ, ਪਰ ਕੈਪਟਨ ਦੇ ਵਿਰੁੱਧ ਵਿਚ ਹਰ ਛੋਟੇ ਵੱਡੇ ਕਾਂਗਰਸੀ ਨੇ ਸਿਆਸੀ ਲਾਠੀਆਂ ਚੁੱਕ ਲਈਆਂ ਹਨ। ਮਨਜੀਤ ਸਿੰਘ ਜਿਸ ਦਾ ਸਬੰਧ ਜ਼ਿਲ੍ਹਾ ਸੰਗਰੂਰ ਨਾਲ ਹੈ ਤੇ ਜੋ ਇੱਕ ਬਲਾਕ ਕਾਂਗਰਸ ਕਮੇਟੀ ਦਾ ਪ੍ਰਧਾਨ ਰਿਹਾ ਹੈ, ਦਾ ਵਿਚਾਰ ਹੈ ਕਿ ਹੁਣ ਲੋਕ ਇਸ ਗੱਲ ਦੀ ਉਡੀਕ ਵਿਚ ਬੈਠੇ ਹਨ ਕਿ ਕਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਬੇ ਕੀਤਾ ਜਾਂਦਾ ਹੈ, ਜਦੋਂ ਕਿ ਕੁੱਝ ਮਹੀਨੇ ਪਹਿਲਾਂ ਲੋਕ ਇਸ ਗੱਲ ਦੀ ਉਡੀਕ ਵਿਚ ਸਨ ਕਿ ਕਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੀ ਅਗਵਾਈ ਸੰਭਾਲਦੇ ਹਨ। ਇਸ ਤਰ੍ਹਾਂ ਪੰਜਾਬ ਕਾਂਗਰਸ ਦੀ ਅੰਦਰੂਨੀ ਤਸਵੀਰ ਦੀ ਸਿਆਸੀ ਚੀਰ-ਫਾੜ ਕਰਨ ਵਾਲਿਆਂ ਦੀ ਰਾਏ ਹੈ ਕਿ ਕੈਪਟਨ ਹੁਣ ਆਪਣੇ ਆਪ ਮਹਿਸੂਸ ਕਰ ਰਹੇ ਹਨ ਕਿ ਉਹ ਕਿਉਂ ਨਾ ਪ੍ਰਧਾਨਗੀ ਨੂੰ 'ਨਮਸਕਾਰ' ਬੁਲਾ ਦੇਣ। ਪਰ ਕਈ ਕਾਂਗਰਸ ਆਗੂਆਂ ਦਾ ਵਿਚਾਰ ਹੈ ਕਿ ਕਾਂਗਰਸ ਹਾਈਕਮਾਨ ਲੋਕ ਸਭਾ ਦੀਆਂ ਅਗਲੀਆਂ ਆਮ ਜਾਂ ਸੰਭਾਵੀ ਮਧਕਾਲੀ ਚੋਣਾਂ ਤੱਕ ਪੰਜਾਬ ਕਾਂਗਰਸ ਵਿਚ ਸ਼ਾਇਦ ਫੇਰਬਦਲ ਨਾ ਕਰੇ, ਅਗਲੇ ਕੁੱਝ ਦਿਨਾਂ ਤੱਕ ਤਸਵੀਰ ਸਪਸ਼ਟ ਹੋ ਜਾਣ ਦੀ ਸੰਭਾਵਨਾ ਹੈ। 'ਮਿਰਜ਼ਾ'"ਪਰਿਵਾਰਕ ਬੰਦਿਸ਼ਾਂ, ਐਕਸ਼ਨ
ਤੇ ਪ੍ਰੇਮ ਕਹਾਣੀ ਹੈ-ਗਿੱਪੀ ਗਰੇਵਾਲ
ਪੰਜਾਬੀ ਫ਼ਿਲਮ '2012 ਮਿਰਜ਼ਾ' ਸਬੰਧੀ ਗੱਲਬਾਤ ਕਰਦੇ ਹੋਏ ਅਦਾਕਾਰ
ਅਤੇ ਗਾਇਕ ਗਿੱਪੀ ਗਰੇਵਾਲ ਅਤੇ ਸੋਨੂੰ ਰੂਬੀ।
