ਬਾਬਾ ਜੀ ਯੋਗ ਕਰੋ, ਦੂਜਿਆਂ ਨੂੰ ਗਾਲ੍ਹਾਂ ਨਾ ਕੱਢੋ : ਰਾਖੀ ਸਾਵੰਤ
ਨਵੀਂ ਦਿੱਲੀ— ਛੋਟੇ ਪਰਦੇ 'ਤੇ ਪ੍ਰੋਗਰਾਮ ਪੇਸ਼ ਕਰਨ ਵਾਲੀ ਅਤੇ ਵਿਵਾਦਾਂ 'ਚ ਰਹਿਣ ਵਾਲੀ ਆਈਟਮ ਗਰਲ ਰਾਖੀ ਸਾਵੰਤ ਬਜਟ ਸੈਸ਼ਨ ਦੇ ਪਹਿਲੇ ਦਿਨ ਸੰਸਦ ਦੇਖਣ ਪਹੁੰਚੀ। ਰਾਖੀ ਸਾਵੰਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਨੂੰ ਕਿਸੇ ਨੇ ਬੁਲਾਇਆ ਨਹੀਂ ਹੈ। ਮੈਂ ਸਿਰਫ ਸੰਸਦਾਂ ਨੂੰ ਮਿਲਣ ਆਈ ਹਾਂ। ਮੈਂ ਸੰਸਦ ਦੇਖਣ ਆਈ ਹਾਂ, ਇਹ ਦੇਖਣ ਲਈ ਕਿ ਇਥੇ ਕੰਮ-ਕਾਜ ਕਿਵੇਂ ਹੁੰਦਾ ਹੈ ਅਤੇ ਸਾਡੇ ਨੇਤਾ ਕਿਵੇਂ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਸਾਰੇ ਲੋਕਾਂ ਅਤੇ ਮਹਿਲਾਵਾਂ ਵਲੋਂ ਕਾਂਗਰਸ ਮੁਖੀ ਸੋਨੀਆ ਜੀ ਤੱਕ ਇਹ ਸੰਦੇਸ਼ ਪਹੁੰਚਾਉਣ ਆਈ ਹਾਂ ਕਿ ਬਜਟ 'ਚ ਮਹਿਲਾਵਾਂ ਲਈ ਕੁਝ ਹੋਣਾ ਚਾਹੀਦਾ ਹੈ ਅਤੇ ਅਜਿਹਾ ਬਜਟ ਜੋ ਹਰ ਕਿਸੇ ਨੂੰ ਠੀਕ ਲੱਗੇ। ਯੋਗ ਗੁਰੂ ਬਾਬਾ ਰਾਮਦੇਵ ਨੂੰ ਸਲਾਹ ਦਿੰਦੇ ਹੋਏ ਰਾਖੀ ਨੇ ਕਿਹਾ ਕਿ ਉਨ੍ਹਾਂ ਨੂੰ ਸਾਰੇ ਰਾਜਨੇਤਾਵਾਂ ਨੂੰ 'ਚੋਰ' ਨਹੀਂ ਕਹਿਣਾ ਚਾਹੀਦਾ ਹੈ, ਰਾਖੀ ਨੇ ਕਿਹਾ ਕਿ ਉਹ ਸਿਰਫ ਯੋਗ ਕਰਨ, ਦੂਜਿਆਂ ਨੂੰ ਗਾਲ੍ਹਾਂ ਨਾ ਕੱਢਣ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਕ ਟੀ. ਵੀ. ਰਿਐਲਿਟੀ ਸ਼ੋਅ 'ਚ ਰਾਖੀ ਨੇ ਬਾਬਾ ਰਾਮਦੇਵ ਨਾਲ ਵਿਆਹ ਕਰਨ ਦੀ ਇੱਛਾ ਜਤਾਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਾਂਗਰਸ ਦੇ ਯੁਵਾ ਨੇਤਾ ਰਾਹੁਲ ਗਾਂਧੀ ਦੀ ਪ੍ਰਸ਼ੰਸਕ ਹੈ।
No comments:
Post a Comment