''ਲਾਈਫ਼ ਵਿਦਆਊਟ ਡੈਡੀ ਕਾ ਪੈਸਾ'' ਦਾ
ਹਿੱਸਾ ਬਣ ਕੇ ਖੁਸ਼ੀ ਹੋਈ-ਰੋਹਿਤ ਸ਼ੈਟੀ
ਚੰਡੀਗੜ੍ਹ.- 20 ਫਰਵਰੀ ૿ ਬਾਲੀਵੁੱਡ ਦੇ ਨਿਰਦੇਸ਼ਕ ਰੋਹਿਤ ਸ਼ੈਟੀ ਨੇ ਕਿਹਾ ਹੈ ਕਿ ਜਿੱਥੇ ਉਸ ਨੂੰ ਕਮੇਡੀ ਫਿਲਮਾਂ ਖਾਸ ''ਗੋਲਮਾਲ-3'', ''ਗੋਲਮਾਲ ਰਿਟਰਨ'' ਅਤੇ ਐਕਸ਼ਨ ਫਿਲਮ ''ਸਿੰਘਮ'' ਆਦਿ ਦਾ ਨਿਰਦੇਸ਼ਨ ਕਰ ਕੇ ਕਾਫ਼ੀ ਸਕੂਨ ਮਿਲਿਆ, ਉੱਥੇ ਯੂ. ਟੀ. ਵੀ. ਬਿੰਦਾਸ ਦੇ ਸ਼ੋਅ ''ਬਿੱਗ ਸਵਿੱਚ-3੩...'ਲਾਈਫ਼ ਵਿਦਆਊਟ ਡੈਡੀ ਕਾ ਪੈਸਾ' ਦਾ ਹਿੱਸਾ ਬਣ ਕੇ ਵੀ ਖੁਸ਼ੀ ਹੋਈ ਹੈ। ਹਿੱਸਾ ਬਣ ਕੇ ਖੁਸ਼ੀ ਹੋਈ-ਰੋਹਿਤ ਸ਼ੈਟੀ
ਮਰਹੂਮ ਅਦਾਕਾਰ ਤੇ ਫਾਈਟ ਮਾਸਟਰ ਐੱਮ. ਬੀ. ਸ਼ੈਟੀ ਦੇ ਪੁੱਤਰ ਰੋਹਿਤ ਸ਼ੈਟੀ ਨੇ ਆਪਣੇ ਇਸ ਸ਼ੋਅ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਮੁਕਾਬਲੇ 'ਚ ਹਿੱਸਾ ਲੈ ਰਹੇ ਲੋਕਾਂ ਨੂੰ ਬੜੇ ਫ਼ਕਰ ਨਾਲ ਇਹ ਗੱਲ ਦਾ ਅਹਿਸਾਸ ਕਰਵਾਇਆ ਹੈ ਕਿ ਮਿਹਨਤ ਦੀ ਕਮਾਈ ਇਨਸਾਨ 'ਚ ਵਧੇਰੇ ਆਤਮ ਵਿਸ਼ਵਾਸ ਭਰਦੀ ਹੈ। ਉਨ੍ਹਾਂ ਕਿਹਾ ਕਿ ਮਹਿਜ਼ 35 ਰੁਪਏ ਸੀ ਉਸ ਦੀ ਪਹਿਲੀ ਕਮਾਈ। ਉਨ੍ਹਾਂ ਕਿਹਾ ਕਿ 15 ਸਾਲ ਦੀ ਉਮਰ ਤੋਂ ਉਸ ਨੇ ਬਤੌਰ ਸਹਾਇਕ ਨਿਰਦੇਸ਼ਕ ਦੇ ਕੁੱਕੂ ਕੋਹਲੀ ਨਾਲ ਫ਼ਿਲਮ ''ਫੂਲ ਔਰ ਕਾਂਟੇ'' ਤੋਂ ਆਰੰਭਿਆ ਜਿਸ 'ਚ ਅਭਿਨੇਤਾ ਅਜੈ ਦੇਵਗਨ ਸਨ। ਉਨ੍ਹਾਂ ਨੇ ਕਿਹਾ ਕਿ ''ਬਿੱਗ ਸਵਿੱਚ-3'' ਦੇ ਪ੍ਰਤੀਯੋਗੀਆਂ ਦੇ ਮਨਾਂ 'ਚ ਇਹ ਵਿਸ਼ਵਾਸ ਭਰਿਆ ਹੈ ਕਿ ਮਿਹਨਤ, ਲਗਨ ਤੇ ਉਤਸ਼ਾਹ ਜ਼ਿੰਦਗੀ 'ਚ ਇਨਸਾਨ ਲਈ ਨਵੇਂ ਨਵੇਂ ਰਾਹ ਖੋਲਦੇ ਹਨ। ਅਦਾਕਾਰਾ ਨਤਾਸ਼ਾ ਸੂਰੀ ਨੇ ਸ਼ੋਅ ਬਾਰੇ ਕਿਹਾ ਕਿ ਇਸ ਦੇ ਜ਼ਰੀਏ ਉਸ ਨੂੰ ਬਹੁਤ ਕੁੱਝ ਅਭਿਨੈ ਅਤੇ ਜੀਵਨ ਪ੍ਰਤੀ ਸਿੱਖਣ ਦਾ ਵਧੀਆ ਮੌਕਾ ਮਿਲਿਆ ਹੈ।
No comments:
Post a Comment