ਪ੍ਰਵਾਸੀ ਮਜਦੂਰਾਂ ਦੀਆਂ 9 ਝੁੱਗੀਆਂ ਸੜੀਆਂ
ਹਰਿਆਣਾ,19 ਫਰਵਰੀ- ਬੀਤੀ ਰਾਤ ਪਿੰਡ ਮੁਕੀਮਪੁਰ-ਕੁਤਬਪੁਰ ਰਸਤੇ 'ਤੇ ਪ੍ਰਵਾਸੀ ਮਜਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਜਾਣ ਦਾ ਸਮਾਚਾਰ ਮਿਲਿਆ ਹੈ, ਜਾਣਕਾਰੀ ਦਿੰਦਿਆਂ ਮਲਕੀਤ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਵਾਸੀ ਮੁਕੀਮਪੁਰ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਹ ਪ੍ਰਵਾਸੀ ਮਜਦੂਰ ਸਾਡੀ ਜਮੀਨ 'ਚ ਆਪਣੀਆਂ ਕੁਲੀਆਂ ਪਾ ਕੇ ਰਹਿੰਦੇ ਹਨ, ਬੀਤੀ ਰਾਤ ਕਰੀਬ 7:30 ਵਜੇ ਜਦ ਕਰੀਬ ਸਾਰੇ ਪ੍ਰਵਾਸੀ ਮਜਦੂਰ ਆਪਣੀਆਂ ਝੂੱਗੀਆਂ 'ਚ ਹੀ ਮੌਜੂਦ ਹੋਣਗੇ ਤਾਂ ਕਿਸੇ ਚੁੱਲੇ 'ਚ ਤੇਜ ਹਵਾ ਨਾ ਅੱਗ ਝੁੱਗੀਆਂ ਨੂੰ ਲੱਗ ਗਈ ਇਸ ਅੱਗ ਨੂੰ ਬੁਝਾਉਣ ਲਈ ਪ੍ਰਵਾਸੀ ਮਜਦੂਰਾਂ ਤੇ ਪਿੰਡ ਵਾਸੀਆਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ਨੇ 9 ਝੂੱਗੀਆਂ ਨੂੰ ਆਪਣੀ ਚੁਪੇਟ 'ਚ ਲੈ ਕੇ ਸੁਆਹ ਕਰ ਦਿੱਤਾ। ਇਸ ਅੱਗ ਨੇ ਮੁੰਨਾਂ ਲਾਲ ਪੁੱਤਰ ਕਰਮ ਲਾਲ ਪਿੰਡ ਮਿੱਠਾਮਈ, ਵਾਸੂਦੇਵ ਪੁੱਤਰ ਰੂਪ ਲਾਲ ਪਿੰਡ ਹਸੂਆ ਨੰਗਲ, ਮੁਕੇਸ਼ ਕੁਮਾਰ ਪੁੱਤਰ ਵਾਸੂਦੇਵ ਪਿੰਡ ਹਸੂਆ ਨੰਗਲ, ਰਾਜਾ ਰਾਮ ਪੁੱਤਰ ਹੇਮ ਰਾਜ ਪਿੰਡ ਅਜੀਤ ਪੁਰ, ਮੇਘ ਸਿੰਘ ਪੁੱਤਰ ਈਸ਼ਰੀ ਪ੍ਰਸ਼ਾਦ ਪਿੰਡ ਬੰਗਾ ਜੀਤ ਨਗਰ, ਬੂਰਾ ਪੁੱਤਰ ਅਮਰ ਸਿੰਘ ਪਿੰਡ ਬੰਗਾ ਜੀਤ ਨਗਰ, ਨਿਤਰਪਾਲ ਪੁੱਤਰ ਲੇਖ ਰਾਜ ਪਿੰਡ ਨਰਵਾ ਨੰਗਲਾ, ਸ਼ਿਵਰਾਜ ਪੁੱਤਰ ਲੇਖ ਰਾਜ ਪਿੰਡ ਨਰਵਾ ਨੰਗਲਾ, ਸਤਪਾਲ ਪੁੱਤਰ ਹੇਮ ਰਾਜ ਪਿੰਡ ਅਜੀਤਪੁਰ ਸਾਰੇ ਉਤਰ ਪ੍ਰਦੇਸ਼ ਦੀਆਂ ਝੂੱਗੀਆਂ ਸੜੀਆਂ ਜਿਨ੍ਹਾਂ 'ਚ ਮੰਜੇ, ