ਚੰਡੀਗੜ੍ਹ, 25 ਮਾਰਚ-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਦੀ ਹਾਰ ਕਾਰਨ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਹਾਈ ਕਮਾਂਡ ਕੋਲ ਸ਼ਿਕਾਇਤਾਂ ਦੇ ਪੁਲੰਦੇ ਪੁੱਜ ਗਏ ਹਨ ਅਤੇ ਪਾਰਟੀ ਵਿਚ ਉਭਰੀ ਫੁੱਟ ਨੂੰ ਥੰਮ੍ਹਣ ਲਈ ਦਿੱਲੀ ਵਿਖੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅਗਲੇ ਹਫਤੇ ਪੰਜਾਬ ਕਾਂਗਰਸ ਵਿਚ ਪਈ ਫੁੱਟ ਦੇ ਮੁੱਦੇ ਉਪਰ ਕਈ ਵੱਡੇ ਫੈਸਲੇ ਲੈਣ ਦੇ ਸੰਕੇਤ ਮਿਲੇ ਹਨ।
ਇਸ ਵਾਰ ਕੈਪਟਨ ਵਿਰੁੱਧ ਇਕ ਦੀ ਥਾਂ ਕਈ ਧਿਰਾਂ ਸਰਗਰਮ ਹਨ ਅਤੇ ਤਕਰੀਬਨ ਹਰ ਧਿਰ ਨੇ ਕੈਪਟਨ ਦੀ ਸ਼ਾਹੀਠਾਠ ਵਾਲੀ ਕਾਰਜਸ਼ੈਲੀ ਨੂੰ ਹੀ ਮੁੱਖ ਨਿਸ਼ਾਨਾ ਬਣਾਇਆ ਹੈ। ਇਸ ਤੋਂ ਇਲਾਵਾ ਜਿਵੇਂ ਪਿਛਲੀ ਕਾਂਗਰਸ ਸਰਕਾਰ ਸਮੇਂ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਕੌਰ ਭੱਠਲ ਦੀ ਧਿਰ ਅਤੇ ਕੈਪਟਨ ਦੇ ਖੇਮੇ ਵਿਚਕਾਰ ਹੋਈ ਖਿੱਚੋਤਾਣ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਇਰਦ-ਗਿਰਦ ਵਾਲੇ ਲੋਕਾਂ ਤੇ ਖਾਸ ਕਰਕੇ ਇਕ ਵਿਅਕਤੀ ਉਪਰ ਨਿਸ਼ਾਨਾ ਸਾਧਿਆ ਗਿਆ ਸੀ, ਇਸੇ ਤਰ੍ਹਾਂ ਹੁਣ ਵੀ ਵੱਖ-ਵੱਖ ਧਿਰਾਂ ਵੱਲੋਂ ਕੈਪਟਨ ਦੀ ਨੇੜਲੀ ਲੀਡਰਸ਼ਿਪ ਅਤੇ ਖਾਸ ਕਰਕੇ ਇਕ ਆਗੂ ਵਿਰੁੱਧ ਆਪਣੀ ਭੜਾਸ ਕੱਢੀ ਜਾ ਰਹੀ ਹੈ।
ਪਤਾ ਲੱਗਾ ਹੈ ਕਿ ਪੰਜਾਬ ਦੇ ਪੰਜ ਦਰਜਨ ਦੇ ਕਰੀਬ ਕਾਂਗਰਸੀ ਆਗੂਆਂ ਨੇ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਕੈਪਟਨ ਵਿਰੁੱਧ ਲਿਖਿਆ ਹੈ ਅਤੇ ਇਸ ਸ਼ਿਕਾਇਤਨਾਮੇ ਉਪਰ ਦਿੱਲੀ ਵਿਖੇ ਪਾਰਟੀ ਦੀ ਇਕ ਵਿਸ਼ੇਸ਼ ਟੀਮ ਚਰਚਾ ਕਰ ਰਹੀ ਹੈ। ਇਹ ਪੱਤਰ ਲਿਖਣ ਵਾਲਿਆਂ ਵਿਚ ਤਿੰਨ ਵਿਧਾਇਕ, ਦੋ ਦਰਜਨ ਦੇ ਕਰੀਬ ਸਾਬਕਾ ਮੰਤਰੀ, ਦਰਜਨ ਦੇ ਕਰੀਬ ਹਾਰੇ ਉਮੀਦਵਾਰ ਅਤੇ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਸ਼ਾਮਲ ਹਨ। ਸ੍ਰੀਮਤੀ ਸੋਨੀਆ ਨੂੰ ਕੈਪਟਨ ਵਿਰੁੱਧ ਪੱਤਰ ਲਿਖਣ ਵਾਲੀ ਲਾਬੀ ਵਿਚ ਭੁਲੱਥ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਕਾਫੀ ਸਰਗਰਮ ਮੰਨੇ ਜਾਂਦੇ ਹਨ। ਹੁਣ ਇਹ ਧਿਰ ਹਾਈ ਕਮਾਂਡ ਦੇ ਹੁੰਗਾਰੇ ਦੀ ਉਡੀਕ ਕਰ ਰਹੀ ਹੈ।
ਦੂਸਰੇ ਪਾਸੇ ਕੇਂਦਰੀ ਮੰਤਰੀ ਤੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਅਸ਼ਵਨੀ ਕੁਮਾਰ ਵੱਲੋਂ ਵੀ ਜਨਤਕ ਤੌਰ ’ਤੇ ਕੈਪਟਨ ਕੋਲੋਂ ਅਸਤੀਫਾ ਮੰਗਣ ਕਾਰਨ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਵੱਡੇ ਪੱਧਰ ’ਤੇ ਉਥਲ-ਪੁਥਲ ਹੋਣ ਦੇ ਆਸਾਰ ਬਣ ਗਏ ਹਨ। ਉਧਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਹੋਈ ਹਾਰ ਬਾਬਤ ਤਿਆਰ ਕੀਤੀ ਰਿਪੋਰਟ ਵੱਖਰੇ ਤੌਰ ’ਤੇ ਸ੍ਰੀਮਤੀ ਸੋਨੀਆ ਨੂੰ ਸੌਂਪ ਕੇ ਆਏ ਹਨ।
ਇਸ ਤੋਂ ਇਲਾਵਾ ਕੁਝ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਲਈ ਦਾਅਵੇਦਾਰ ਮੰਨੇ ਜਾਂਦੇ ਆਗੂ ਚੁੱਪ-ਚੁਪੀਤੇ ਆਪਣੇ ਦਿੱਲੀ ਵਿਖੇ ਬੈਠੇ ਧੁਨੰਤਰਾਂ ਰਾਹੀਂ ਕੈਪਟਨ ਦੇ ਵਿਰੁੱਧ ਭੁਗਤ ਰਹੇ ਹਨ। ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਡਾਕਟਰ ਮਾਲਤੀ ਥਾਪਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਵੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹੋਈ ਹਾਰ ਦੇ ਦੋਸ਼ ਕੈਪਟਨ ਉਪਰ ਹੀ ਮੜੇ ਗਏ ਹਨ। ਉਂਜ ਪੰਜਾਬ ਯੂਥ ਕਾਂਗਰਸ ਦੀ ਹੋਈ ਮੀਟਿੰਗ ਦੌਰਾਨ ਯੂਥ ਆਗੂਆਂ ਨੇ ਹਾਰ ਦੀ ਦੂਸ਼ਣਬਾਜ਼ੀ ਕਿਸੇ ਇਕ ਨੇਤਾ ਉਪਰ ਥੋਪਣ ਤੋਂ ਗੁਰੇਜ਼ ਹੀ ਕੀਤਾ ਹੈ। ਚੋਣ ਨਤੀਜਿਆਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਹਾਰ ਦੀ ਜ਼ਿੰਮੇਵਾਰੀ ਆਪਣੇ ਉਪਰ ਲੈਂਦਿਆ ਕਿਹਾ ਸੀ ਕਿ ਜੇ ਪਾਰਟੀ ਪ੍ਰਧਾਨ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਹਿਣਗੇ ਤਾਂ ਉਹ ਇਸ ਲਈ ਇਕ ਮਿੰਟ ਵੀ ਨਹੀਂ ਲਾਉਣਗੇ। ਉਂਜ ਚੋਣ ਨਤੀਜਿਆਂ ਤੋਂ 19 ਦਿਨ ਬਾਅਦ ਵੀ ਕੈਪਟਨ ਵੱਲੋਂ ਇਸ ਅਣਕਿਆਸੀ ਹਾਰ ਉਪਰ ਚਰਚਾ ਕਰਨ ਲਈ ਕਿਸੇ ਵੀ ਪਾਰਟੀ ਫੋਰਮ ’ਤੇ ਅੱਜ ਤੱਕ ਮੀਟਿੰਗ ਨਹੀਂ ਬੁਲਾਈ ਗਈ। ਜਦੋਂ ਪਿਛਲੇ ਸਮੇਂ ਦੋ ਕੇਂਦਰੀ ਅਬਜ਼ਰਵਰ ਸੁਸ਼ੀਲ ਸ਼ਿੰਦੇ ਅਤੇ ਮੋਹਸਿਨਾ ਕਿਦਵਈ ਚੰਡੀਗੜ੍ਹ ਜਿੱਤੇ ਵਿਧਾਇਕਾਂ ਦੀ ਮੀਟਿੰਗ ਕਰਕੇ ਵਿਧਾਇਕ ਦਲ ਦੇ ਨੇਤਾ ਦੀ ਚੋਣ ਕਰਨ ਆਏ ਸਨ ਤਾਂ ਉਸ ਮੀਟਿੰਗ ਵਿਚ ਵੀ ਕੁਝ ਵਿਧਾਇਕਾਂ ਨੇ ਪਾਰਟੀ ਦੀ ਹੋਈ ਹਾਰ ਉਪਰ ਖੁੱਲ੍ਹੀ ਚਰਚਾ ਕਰਨ ਦੀ ਮੰਗ ਕੀਤੀ ਸੀ ਪਰ ਅਬਜ਼ਰਵਰਾਂ ਨੇ ਵਿਧਾਇਕਾਂ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਸੀ ਕਿ ਅਜਿਹੀ ਬਹਿਸ ਵੱਖਰੇ ਪਲੇਟਫਾਰਮ ’ਤੇ ਕੀਤੀ ਜਾਵੇਗੀ।
ਹੁਣ ਪੰਜਾਬ ਦੇ ਕੁਝ ਜ਼ਿਲ੍ਹਾ ਪੱਧਰ ਦੇ ਆਗੂਆਂ ਵੱਲੋਂ ਵੀ ਕੈਪਟਨ ਵਿਰੁੱਧ ਬਿਆਨਬਾਜ਼ੀ ਕਰਨ ਕਾਰਨ ਪਾਰਟੀ ਲਈ ਇਹ ਮਾਮਲਾ ਬੜਾ ਗੰਭੀਰ ਬਣ ਰਿਹਾ ਹੈ। ਇਸ ਤੋਂ ਪਹਿਲਾਂ ਕਾਂਗਰਸ ਦਾ ਇਕ ਧੜਾ ਇਥੇ ਕਾਂਗਰਸ ਭਵਨ ਵਿਖੇ ਹੀ ਮੀਟਿੰਗ ਕਰਕੇ ਕੈਪਟਨ ਵਿਰੁੱਧ ਸੋਨੀਆ ਗਾਂਧੀ ਨੂੰ ਸ਼ਿਕਾਇਤ ਕਰ ਚੁੱਕਾ ਹੈ।
ਪ੍ਰਧਾਨ ਦੇ ਅਹੁਦੇ ਲਈ ਰਣਨੀਤੀ
ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਨੂੰ ਹਾਸਲ ਕਰਨ ਲਈ ਵੀ ਕਾਂਗਰਸ ਦੇ ਵੱਖ-ਵੱਖ ਖੇਮਿਆਂ ਵਿਚ ਰਣਨੀਤੀ ਘੜੀ ਜਾ ਰਹੀ ਹੈ। ਫਿਲਹਾਲ ਪ੍ਰਧਾਨ ਦੇ ਅਹੁਦੇ ਲਈ ਗੁਰਦਾਸਪੁਰ ਤੋਂ ਸੰਸਦ ਮੈਂਬਰ ਤੇ ਪੰਜਾਬ ਦੇ ਸਾਬਕਾ ਮੰਤਰੀ ਪ੍ਰਤਾਪ ਸਿੰਘ ਬਾਜਵਾ ਤੇ ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਆਦਿ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ ਪਰ ਇਸ ਦੇ ਨਾਲ ਹੀ ਨੌਜਵਾਨ ਆਗੂਆਂ ਵਿਚ ਸੁਖਪਾਲ ਖਹਿਰਾ ਅਤੇ ਪਾਰਟੀ ਦੇ ਦਲਿਤ ਖੇਮੇ ਵਿਚੋਂ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਸੰਤੋਸ਼ ਚੌਧਰੀ ਦੇ ਨਾਮ ਦੀ ਚਰਚਾ ਵੀ ਚੱਲ ਰਹੀ ਹੈ। ਪਾਰਟੀ ਸੂਤਰਾਂ ਅਨੁਸਾਰ ਮਾਲਵਾ ਖੇਤਰ ਵਿਚੋਂ ਕਾਂਗਰਸ ਵਿਧਾਇਕ ਦਲ ਦਾ ਆਗੂ ਸੁਨੀਲ ਜਾਖੜ ਨੂੰ ਚੁਣਨ ਕਾਰਨ ਹਾਈ ਕਮਾਂਡ ਇਸੇ ਖੇਤਰ ਨਾਲ ਹੀ ਸਬੰਧਤ ਜਗਮੀਤ ਬਰਾੜ ਦੀ ਥਾਂ ਪ੍ਰਧਾਨ ਦੇ ਅਹੁਦੇ ਲਈ ਦੁਆਬੇ ਜਾਂ ਮਾਝੇ ਤੋਂ ਕਿਸੇ ਆਗੂ ਦੀ ਚੋਣ ਕਰ ਸਕਦੀ ਹੈ। ਸ੍ਰੀ ਬਾਜਵਾ ਦਾ ਮਾਝੇ ਦੇ ਹੀ ਕੁਝ ਕਾਂਗਰਸੀ ਆਗੂਆਂ ਵੱਲੋਂ ਵਿਰੋਧ ਕਰਨ ਦੀ ਸੰਭਾਵਨਾ ਹੈ। ਅਜਿਹੀ ਚਰਚਾ ਵੀ ਹੈ ਕਿ ਇਸ ਵਾਰ ਹਾਈ ਕਮਾਂਡ ਪੰਜਾਬ ਕਾਂਗਰਸ ਦੀ ਵਾਗਡੋਰ ਕਿਸੇ ਨਵੇਂ ਚਿਹਰੇ ਦੇ ਹਵਾਲੇ ਕਰ ਸਕਦੀ ਹੈ।
ਕਾਂਗਰਸ ’ਚ ਫੁੱਟ
ਕੈਪਟਨ ਦੇ ਹੱਕ ’ਚ ਮੋਰਚਾ ਮੱਲਿਆ
ਅੱਜ ਇਥੇ ਪੰਜਾਬ ਕਾਂਗਰਸ ਭਵਨ ਵਿਖ ਕਾਂਗਰਸ ਦੇ ਵੱਖ-ਵੱਖ ਵਿੰਗਾਂ ਅਤੇ ਜ਼ਿਲ੍ਹਿਆਂ ਦੇ ਆਗੂਆਂ ਕ੍ਰਿਸ਼ਨਾ ਰੱਤੂ, ਰਜਨੀ ਮਹਿਤਾ, ਰਾਜਿੰਦਰ ਕੌਰ, ਮੁਕੇਸ਼ ਧਾਰੀਵਾਲ, ਬਲਵਿੰਦਰ ਕੌਰ, ਸੁਸ਼ੀਲ ਨਾਰੰਗ, ਨੀਲਮ ਰਾਣੀ, ਸਵੀਟੀ ਸ਼ਰਮਾ, ਰਾਜੇਸ਼ਵਰੀ, ਜਸਵੰਤ ਕੌਰ, ਸੁਖਵਿੰਦਰ ਕੌਰ, ਜਸਵਿੰਦਰ ਕੌਰ ਭੁੱਲਰ, ਸੁਰਜੀਤ ਕੌਰ ਆਦਿ ਨੇ ਪਾਰਟੀ ਦੀ ਹਾਰ ਲਈ ਕੈਪਟਨ ਅਮਰਿੰਦਰ ਸਿੰਘ ਦੀ ਨੁਕਤਾਚੀਨੀ ਕਰਨ ਵਾਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਹਾਰ ਲਈ ਸਮੁੱਚੀ ਲੀਡਰਸ਼ਿਪ ਜ਼ਿੰਮੇਵਾਰ ਹੈ ਅਤੇ ਸਾਰਿਆਂ ਨੂੰ ਬਾਦਲ ਸਰਕਾਰ ਦੀਆਂ ਵਧੀਕੀਆਂ ਲਈ ਇਕਜੁੱਟ ਹੋਣ ਦੀ ਲੋੜ ਹੈ।

No comments:
Post a Comment