ਪੈਸੇ ਤੇ ਬੱਚਿਆਂ ਸਣੇ ਪਤਨੀ ਪ੍ਰੇਮੀ ਨਾਲ ਫਰਾਰ
ਗਾਜੀਆਬਾਦ— ਇੰਦਰਾਪੁਰਮ ਦੇ ਅਭੇ ਖੰਡ 'ਚ ਰਹਿਣ ਵਾਲੇ ਇਕ ਵਿਅਕਤੀ ਦੀ ਪਤਨੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਪੀੜਤ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਘਰ ਤੋਂ ਲੱਖਾਂ ਰੁਪਏ ਤੇ ਬੱਚਿਆਂ ਨੂੰ ਲੈ ਕੇ ਆਪਣੇ ਪ੍ਰੇਮੀ ਨਾਲ ਕਿਤੇ ਚਲੀ ਗਈ ਹੈ। ਪਤੀ ਨੇ ਇਸਦੀ ਰਿਪੋਰਟ ਇੰਦਰਾਪੁਰਮ ਥਾਣੇ 'ਚ ਕਰਾ ਦਿੱਤੀ ਹੈ। ਪੁਲਸ ਅਨੁਸਾਰ ਇੰਦਰਾਪੁਰਮ ਦੇ ਅਭੇ ਖੰਡ 'ਚ ਰਹਿਣ ਵਾਲਾ ਯਸ਼ਪਾਲ, ਪਿੰਡ ਬੁਰਾਰੀ ਦਿੱਲੀ ਦਾ ਸਥਾਈ ਨਿਵਾਸੀ ਹੈ। ਕੁਝ ਸਾਲ ਪਹਿਲਾਂ ਉਸਨੇ ਅਭੇ ਖੰਡ 'ਚ ਇਕ ਫਲੈਟ ਖਰੀਦਿਆ ਅਤੇ ਪਤਨੀ ਰੇਖਾ (ਕਾਲਪਨਿਕ ਨਾਂ) ਨਾਲ ਰਹਿਣ ਲੱਗਾ। ਯਸ਼ਪਾਲ ਅਨੁਸਾਰ ਉਸਦਾ ਇਕ ਬੱਚਾ ਹੈ। ਉਸਨੇ ਕਿਹਾ ਕਿ ਪਿਛਲੇ ਕੁਝ ਮਹੀਨੇ ਤੋਂ ਉਸ ਉਪਰ ਕਾਫੀ ਕਰਜ਼ ਸੀ ਇਸ ਲਈ ਉਸਨੇ ਆਪਣਾ ਫਲੈਟ 10 ਲੱਖ ਰੁਪਏ 'ਚ ਵੇਚ ਦਿੱਤਾ ਅਤੇ ਕਿਰਾਏ ਦੇ ਮਕਾਨ 'ਚ ਰਹਿਣ ਲੱਗਾ। ਯਸ਼ਪਾਲ ਅਨੁਸਾਰ ਕਰਜਦਾਰ ਨੂੰ ਉਸਨੇ ਪੰਜ ਲੱਖ ਰੁਪਏ ਚੁਕਾ ਦਿੱਤੇ ਅਤੇ ਬਾਕੀ ਬਚੇ ਪੰਜ ਲੱਖ ਰੁਪਏ ਘਰ 'ਚ ਹੀ ਰੱਖੇ ਸਨ। ਯਸ਼ਪਾਲ ਦਾ ਦੋਸ਼ ਹੈ ਕਿ ਉਸਦੀ ਪਤਨੀ ਰੇਖਾ ਘਰ 'ਚ ਰੱਖੇ ਪੰਜ ਲੱਖ ਰੁਪਏ ਤੇ ਬੱਚੇ ਲੈ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।
No comments:
Post a Comment