ਸਰਕਾਰੀ ਸਕੂਲ ਭੰਗਾਲੀ ਕਲਾਂ ਦੇ ਗੋਲੀ ਕਾਂਡ
ਦੇ ਦੋ ਦੋਸ਼ੀ ਅਸਲੇ ਸਮੇਤ ਕਾਬੂ
ਮਜੀਠਾ/ਅੰਮ੍ਰਿਤਸਰ. - 20 ਫਰਵਰੀ ૿ ਮਜੀਠਾ ਪੁਲਿਸ ਨੇ ਸਰਕਾਰੀ ਸਕੂਲ ਭੰਗਾਲੀ ਵਿਖੇ ਹੋਏ ਗੋਲੀ ਕਾਂਡ ਦੇ ਸਬੰਧ ਵਿਚ ਇੱਕ ਵਿਦਿਆਰਥੀ ਨੂੰ .12 ਬੋਰ ਦੇ ਦੇਸੀ ਪਿਸਤੌਲ ਸਮੇਤ ਕਾਬੂ ਕਰ ਲਿਆ ਹੈ। ਦੇ ਦੋ ਦੋਸ਼ੀ ਅਸਲੇ ਸਮੇਤ ਕਾਬੂ
ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਨਵਦੀਪ ਸਿੰਘ ਪੁੱਤਰ ਕਵਲਜੀਤ ਸਿੰਘ ਵਾਸੀ ਰੰਗੀਲਪੁਰਾ, ਸਾਜਨ ਸਿੱਧੂ ਪੁੱਤਰ ਹਰਵਿੰਦਰ ਸਿੰਘ ਵਾਸੀ ਸ਼ਾਮ ਨਗਰ, ਆਕਾਸ਼ਦੀਪ ਸਿੰਘ ਪੁੱਤਰ ਪੰਜਾਬ ਸਿੰਘ ਵਾਸੀ ਤਲਵੰਡੀ ਖੁੰਮਣ, ਡੁੱਬੀ ਪੁੱਤਰ ਰਸ਼ਪਾਲ ਸਿੰਘ ਵਾਸੀ ਥਰੀਏਵਾਲ ਦੇ ਵਿਰੁੱਧ ਗੋਲੀ ਨਾਲ 4 ਵਿਦਿਆਰਥੀਆਂ ਨੂੰ ਜ਼ਖ਼ਮੀ ਕਰਨ 'ਤੇ ਪੁਲਿਸ ਥਾਣਾ ਮਜੀਠਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਸਬ ਡਵੀਜ਼ਨ ਮਜੀਠਾ ਦੇ ਉਪ ਕਪਤਾਨ ਪੁਲਿਸ ਗੁਰਸੇਵਕ ਸਿੰਘ ਬਰਾੜ ਦੀ ਅਗਵਾਈ ਵਿਚ ਥਾਣਾ ਮੁਖੀ ਕਵਲਪ੍ਰੀਤ ਸਿੰਘ ਦੀ ਪੁਲਿਸ ਪਾਰਟੀ ਵੱਲੋ ਗੋਲੀ ਕਾਂਡ ਦੇ ਮੁੱਖ ਦੋਸ਼ੀ ਨਵਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਸ ਨੇ ਇਹ ਪਿਸਤੌਲ ਹਰਜੀਤ ਸਿੰਘ ਉਰਫ ਜੀਤੂ ਪੁੱਤਰ ਸੁਰਿੰਦਰ ਸਿੰਘ ਵਾਸੀ ਜਿਜੇਆਣੀ ਪਾਸੋਂ ਖਰੀਦ ਕੀਤਾ ਹੈ। ਪੁਲਿਸ ਨੇ ਛਾਪਾਮਾਰੀ ਕਰ ਕੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਯਾਦ ਰਹੇ ਕਿ ਨਵਦੀਪ ਸਿੰਘ ਭੰਗਾਲੀ ਕਲਾਂ ਸਕੂਲ ਦਾ 11ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਉਸ ਨੇ ਕਲਾਸ ਵਿਚ ਵਿਦਿਆਰਥੀਆਂ ਨਾਲ ਚੱਲ ਰਹੀ ਪੁਰਾਣੀ ਰੰਜਿਸ਼ ਕਾਰਨ ਗੋਲੀ ਚਲਾਈ ਸੀ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸ. ਪੀ ਹੈਡਕੁਆਰਟਰ ਜਸਦੀਪ ਸਿੰਘ, ਡੀ. ਐੱਸ .ਪੀ. ਗੁਰਸੇਵਕ ਸਿੰਘ ਬਰਾੜ, ਐੱਸ. ਐੱਚ .ਓ. ਕਵਲਪ੍ਰੀਤ ਸਿੰਘ, ਭੰਗਾਲੀ ਕਲਾਂ ਦੇ ਚੌਕੀ ਇੰਚਾਰਜ ਦਲਬੀਰ ਸਿੰਘ, ਏ. ਐੱਸ ਆਈ. ਰਾਜਨਦੀਪ ਸਿੰਘ, ਏ .ਐੱਸ ਆਈ. ਜਗਵਿੰਦਰ ਸਿੰਘ, ਹੌਲਦਾਰ ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ, ਗੁਰਨਾਮ ਸਿੰਘ ਆਦਿ ਪੁਲਿਸ ਕਰਮਚਾਰੀ ਹਾਜਰ ਸਨ।
No comments:
Post a Comment