ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕਾਂਗਰਸ ਪਾਰਟੀ
ਦਾ ਸੱਤਾ 'ਚ ਆਉਣਾ ਜ਼ਰੂਰੀ-ਅਮਰਿੰਦਰ ਸਿੰਘ
ਲੁਧਿਆਣਾ, 19 ਫਰਵਰੀ-ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਹਲਕਾ ਪਲੀਆ ਦੇ ਮਹਿੰਗਾਪੁਰ ਕਸਬੇ ਵਿਚ ਕਾਂਗਰਸ ਪਾਰਟੀ ਵੱਲੋਂ ਵਿਸ਼ਾਲ ਚੋਣ ਰੈਲੀ ਕੀਤੀ ਗਈ, ਜਿਸ ਵਿਚ ਮੁੱਖ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਸਾਬਕਾ ਮੁੱਖ ਮੰਤਰੀ, ਕੇਂਦਰੀ ਮੰਤਰੀ ਜਤਿਨ ਪ੍ਰਸਾਦ, ਅਰਵਿੰਦ ਖੰਨਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ ਹਾਜ਼ਰ ਹੋਏ। ਇਸ ਸਮੇਂ ਪੰਜਾਬ ਤੋਂ ਚੋਣਾਂ ਵਿਚ ਹਿੱਸਾ ਲੈਣ ਲਈ ਗਏ ਕ੍ਰਿਸ਼ਨ ਕੁਮਾਰ ਬਾਵਾ ਸੀਨੀਅਰ ਕਾਂਗਰਸੀ ਨੇਤਾ ਅਤੇ ਪ੍ਰਧਾਨ ਕੁੱਲ ਹਿੰਦ ਬੈਰਾਗੀ ਵੈਸ਼ਨਵ ਮਹਾਂ ਮੰਡਲ, ਜੀਵਨ ਦਾਸ ਬਾਵਾ ਜਨਰਲ ਸਕੱਤਰ ਕੁੱਲ ਹਿੰਦ ਬੈਰਾਗੀ ਵੈਸ਼ਨਵ ਮਹਾਂ ਸੰਤ ਅਮਰਦੀਪ ਸਿੰਘ ਯੂਥ ਨੇਤਾ ਦਸੌਦੀ ਰਾਮ ਚੌਧਰੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਵਿਕਾਸ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕਾਂਗਰਸ ਪਾਰਟੀ ਦਾ ਸੱਤਾ 'ਚ ਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਸੈਕੂਲਰ ਤਾਕਤਾਂ ਨੂੰ ਲੋਕਤੰਤਰ ਵਿਚ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਧਰਮ ਅਤੇ ਜਾਤ-ਪਾਤ ਦੇ ਨਾਂਅ 'ਤੇ ਸਿਆਸਤ ਕਰਨ ਵਾਲੇ ਲੋਕ ਆਪਣੇ ਸਿਆਸੀ ਹਿੱਤਾਂ ਲਈ ਦੇਸ਼ ਨੂੰ ਵੰਡਣਾ ਚਾਹੁੰਦੇ ਹਨ। ਉਨ੍ਹਾਂ ਇਸ ਸਮੇਂ ਹਲਕੇ ਵਿਚ ਵਸੇ ਪੰਜਾਬੀਆਂ ਨੂੰ ਵਧਾਈ ਦਿੱਤੀ ਜੋ ਉੱਤਰ ਪ੍ਰਦੇਸ਼ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕਰ ਰਹੇ ਹਨ। ਇਸ ਸਮੇਂ ਉਨ੍ਹਾਂ ਪੰਜਾਬੀਆਂ ਨੂੰ ਵਿਸ਼ੇਸ਼ ਕਰਕੇ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਸਮੇਂ ਸ੍ਰੀ ਬਾਵਾ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਵਿਚ 25 ਲੱਖ ਦੇ ਕਰੀਬ ਬੈਰਾਗੀ ਵੋਟਰ ਹਨ। ਇਸ ਸਮੇਂ ਪਵਨ ਕੁਮਾਰ ਬਾਵਾ, ਰਾਮ ਸ਼ਰਨ ਬਾਵਾ, ਰਾਏ ਸਾਹਿਬ, ਸੋਢੀ ਰਾਮ, ਵਿਜੇ ਕੁਮਾਰ ਬਾਵਾ, ਜਤਿੰਦਰ ਬਾਵਾ, ਓਮ ਕੁਮਾਰ, ਵਿਨੋਦ ਕੁਮਾਰ ਬਾਵਾ, ਅਨੰਤ ਕੁਮਾਰ ਬਾਵਾ, ਚੰਦ ਬਾਵਾ, ਵਿਕਾਸ ਬਾਵਾ, ਵਿਸ਼ਾਲ ਬਾਵਾ, ਦੌਲਤੀ ਰਾਮ, ਬਰਮਾ ਦਾਸ, ਬਾਬ ਰਾਮ, ਪ੍ਰੀਤਮ ਦਾਸ, ਮੁਰਾਰੀ ਲਾਲ ਹਾਜ਼ਰ ਹੋਏ, ਜਦ ਕਿ ਪਵਨ ਕੁਮਾਰ ਬਾਵਾ ਸੈਂਕੜੇ ਬੈਰਾਗੀਆਂ ਦਾ ਕਾਫ਼ਲਾ ਲੈ ਕੇ ਰੈਲੀ ਵਿਚ ਸ਼ਾਮਿਲ ਹੋਏ।ਦਾ ਸੱਤਾ 'ਚ ਆਉਣਾ ਜ਼ਰੂਰੀ-ਅਮਰਿੰਦਰ ਸਿੰਘ
No comments:
Post a Comment