ਕੈਬਨਿਟ ਮੰਤਰੀ ਬੀਬੀ ਜਾਗੀਰ ਕੌਰ ਦੀ 19 ਸਾਲ ਧੀ ਹਰਪ੍ਰੀਤ ਕੌਰ 20-21 ਅਪ੍ਰੈਲ 2000 ਦੀ ਰਾਤ ਨੂੰ ਜਦੋਂ ਉਹ ਫਗਵਾੜਾ ਤੋਂ ਲੁਧਿਆਣਾ ਦੇ ਰਸਤੇ ਵਿਚ ਸੀ, ਦੀ ਭੇਦ-ਭਰੀ ਹਾਲਤਾਂ 'ਚ ਮੌਤ ਹੋ ਗਈ ਸੀ। ਉਸ ਸਮੇਂ ਉਹ ਕ੍ਰਿਸ਼ਚਨ ਮੈਡੀਕਲ ਕਾਲਜ ਐਂਡ ਹਸਪਤਾਲ ਜਾ ਰਹੀ ਸੀ। ਇਸ ਤੋਂ ਬਾਅਦ 21 ਅਪ੍ਰੈਲ 2000 ਨੂੰ ਉਸ ਨੂੰ ਪਿੰਡ ਬੇਗੋਵਾਲ ਵਿਖੇ ਹੀ ਹਰਪ੍ਰੀਤ ਕੌਰ ਦਾ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪਿੰਡ ਬੇਗੋਵਾਲ ਦੇ ਰਹਿਣ ਵਾਲੇ ਕਮਲਜੀਤ ਸਿੰਘ ਨਾਮ ਦੇ ਨੌਜਵਾਨ ਨੇ ਇਹ ਦਾਅਵਾ ਕੀਤਾ ਕਿ ਹਰਪ੍ਰੀਤ ਕੌਰ ਉਸ ਦੀ ਪਤਨੀ ਸੀ ਤੇ ਉਸ ਇਸ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। 9 ਜੂਨ 2000 ਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਕਰਨ ਲਈ ਕਿਹਾ। ਇਸ ਦੌਰਾਨ ਕਮਲਜੀਤ ਨੇ ਕੁਝ ਵੀਡੀਓ, ਉਨ੍ਹਾਂ ਦੀਆਂ ਮੰਗਣੀ ਦੀਆਂ ਫੋਟੋਆਂ ਤੇ ਕੁਝ ਹੋਰ ਸਬੂਤ ਸੀ. ਬੀ. ਆਈ. ਨੂੰ ਸੌਂਪੇ। ਸਬੂਤ ਮਿਲਣ ਤੋਂ ਬਾਅਦ 3 ਅਕਤੂਬਰ 2000 ਨੂੰ ਸੀ. ਬੀ. ਆਈ. ਨੇ ਸਬੂਤਾਂ ਦੇ ਆਧਾਰ 'ਤੇ ਬੀਬੀ ਜਾਗੀਰ ਕੌਰ ਤੇ ਛੇ ਹੋਰਾਂ 'ਤੇ ਇੰਡੀਅਨ ਪਿਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ।
ਕੇਸ ਰਜਿਸਟਰ ਕਰਨ ਦੇ ਦੋ ਦਿਨ ਬਾਅਦ ਹੀ ਸੀ. ਬੀ. ਆਈ. ਨੇ ਬੀਬੀ ਜਾਗੀਰ ਕੌਰ ਦੀ ਨਜ਼ਦੀਕੀ ਦਲਵਿੰਦਰ ਕੌਰ ਤੇ ਪਰਮਜੀਤ ਸਿੰਘ ਰਾਏਪੁਰ ਨੂੰ ਹਰਪ੍ਰੀਤ ਕੌਰ ਦੀ ਇੱਛਾ ਦੇ ਵਿਰੁੱਧ ਗਰਭਪਾਤ ਕਰਵਾਉਣ ਤੇ ਮੌਤ ਦੇ ਸਬੂਤਾਂ ਨੂੰ ਮਿਟਾਉਣ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ।
ਇਸ ਦੇ ਨਾਲ ਹੀ ਡਰਾਈਵਰ ਹਰਮਿੰਦਰ ਸਿੰਘ, ਘਰੇਲੂ ਨੌਕਰਾਣੀ ਸਤਿਆ ਤੇ ਬੀਬੀ ਜਾਗੀਰ ਕੌਰ ਦੇ ਨਿੱਜੀ ਸਕਿਓਰਿਟੀ ਅਫਸਰ ਸਬ-ਇੰਸਪੈਕਟਰ ਨਿਸ਼ਾਨ ਸਿੰਘ ਦੇ ਖਿਲਾਫ ਵੀ. ਸੀ. ਬੀ. ਆਈ. ਨੇ ਮਾਮਲਾ ਦਰਜ ਕਰ ਲਿਆ। ਹੁਣ ਤਕ ਚੱਲੇ ਇਸ ਕੇਸ ਵਿਚ 100 ਤੋਂ ਜ਼ਿਆਦਾ ਗਵਾਹ ਭੁਗਤੇ। ਇਥੋਂ ਤਕ ਕਿ ਪਿਛਲੇ 12 ਸਾਲਾਂ ਤੋਂ ਚਲੇ ਆ ਰਹੇ ਇਸ ਕੋਰਟ ਟਰਾਇਲ ਵਿਚ 10 ਗਵਾਹਾਂ ਦੀ ਮੌਤ ਵੀ ਹੋ ਗਈ।
ਕੇਸ 'ਚ ਆਏ ਕਈ ਉਤਾਰ-ਚੜਾਅ
ਪੰਜਾਬ ਦੇ ਇਸ ਹਾਈ ਪ੍ਰੋਫਾਈਲ ਕੇਸ 'ਚ ਕਈ ਉਤਾਰ ਚੜਾਅ ਆਏ। ਜਿਸ 'ਚ ਸਭ ਤੋਂ ਜ਼ਿਆਦਾ ਟਰਨ ਮੁੱਖ ਸ਼ਿਕਾਇਤ ਕਰਤਾ ਕਮਲਜੀਤ ਨੇ ਲਏ। ਕਮਲਜੀਤ ਸਿੰਘ ਨੇ 25 ਫਰਵਰੀ 2010 ਨੂੰ ਆਪਣੇ ਪੁਰਾਣੇ ਬਿਆਨਾਂ ਤੋਂ ਮੁਕਰ ਕੇ ਮਾਮਲੇ ਨੂੰ ਨਵੀਂ ਹੀ ਦਿਸ਼ਾ ਦੇ ਦਿੱਤੀ ਸੀ। ਸਾਰੇ ਉਸ ਸਮੇਂ ਹੈਰਾਨ ਹੋਏ ਜਦ ਕਮਲਜੀਤ 21 ਮਾਰਚ 2011 ਨੂੰ ਉਹ ਫਿਰ ਆਪਣੀ 25 ਫਰਵਰੀ ਦੇ ਬਿਆਨ ਤੋਂ ਪਲਟ ਕੇ ਪੁਰਾਣੇ ਬਿਆਨ 'ਤੇ ਆ ਗਿਆ। ਕਮਲਜੀਤ ਸਿੰਘ ਨੇ ਕਈ ਵਾਰ ਆਪਣੇ ਆਪ ਨੂੰ ਜਾਨ ਤੋਂ ਖਤਰਾ ਦੱਸਿਆ। ਇਸ ਤਰ੍ਹਾਂ ਇਹ ਕੇਸ ਕਈ ਉਤਾਰ-ਚੜਾਵਾਂ 'ਚੋਂ ਲੰਘਿਆ।
ਧੀ ਦੀ ਮੌਤ ਨੇ ਕੀਤਾ ਦੋ ਵਾਰ ਸੱਤਾ ਤੋਂ ਬਾਹਰ
ਬੀਬੀ ਜਾਗੀਰ ਕੌਰ ਦੇ ਲਈ ਧੀ ਹਰਪ੍ਰੀਤ ਕੌਰ ਦੀ ਮੌਤ ਕਾਫੀ ਜ਼ਿਆਦਾ ਨੁਕਸਾਨਦਾਇਕ ਸਾਬਤ ਹੋ ਰਹੀ ਹੈ। ਧੀ ਹਰਪ੍ਰੀਤ ਦੀ ਮੌਤ ਤੋਂ ਬਾਅਦ ਨੇ ਬੀਬੀ ਜਾਗੀਰ ਕੌਰ ਨੂੰ ਦੋ ਵਾਰ ਸੱਤਾ ਤੋਂ ਬਾਹਰ ਕਰ ਦਿੱਤਾ। ਪਹਿਲਾਂ ਜਦੋਂ ਹਰਪ੍ਰੀਤ ਕੌਰ ਦੀ ਮੌਤ ਹੋਈ ਸੀ ਤਾਂ ਬੀਬੀ ਜਾਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਸੀ ਤੇ ਉਦੋਂ ਚਾਰਜ ਸ਼ੀਟ ਹੋਣ ਦੇ ਕਾਰਨ ਬੀਬੀ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਸੀ। ਉਸ ਤੋਂ ਬਾਅਦ ਬੀਬੀ ਜਾਗੀਰ ਕੌਰ ਨੂੰ ਸੱਤਾ ਦਾ ਸੁੱਖ ਨਸੀਬ ਨਹੀਂ ਹੋਇਆ। ਲਗਭਗ 12 ਸਾਲ ਬਾਅਦ ਬੀਬੀ ਨੂੰ ਫਿਰ ਨਵੀਂ ਬਣੀ ਅਕਾਲੀ-ਭਾਜਪਾ ਸਰਕਾਰ ਦੀ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਸੀ, ਜਿੱਥੇ ਸਿਰਫ 17 ਦਿਨਾਂ ਬਾਅਦ ਹੀ ਉਨ੍ਹਾਂ ਨੂੰ ਮੰਤਰੀ ਦੀ ਕੁਰਸੀ ਤੋਂ ਤਿਆਗ ਪੱਤਰ ਦੇਣਾ ਪਿਆ। ਇਸ ਵਾਰ ਧੀ ਹਰਪ੍ਰੀਤ ਕੌਰ ਦੀ ਮੌਤ ਦੇ ਆਏ ਫੈਸਲੇ ਵਿਚ ਬੀਬੀ ਜਾਗੀਰ ਕੌਰ ਨੂੰ ਦੋਸ਼ੀ ਪਾਇਆ ਗਿਆ ਹੈ।

ਇਕ ਗਿੱਪੀ ਗਰੇਵਾਲ ਅੱਜ ਪੰਜਾਬੀ ਫ਼ਿਲਮਾਂ ਅਤੇ ਗਾਇਕੀ ਦੇ ਖੇਤਰ ਦਾ ਬਿਨਾਂ ਸ਼ੱਕ ਸਭ ਤੋਂ 'ਹੌਟ ਸਟਾਰ' ਹੈ। ਚਾਹੇ ਉਸ ਦੁਆਰਾ ਗਾਏ ਗੀਤਾਂ ਦੀ ਟੇਪ ਹੋਵੇ ਤੇ ਚਾਹੇ ਉਸ ਦੀ ਕੋਈ ਫ਼ਿਲਮ ਹੋਵੇ ਉਹ ਹਰ ਪਾਸੇ ਸਫ਼ਲਤਾ ਦੇ ਝੰਡੇ ਗੱਡ ਰਿਹਾ ਹੈ। ਉਹ ਕਮਾਲ ਦੀ ਸੂਝ-ਬੂਝ ਅਤੇ ਆਪਣੇ ਕੰਮ ਪ੍ਰਤੀ ਸਮਰਪਣ ਭਾਵ ਰੱਖਣ ਵਾਲਾ ਬੰਦਾ ਹੈ। ਇਹੀ ਕਾਰਨ ਹੈ ਕਿ ਉਹ ਜੋ ਵੀ ਕਰਦਾ ਹੈ ਤੇ ਜਿੰਨਾ ਵੀ ਕਰਦਾ ਹੈ ਉਸ ਦੀ ਚਰਚਾ ਜ਼ਰੂਰ ਹੁੰਦੀ ਹੈ। ਉਹ ਹਮੇਸ਼ਾ ਹੀ ਕੁਝ ਨਵਾਂ ਤੇ ਕੁਝ ਵੱਖਰਾ ਕਰਨ ਦੀ ਤਾਕ ਵਿਚ ਰਹਿੰਦਾ ਹੈ। ਇਹੀ ਕਾਰਨ ਹੈ ਕਿ ਅੱਜ ਉਹ ਆਪਣੇ ਸਮਕਾਲੀਆਂ ਤੋਂ ਕਿਤੇ ਅੱਗੇ ਲੰਘ ਗਿਆ ਹੈ। ਇਨ੍ਹੀਂ ਦਿਨੀਂ ਉਹ ਇਕ ਵਾਰ ਫਿਰ ਆਪਣੀ 6 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਨਵੀਂ ਫ਼ਿਲਮ 'ਮਿਰਜ਼ਾ' ਨੂੰ ਲੈ ਕੇ ਚੁਫ਼ੇਰੇ ਚਰਚਾ ਵਿਚ ਹੈ। ਪੇਸ਼ ਹਨ ਉਸ ਨਾਲ ਇਸ ਫ਼ਿਲਮ ਸਬੰਧੀ ਹੋਈ ਗੱਲਬਾਤ ਦੇ ਕੁਝ ਅੰਸ਼-
ਾਲਜ 'ਚ ਪੜ੍ਹਦਿਆਂ ਹੀ ਸਿਆਲੀ ਭਗਤ ਐਡ ਫ਼ਿਲਮਾਂ ਕਰਨ ਲੱਗ ਪਈ ਸੀ ਤੇ 2007 'ਚ ਆਈ ਫ਼ਿਲਮ 'ਦਾ ਟਰੇਨ' 'ਚ ਅੰਜਲੀ ਦੀਕਸ਼ਤ ਦਾ ਕਿਰਦਾਰ ਨਿਭਾਅ ਕੇ ਉਹ ਫ਼ਿਲਮੀ ਦੁਨੀਆ ਦੀ ਪਿਆਰੀ ਅਭਿਨੇਤਰੀ ਵੀ ਬਣੀ। ਗੁੱਡ ਲੱਕ, ਹੱਲਾ ਬੋਲ, ਬਲੇਡ ਬਾਬਜੀ (ਤੇਲਗੂ) ਨਿਊਟੋਨਿਨ ਮੁੰਦਰਾਮ ਵਿਧੀ (ਤੇਲਗੂ), ਕ੍ਰਿਕਟ, ਪੇਇੰਗ ਗੈਸਟ, ਇੰਕੋਸਾਰੀ (ਤੇਲਗੂ), ਇੰਪੇਸ਼ੈਂਟ ਵਿਵੇਕ, ਨਾਟੀ ਐਟ ਫਰਟੀ, ਘੋਸਟ ਆਦਿ ਫ਼ਿਲਮਾਂ ਕਰ ਚੁੱਕੀ ਸਿਆਲੀ ਕੋਲ ਤਿੰਨ ਹੋਰ ਫ਼ਿਲਮਾਂ ਹਨ, ਜਿਨ੍ਹਾਂ ਦੀ ਉਹ ਸ਼ੂਟਿੰਗ ਕਰ ਰਹੀ ਹੈ। ਸ਼ੂਟ ਆਊਟ, ਦਾ ਸੈਂਟ ਹੂ ਥਾਟ ਅਦਰਵਾਇਜ਼, ਮੈਂ ਰੋਨੀ ਔਰੀ ਰੋਨੀ ਆਦਿ ਦੀ ਸ਼ੂਟਿੰਗ ਲਗਾਤਾਰ ਚਲ ਰਹੀ ਹੈ। ਫ਼ਿਲਮੀ ਦੁਨੀਆ ਦਾ ਅਸੂਲ ਹੈ ਕਿ ਇਥੇ ਮਿੱਠੇ-ਪਿਆਰੇ ਬਣ ਕੇ ਜਿੰਨਾ ਮਰਜ਼ੀ ਕੰਮ ਲੈ ਲਓ, ਜਿਸ ਤੋਂ ਸਿਆਲੀ ਭਗਤ ਕਾਫ਼ੀ ਦੂਰ ਹੈ। ਫ਼ਿਲਮ 'ਬਲੈਕ ਐਂਡ ਵਾਈਟ' ਦੇ ਫ਼ਿਲਮਾਂਕਣ ਸਮਾਂ ਨਿਰਮਾਤਾ-ਨਿਰਦੇਸ਼ਕ ਹਰਬੰਸ ਲਾਲੀ ਨਾਲ ਵੀ ਝਗੜਾ ਹੋ ਗਿਆ ਸੀ। ਨਿਰਮਾਤਾ ਨੂੰ ਕਾਫ਼ੀ ਤੰਗ ਕੀਤਾ ਗਿਆ ਸੀ ਜਿਸ ਕਰਕੇ ਸਿਆਲੀ ਭਗਤ ਦਾ ਸਾਰਾ ਰੋਲ ਹੀ ਕੱਟ ਦਿੱਤਾ ਗਿਆ। ਸਿਆਲੀ ਚਾਹੁੰਦੀ ਹੈ ਕਿ ਉਸ ਨੂੰ ਵਧੀਆ ਫ਼ਿਲਮ ਮਿਲੇ...।

ਸਮਾਜਵਾਦੀ ਪਾਰਟੀ (ਸਪਾ) ਮੁਖੀ ਮੁਲਾਇਮ ਸਿੰਘ ਯਾਦਵ ਨੇ ਕਾਰਕੁੰਨਾਂ ਨੂੰ ਕਿਹਾ ਕਿ 2012 ਦਾ ਮਿਸ਼ਨ ਜਿੱਤਣ ਤੋਂ ਬਾਅਦ ਹੁਣ ਸਾਡਾ ਟੀਚਾ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਭਾਰੀ ਜਿੱਤ ਹਾਸਲ ਕਰਕੇ ਦਿੱਲੀ 'ਤੇ ਕਬਜ਼ਾ ਕਰਨਾ ਹੈ। ਪਾਰਟੀ ਦਫ਼ਤਰ 'ਚ ਕਾਰਕੁੰਨਾਂ ਨੂੰ ਸੰਬੋਧਨ ਕਰਦੇ ਹੋਏ ਮੁਲਾਇਮ ਨੇ ਕਿਹਾ ਕਿ ਤੁਹਾਡੀ ਲੋਕਾਂ ਦੀ ਮਿਹਨਤ ਅਤੇ ਲਗਨ ਤੋਂ ਸਮਾਜਵਾਦੀ ਪਾਰਟੀ ਨੇ ਲਖਨਊ ਦੀ ਲੜਾਈ ਜਿੱਤ ਲਈ। ਹੁਣ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸਾਡਾ ਟੀਚਾ ਸਾਲ 2012 'ਚ ਹੋਣ ਵਾਲੀਆਂ ਆਮ ਚੋਣਾਂ 'ਚ ਜ਼ਿਆਦਾ ਤੋਂ ਜ਼ਿਆਦਾ ਲੋਕ ਸਭਾ ਸੀਟਾਂ ਜਿੱਤਣਾ ਹੈ। ਯਾਦਵ ਨੇ ਕਿਹਾ ਕਿ ਲੋਕ ਸਭਾ ਦੀਆਂ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਜਿੱਤ ਕੇ ਹੀ ਦਿੱਲੀ 'ਤੇ ਕਬਜ਼ਾ ਕਰ ਸਕਾਂਗੇ। ਯਾਦਵ ਨੇ ਕਿਹਾ ਕਿ ਪਾਰਟੀ ਕਾਰਕੁੰਨ ਆਪਣੇ-ਆਪਣੇ ਖੇਤਰਾਂ 'ਚ ਵਾਪਸ ਜਾਣ। ਜਨਤਾ ਨਾਲ ਸੰਪਰਕ ਕਰਨ। ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਕਰਨ। ਕਿਸਾਨਾਂ ਅਤੇ ਬੇਰੁਜ਼ਗਾਰਾਂ ਦੇ ਮਾਮਲਿਆਂ 'ਤੇ ਵਿਸ਼ੇਸ਼ ਧਿਆਨ ਦੇਣ।
ਿ ਸਾਡਾ ਮੰਨਣਾ ਹੈ ਕਿ ਭਾਰਤ ਨਾਲ ਕਿਸੇ ਵੀ ਤਰਾਂ ਦਾ ਰਣਨੀਤਕ ਅਸੰਤੁਲਨ ਖੇਤਰ 'ਚ ਅਸਥਿਰਤਾ ਪੈਦਾ ਕਰ ਸਕਦਾ ਹੈ। ਗਿਲਾਨੀ ਨੇ ਕਿਹਾ ਕਿ ਅਸੀਂ ਅਮਰੀਕਾ ਨਾਲ ਇਸ ਸਬੰਧੀ ਗੱਲਬਾਤ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ ਕਿਉਂਕਿ ਜੇਕਰ ਭਾਰਤ ਅਤੇ ਪਾਕਿਸਤਾਨ 'ਚ ਇਸ ਤਰਾਂ ਦਾ ਅਸੰਤੁਲਨ ਹੋਵੇਗਾ ਤਾਂ ਖੇਤਰ 'ਚ ਸਥਿਰਤਾ ਨਹੀਂ ਹੋਵੇਗੀ। ਸਿਓਲ ਵਿਖੇ ਹੋਣ ਵਾਲੇ ਪ੍ਰਮਾਣੂ ਸੁਰੱਖਿਆ ਸੰਮੇਲਨ 'ਚ ਹਿੱਸਾ ਲੈਣ ਲਈ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਵਲਪਿੰਡੀ 'ਚ ਸੈਨਾ ਦੇ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਅਮਰੀਕਾ ਨੂੰ ਕਹਾਂਗੇ ਕਿ ਪ੍ਰਮਾਣੂ ਤਕਨੀਕ ਸਾਡੀ ਜ਼ਰੂਰਤ ਹੈ। ਦੱਸਣਯੋਗ ਹੈ ਕਿ ਬੀਤੇ ਕਈ ਸਾਲਾਂ ਤੋਂ ਪਾਕਿਸਤਾਨ ਪ੍ਰਮਾਣੂ ਤਕਨੀਕ ਬਾਰੇ ਭਾਰਤ ਵਰਗੀ ਸੰਧੀ ਲਈ ਅਮਰੀਕਾ ਸਮੇਤ ਪੂਰਬੀ ਦੇਸ਼ਾਂ 'ਤੇ ਦਬਾਅ ਬਣਾਉਂਦਾ ਰਿਹਾ ਹੈ।

25 ਮਾਰਚ-ਸੀ. ਬੀ. ਆਈ. ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਸ ਨੂੰ ਇਹ ਗੰਨ ਮਿਲ ਗਈ ਹੈ ਜਿਸ ਦਾ ਇਸਤੇਮਾਲ ਸਾਹਿਲਾ ਮਹਿਸੂਦ ਦੀ ਹੱਤਿਆ ਲਈ ਕੀਤਾ ਗਿਆ। ਭਾਰਤ ਵਿਚ ਬਣੀ ਇਹ ਗੰਨ ਮਾਮਲੇ 'ਚ ਦੋਸ਼ੀ ਸ਼ਾਕਿਬ ਅਲੀ ਉਰਫ ਡੇਂਜਰ ਤੋਂ ਮਿਲੀ ਹੈ। ਸੀ. ਬੀ. ਆਈ. ਨੇ ਸਨਿਚਰਵਾਰ ਨੂੰ ਕੰਟਰੈਕਟ ਕਿਲਰ ਇਹਫਾਨ ਦਾ ਬਿਆਨ ਦਰਜ ਕੀਤਾ। 2 ਦਿਨ ਪਹਿਲਾਂ ਇਰਫਾਨ ਨੇ ਅਦਾਲਤ ਵਿਚ ਕਿਹਾ ਸੀ ਕਿ ਉਹ ਆਪਣਾ ਬਿਆਨ ਦਰਜ ਕਰਵਾਉਣਾ ਚਾਹੁੰਦਾ ਹੈ।