ਜਲੰਧਰ, 25 ਮਾਰਚ-ਪੰਜਾਬੀ ਗਾਇਕੀ ਵਿਚ ਨਾਮਣਾ ਖੱਟ ਚੁੱਕੇ ਨੌਜਵਾਨਾਂ ਦੇ ਹਰਮਨ ਪਿਆਰੇ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਪੂਰੀ ਤਰ੍ਹਾਂ ਪੰਜਾਬੀ ਫਿਲਮਾਂ ਵਿਚ ਪੈਰ ਜਮਾ ਰਹੇ ਹਨ। ਆਪਣੇ ਚਹੇਤਿਆਂ ਨੂੰ ਅੱਧੀ ਦਰਜਨ ਤੋਂ ਵਧ ਬੇਹੱਦ ਚਰਚਿਤ ਪੰਜਾਬੀ ਐਲਬਮਾਂ ਦੇਣ ਤੋਂ ਬਾਅਦ ਆਪਣੀ ਤੀਜੀ ਪੰਜਾਬੀ ਫਿਲਮ '2012 ਮਿਰਜ਼ਾ' ਲੈ ਕੇ ਆ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬੀ ਫਿਲਮ 'ਮੇਲ ਕਰਾਦੇ ਰੱਬਾ' ਅਤੇ 'ਜੀਹਨੇ ਮੇਰਾ ਦਿਲ ਲੁੱਟਿਆ' ਦੀ ਸਫ਼ਲਤਾ ਨਾਲ ਗਿੱਪੀ ਗਰੇਵਾਲ ਦੀ ਅਦਾਕਾਰ ਵਜੋਂ ਚੰਗੀ ਪਛਾਣ ਬਣੀ ਹੋਈ ਹੈ। ਉਸ ਦੀਆਂ ਫਿਲਮਾਂ ਨੇ ਚੰਗਾ ਕਾਰੋਬਾਰ ਕੀਤਾ ਹੈ। ਆਪਣੀ ਨਵੀਂ ਫਿਲਮ '2012 ਮਿਰਜ਼ਾ' ਦੇ ਪ੍ਰਚਾਰ ਸਬੰਧੀ ਉਹ ਵਿਸ਼ੇਸ਼ ਤੌਰ 'ਤੇ ਮੁਲਾਕਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਸ ਫਿਲਮ ਲਈ ਉਸ ਨੇ ਵੱਖਰੇ ਤੌਰ 'ਤੇ ਬੇਹੱਦ ਮਿਹਨਤ ਕੀਤੀ ਅਤੇ ਸ਼ੂਟਿੰਗ ਤੋਂ ਪਹਿਲਾਂ 6 ਮਹੀਨੇ ਦੀ ਸਖ਼ਤ ਸਿਖਲਾਈ ਪ੍ਰਾਪਤ ਕੀਤੀ। ਕੈਨੇਡਾ ਵਿਚ ਰਹਿ ਕੇ ਫਿਲਮ ਨਾਲ ਮੇਲ ਖਾਂਦੀ ਅਦਾਕਾਰੀ ਦੇ ਨੁਕਤਿਆਂ 'ਤੇ ਮੁਹਾਰਤ ਹਾਸਲ ਕਰਨ ਤੋਂ ਬਾਅਦ ਸ਼ੂਟਿੰਗ 'ਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਫਿਲਮ ਦੀ ਕਹਾਣੀ ਬਲਜੀਤ ਸਿੰਘ ਦਿਓ ਨੇ ਲਿਖੀ ਹੈ। ਇਸ ਵਿਚ ਥੋੜ੍ਹੀ ਜਿਹੀ ਪੁਰਾਣੇ ਅਤੇ ਬਹੁਤੀ ਆਧੁਨਿਕ ਮਿਰਜ਼ੇ ਦੀ ਨਿਵੇਕਲੀ ਝਲਕ ਦਿਖਾਈ ਗਈ ਹੈ, ਜਿਸ ਨੂੰ ਦਰਸ਼ਕ ਜ਼ਰੂਰ ਪਸੰਦ ਕਰਨਗੇ। ਉਨ੍ਹਾਂ ਹੋਰ ਦੱਸਿਆ ਕਿ ਫਿਲਮ ਦੀ ਕਹਾਣੀ ਪਰਿਵਾਰਕ ਬੰਦਸ਼ਾਂ, ਝਗੜਿਆਂ ਅਤੇ ਪਿਆਰ ਦੁਆਲੇ ਘੁੰਮਦੀ ਹੈ। ਇਸ ਫਿਲਮ ਦੀ ਸ਼ੂਟਿੰਗ ਕੈਨੇਡਾ ਵਿਚ ਵੱਖ-ਵੱਖ ਖ਼ੂਬਸੂਰਤ ਥਾਵਾਂ 'ਤੇ ਕੀਤੀ ਗਈ ਹੈ। ਫਿਲਮ ਵਿਚ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਨੀ ਸਿੰਘ ਨੇ ਵੀ ਅਦਾਕਾਰੀ ਕੀਤੀ ਹੈ। ਫਿਲਮ ਦੇ ਗੀਤ ਖ਼ੁਦ (ਗਿੱਪੀ ਗਰੇਵਾਲ), ਰਾਹਤ ਫ਼ਤਹਿਅਲੀ ਖਾਂ, ਆਰਫ਼ ਲੁਹਾਰ, ਪਟਿਆਲਾ ਦੇ ਉੱਭਰਦੇ ਗਾਇਕ ਕਮਲ ਖਾਨ ਅਤੇ ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਸੁਨਿਧੀ ਚੌਹਾਨ ਨੇ ਗਾਏ ਹਨ। ਫਿਲਮ ਦਾ ਮੁੱਖ ਆਕਰਸ਼ਨ ਮਿਰਜ਼ਾ ਗੀਤ ਹੈ ਜਿਸ ਨੂੰ ਪਾਕਿਸਤਾਨ ਦੇ ਪ੍ਰਸਿੱਧ ਗਾਇਕ ਆਰਫ਼ ਲੁਹਾਰ ਨੇ ਬੜਾ ਖੁੱਭ ਕੇ ਗਾਇਆ ਹੈ। ਫਿਲਮ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਯੋ ਯੋ ਹਨੀ ਸਿੰਘ ਅਤੇ ਜਤਿੰਦਰ ਸ਼ਾਹ ਨੇ। ਨਿਰਮਾਤਾ ਇੰਦਾ ਰਾਏਕੋਟੀ ਅਤੇ ਅਮਨ ਖਟਕੜ ਦੀ ਇਸ ਫਿਲਮ ਦੇ ਕਲਾਕਾਰਾਂ ਵਿਚ ਨਵੀਂ ਹੀਰੋਇਨ ਮੈਂਡੀ ਤੱਖਰ ਨੇ ਆਪਣੀ ਅਦਾਕਾਰੀ ਦੇ ਖੂਬ ਜਲਵੇ ਦਿਖਾਏ ਹਨ, ਹਿੰਦੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਰਾਹੁਲ ਦੇਵ, ਹਨੀ ਸਿੰਘ, ਬੀਨੂ ਢਿੱਲੋਂ ਅਤੇ ਬੀ. ਐਨ. ਸ਼ਰਮਾ ਆਦਿ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਦੇ ਨਾਲ ਆਏ ਸਪੀਡ ਰਿਕਾਰਡਜ਼ ਦੇ ਸ੍ਰੀ ਸੋਨੂੰ ਹੋਰਾਂ ਦੱਸਿਆ ਕਿ ਲਗਭਗ ਸਾਢੇ ਪੰਜ ਕਰੋੜ ਦੀ ਲਾਗਤ ਨਾਲ ਬਣੀ ਹੈ। ਫਿਲਮ ਨੂੰ ਹਰ ਪੱਖ ਤੋਂ ਬਿਹਤਰੀਨ ਬਣਾਉਣ ਦਾ ਯਤਨ ਕੀਤਾ ਗਿਆ ਹੈ ਤੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਗਿਆ। ਫਿਲਮ ਨੂੰ 6 ਅਪ੍ਰੈਲ ਨੂੰ ਮਾਰਕੀਟ ਵਿਚ ਸਪੀਡ ਰਿਕਾਰਡਜ਼ ਵੱਲੋਂ ਲਿਆਂਦਾ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਨੇ ਹੋਰ ਦੱਸਿਆ ਕਿ 200 ਤੋਂ ਵਧ ਪ੍ਰਿੰਟਾਂ ਨਾਲ ਇਹ ਫਿਲਮ ਪੰਜਾਬ ਤੋਂ ਇਲਾਵਾ ਭਾਰਤ ਦੇ ਹੋਰ ਵੱਡੇ ਸ਼ਹਿਰਾਂ ਵਿਚ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।ਤੇ ਪ੍ਰੇਮ ਕਹਾਣੀ ਹੈ-ਗਿੱਪੀ ਗਰੇਵਾਲ
ਪੰਜਾਬੀ ਫ਼ਿਲਮ '2012 ਮਿਰਜ਼ਾ' ਸਬੰਧੀ ਗੱਲਬਾਤ ਕਰਦੇ ਹੋਏ ਅਦਾਕਾਰ
ਅਤੇ ਗਾਇਕ ਗਿੱਪੀ ਗਰੇਵਾਲ ਅਤੇ ਸੋਨੂੰ ਰੂਬੀ।
ਗੁਰਦੁਆਰਾ ਨਾਨਕਸਰ ਝੋਰੜਾਂ ਵਿਖੇ ਤਿੰਨ
ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ ਸ਼ੁਰੂ
ਗੁਰਦੁਆਰਾ ਨਾਨਕਸਰ ਝੋਰੜਾਂ ਸਮਾਗਮ ਦੇ ਰਾਤ ਸਮੇਂ
ਮਨਮੋਹਕ ਦ੍ਰਿਸ਼।
ਜਗਰਾਉਂ/ਹਠੂਰ, 25 ਮਾਰਚ -ਪ੍ਰਸਿੱਧ ਗੁਰਦੁਆਰਾ ਨਾਨਕਸਰ ਝੋਰੜਾਂ ਵਿਖੇ ਤਿੰਨ ਰੋਜ਼ਾ ਮੁੱਖ ਧਾਰਮਿਕ ਸਮਾਗਮ ਅੱਜ ਸ਼ੁਰੂ ਹੋ ਗਏ। ਇਹ ਵਿਸ਼ਾਲ ਸਮਾਗਮ ਬਾਬਾ ਈਸ਼ਰ ਸਿੰਘ ਦੇ ਜਨਮ ਦਿਹਾੜੇ ਅਤੇ ਬਾਬਾ ਨਰੈਣ ਸਿੰਘ ਦੀ ਬਰਸੀ ਸਬੰਧੀ ਸ਼ੁਰੂ ਹੋਏ ਹਨ। ਸਮਾਗਮਾਂ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਦੱਸਿਆ ਕਿ 13 ਮੰਜ਼ਿਲੀ ਅਸਥਾਨ 'ਤੇ ਹੋਣ ਵਾਲੇ ਇਨ੍ਹਾਂ ਸਮਾਗਮਾਂ ਲਈ ਸੰਗਤਾਂ 'ਚ ਵੱਡੀ ਸ਼ਰਧਾ ਹੈ। ਇਸ ਅਸਥਾਨ 'ਤੇ ਜਿਥੇ ਤੁਕ-ਤੁਕ ਵਾਲੇ ਸੰਪਟ ਅਖੰਡ ਪਾਠ ਚੱਲ ਰਹੇ ਹਨ, ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀਆਂ ਵੱਖਰੀਆਂ ਲੜੀਆਂ ਵੀ ਚੱਲ ਰਹੀਆਂ ਹਨ। ਜਿੰਨ੍ਹਾਂ 'ਚੋਂ ਆਖਰੀ ਲੜੀ ਦੇ ਭੋਗ ਮਿਤੀ 26 ਮਾਰਚ ਨੂੰ ਪੈਣਗੇ। ਉਨ੍ਹਾਂ ਦੱਸਿਆ ਕਿ ਤੁਕ-ਤੁਕ ਵਾਲੇ ਅਖੰਡ ਪਾਠਾਂ ਦੇ ਭੋਗ ਮਿਤੀ 25 ਮਾਰਚ ਨੂੰ ਰਾਤ ਸਮੇਂ ਪੈਣਗੇ ਅਤੇ ਰੈਣ ਸੁਬਾਈ ਕੀਰਤਨ ਦਰਬਾਰ ਵੀ ਹੋਵੇਗਾ। ਇਸ ਮੌਕੇ ਭਾਈ ਹਰਬੰਸ ਸਿੰਘ ਨਾਨਕਸਰ ਨੇ ਦੱਸਿਆ ਕਿ ਮਿਤੀ 25 ਮਾਰਚ ਨੂੰ ਸਜਾਏ ਜਾਣ ਵਾਲੇ ਰੈਣ ਸੁਬਾਈ ਕੀਰਤਨ ਦਰਬਾਰ 'ਚ ਪੰਥ ਦੇ ਪ੍ਰਸਿੱਧ ਰਾਗੀ ਜਥੇ ਪੁੱਜ ਕੇ ਸੰਗਤਾਂ ਨੂੰ ਬਾਣੀ ਨਾਲ ਜੋੜਨਗੇ ਅਤੇ ਮਿਤੀ 26 ਮਾਰਚ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦਾ ਮੁੱਖ ਪੜਾਅ ਗੁਰਦੁਆਰਾ ਢੰਡਿਆਣਾ ਸਾਹਿਬ ਵਿਖੇ ਹੋਵੇਗਾ। ਜਿਥੇ ਪੰਥ ਦੀਆਂ ਮੁੱਖ ਸ਼ਖ਼ਸੀਅਤਾਂ ਪੁੱਜ ਕੇ ਬਾਣੀ ਦਾ ਉਪਦੇਸ਼ ਦੇਣਗੀਆਂ। ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ ਸ਼ੁਰੂ
ਗੁਰਦੁਆਰਾ ਨਾਨਕਸਰ ਝੋਰੜਾਂ ਸਮਾਗਮ ਦੇ ਰਾਤ ਸਮੇਂ
ਮਨਮੋਹਕ ਦ੍ਰਿਸ਼।
ਕੰਪਿਊਟਰ ਅਧਿਆਪਕਾਂ 6 ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ
ਗੁਰਦਾਸਪੁਰ, 25 ਮਾਰਚ-ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅੰਦਰ ਕੰਮ ਕਰ ਰਹੇ ਕਰੀਬ 8 ਹਜ਼ਾਰ ਕੰਪਿਊਟਰ ਅਧਿਆਪਕਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਰਥਿਕ ਤੰਗੀਆਂ ਨਾਲ ਜੂਝਣਾ ਪੈ ਰਿਹਾ ਹੈ। ਇਸੇ ਤਰ੍ਹਾਂ ਕੇਂਦਰ ਸਰਕਾਰ ਦੇ ਰਾਸ਼ਟਰੀ ਮਾਧਿਆਮਿਕ ਸਿਖ਼ਸ਼ਾ ਅਭਿਆਨ (ਰਮਸਾ) ਤਹਿਤ ਕੰਮ ਕਰ ਰਹੇ ਅਧਿਆਪਕਾਂ ਨੂੰ ਵੀ 6 ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ ਅਤੇ ਇਨ੍ਹਾਂ ਦੀ ਗਿਣਤੀ ਵੀ ਕਰੀਬ 8 ਹਜ਼ਾਰ ਹੈ। ਇਸ ਸਬੰਧ ਵਿਚ ਜਦੋਂ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਸ੍ਰੀ ਹੁਸਨ ਲਾਲ ਆਈ. ਏ. ਅੱੈਸ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਸਬੰਧ ਵਿਚ ਲੋੜੀਂਦਾ ਬਜਟ ਜਾਰੀ ਕਰ ਦਿੱਤਾ ਗਿਆ ਹੈ। ਅਗਲੇ ਕੁੱਝ ਦਿਨਾਂ ਵਿਚ ਇਨ੍ਹਾਂ ਅਧਿਆਪਕਾਂ ਨੂੰ ਤਨਖ਼ਾਹਾਂ ਮਿਲ ਜਾਣਗੀਆਂ। ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ ਅੰਦਰ ਬਤੌਰ ਲੈਕਚਰਾਰ ਅਤੇ ਅਧਿਆਪਕਾਂ ਨੂੰ ਵੀ ਇਸ ਸਾਲ ਦੇ ਜਨਵਰੀ ਮਹੀਨੇ ਤੋਂ ਤਨਖ਼ਾਹਾਂ ਨਹੀਂ ਮਿਲੀਆਂ ਪ੍ਰੰਤੂ ਹੁਣ ਇਨ੍ਹਾਂ ਲਈ ਵੀ ਫ਼ੰਡ ਵੀ ਸਬੰਧਿਤ ਜ਼ਿਲ੍ਹਿਆਂ ਨੂੰ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਦੇ ਵੱਖ-ਵੱਖ ਸਕੂਲਾਂ ਅੰਦਰ ਲੈਕਚਰਾਰ ਦੇ ਗਰੇਡ ਵਿਚ ਕਰੀਬ 10 ਹਜ਼ਾਰ ਅਤੇ ਮਾਸਟਰ ਕੇਡਰ ਵਿਚ ਵੀ ਹਜ਼ਾਰਾਂ ਅਧਿਆਪਕ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਵੱਲੋਂ ਜਨਵਰੀ ਮਹੀਨੇ ਤੋਂ ਤਨਖ਼ਾਹਾਂ ਦੀ ਇੰਤਜ਼ਾਰ ਕੀਤੀ ਜਾ ਰਹੀ ਹੈ। ਸ੍ਰੀ ਹੁਸਨ ਲਾਲ ਨੇ ਦੱਸਿਆ ਕਿ ਤਨਖ਼ਾਹਾਂ ਦੇ ਮਾਮਲੇ ਵਿਚ ਇਹ ਥੋੜੀ ਬਹੁਤ ਦੇਰੀ ਨਾਨ ਪਲੈਨ ਪੋਸਟਾਂ 'ਤੇ ਕੰਮ ਕਰ ਰਹੇ ਅਧਿਆਪਕਾਂ ਦੀਆਂ ਤਨਖ਼ਾਹਾਂ ਦੀ ਮਨਜ਼ੂਰੀ ਵਿੱਤ ਵਿਭਾਗ ਵੱਲੋਂ ਲੈਣ ਕਾਰਨ ਹੋਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਰਮਸਾ ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ ਦੇਰੀ ਕੇਂਦਰ ਸਰਕਾਰ ਵੱਲੋਂ ਲੋੜੀਂਦੇ ਫ਼ੰਡ ਜਾਰੀ ਕਰਨ ਵਿਚ ਹੋਈ ਦੇਰੀ ਕਾਰਨ ਹੋਈ ਹੈ। ਜਦੋਂ ਕਿ ਕੰਪਿਊਟਰ ਅਧਿਆਪਕਾਂ ਦੀਆਂ ਪਿਛਲੇ 6 ਮਹੀਨਿਆਂ ਦੀਆਂ ਤਨਖ਼ਾਹਾਂ ਜਾਰੀ ਕਰਨ ਲਈ ਸਰਕਾਰ ਵੱਲੋਂ 40 ਕਰੋੜ ਰੁਪਏ ਦੇ ਫ਼ੰਡ ਰਲੀਜ ਕਰ ਦਿੱਤੇ ਗਏ ਹਨ। ਪੁਰਾਤੱਤਵ ਵਿਭਾਗ ਨੇ ਘੜਾਮ ਦੇ ਕਿਲ੍ਹੇ ਉਪਰ
ਬਣੇ ਧਾਰਮਿਕ ਸਥਾਨ ਨੂੰ ਲਾਇਆ ਤਾਲਾ
ਇਤਿਹਾਸਕ ਪਿੰਡ ਘੜਾਮ ਦੇ ਕਿਲ੍ਹੇ 'ਤੇ ਧਾਰਮਿਕ ਸਥਾਨ ਦੇ ਕਮਰੇ ਨੂੰ ਲੱਗੇ ਤਾਲੇ, ਮਕਾਨ ਉਪਰ ਅਜੇ ਵੀ ਝੂਲਦੇ ਨਿਸ਼ਾਨ ਅਤੇ ਸੱਜੇ ਪੁਰਾਤਤਵ ਵਿਭਾਗ ਦੇ ਅਧਿਕਾਰੀ ਕਿਲ੍ਹੇ ਦੀ ਖੁਦਾਈ ਕਰਵਾਉਂਦੇ ਹੋਏ।
ਦੇਵੀਗੜ੍ਹ, 25 ਮਾਰਚ-ਪਟਿਆਲਾ ਜ਼ਿਲ੍ਹੇ ਦੇ ਕਸਬਾ ਦੇਵੀਗੜ੍ਹ ਨੇੜੇ ਇਤਿਹਾਸਕ ਪਿੰਡ ਘੜਾਮ, ਜਿਸ ਨੂੰ ਕਿ ਸ੍ਰੀ ਰਾਮ ਚੰਦਰ ਜੀ ਦੇ ਨਾਨਕਿਆਂ ਦਾ ਪਿੰਡ ਵੀ ਕਿਹਾ ਜਾਂਦਾ ਹੈ, ਜਿਸ ਉਪਰ 14ਵੀਂ ਸਦੀ ਵਿਚ ਬਣੇ ਕਿਲ੍ਹੇ ਉਪਰ ਕਿਸੇ ਸੰਸਥਾ ਵੱਲੋਂ ਕੁਝ ਸਾਲ ਪਹਿਲਾਂ ਇਕ ਕਮਰਾ ਬਣਾ ਕੇ ਉਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਕਰ ਦਿੱਤਾ ਗਿਆ ਸੀ ਅਤੇ ਉਥੇ ਹੀ ਇਕ ਮਾਤਾ ਕੁਸ਼ੱਲਿਆ ਦੀ ਮੂਰਤੀ ਸਥਾਪਿਤ ਕਰ ਦਿੱਤੀ ਗਈ ਸੀ। ਇਸ ਧਾਰਮਿਕ ਸਥਾਨ ਦਾ ਵਾਦ-ਵਿਵਾਦ ਸੰਸਥਾ ਅਤੇ ਪੁਰਾਤਤਵ ਵਿਭਾਗ ਨਾਲ ਕਈ ਸਾਲ ਚੱਲਦਾ ਰਿਹਾ। ਆਖਿਰ ਹਾਈਕੋਰਟ ਨੇ ਇਸ ਇਤਿਹਾਸਕ ਕਿਲ੍ਹੇ ਤੋਂ ਇਸ ਸਾਂਝੇ ਧਾਰਮਿਕ ਸਥਾਨ ਨੂੰ ਹਟਾਉਣ ਦੇ ਹੁਕਮ ਦਿੱਤੇ ਸਨ, ਜਿਸ ਦੀ ਪਾਲਣਾ ਕਰਦਿਆਂ ਪੁਰਾਤਤਵ ਵਿਭਾਗ ਨੇ ਪੁਲਿਸ ਤੇ ਪ੍ਰਸ਼ਾਸਨ ਵਿਭਾਗ ਦੀ ਮਦਦ ਨਾਲ ਕਿਲ੍ਹੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਸੇ ਹੋਰ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤਾ ਅਤੇ ਮਾਤਾ ਕੁਸ਼ੱਲਿਆ ਦੀ ਮੂਰਤੀ ਨੂੰ ਵੀ ਕਿਸੇ ਹੋਰ ਮੰਦਿਰ ਵਿਚ ਸੁਸ਼ੋਭਿਤ ਕਰ ਦਿੱਤੀ। ਹੁਣ ਵਿਭਾਗ ਨੇ ਕਿਲ੍ਹੇ ਉਪਰ ਬਣੇ ਧਾਰਮਿਕ ਸਥਾਨ ਨੂੰ ਤਾਲਾ ਲਗਾ ਦਿੱਤਾ ਹੈ ਅਤੇ ਇਸ ਪੁਰਾਣੇ ਕਿਲੇ ਦੀ ਹੋਂਦ ਨੂੰ ਵੇਖਣ ਲਈ ਪੁਰਾਣੀ ਕੰਧ ਕੋਲੋਂ ਖੁਦਾਈ ਸ਼ੁਰੂ ਕਰ ਦਿੱਤੀ ਹੈ। ਪੁਰਾਤਤਵ ਵਿਭਾਗ ਦੇ ਅਫਸਰ ਸ: ਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਵਿਭਾਗ ਵੱਲੋਂ ਕਿਲ੍ਹੇ ਦੀ ਕੰਧ ਕੋਲੋਂ ਖੁਦਾਈ ਕਰ ਕੇ ਪਤਾ ਲਗਾਇਆ ਜਾਵੇਗਾ ਕਿ ਇਸ ਕਿਲੇ ਦੀ ਬਾਹਰਲੀ ਹੱਦ ਕਿੱਥੋਂ ਤੱਕ ਸੀ। ਇਸ ਤੋਂ ਇਲਾਵਾ ਖੁਦਾਈ ਦੌਰਾਨ ਇਹ ਵੀ ਵੇਖਿਆ ਜਾਵੇਗੀ ਕਿ ਮਿੱਟੀ ਹੇਠੋਂ ਜੋ ਮਿੱਟੀ ਦੇ ਪੱਕੇ ਬਰਤਨ ਨਿਕਲਣਗੇ, ਉਹ ਕਿਸ ਕਿਸ ਸਦੀ ਦੇ ਹਨ। ਇਸ ਮੌਕੇ ਹਰਜਿੰਦਰ ਸਿੰਘ ਡਰਾਫਟਮੈਨ, ਹਰਜਿੰਦਰ ਸਿੰਘ ਅਤੇ ਤਕਨੀਸ਼ਨ ਆਦਿ ਵੀ ਮੌਜੂਦ ਸਨ।ਬਣੇ ਧਾਰਮਿਕ ਸਥਾਨ ਨੂੰ ਲਾਇਆ ਤਾਲਾ
ਇਤਿਹਾਸਕ ਪਿੰਡ ਘੜਾਮ ਦੇ ਕਿਲ੍ਹੇ 'ਤੇ ਧਾਰਮਿਕ ਸਥਾਨ ਦੇ ਕਮਰੇ ਨੂੰ ਲੱਗੇ ਤਾਲੇ, ਮਕਾਨ ਉਪਰ ਅਜੇ ਵੀ ਝੂਲਦੇ ਨਿਸ਼ਾਨ ਅਤੇ ਸੱਜੇ ਪੁਰਾਤਤਵ ਵਿਭਾਗ ਦੇ ਅਧਿਕਾਰੀ ਕਿਲ੍ਹੇ ਦੀ ਖੁਦਾਈ ਕਰਵਾਉਂਦੇ ਹੋਏ।
No comments:
Post a Comment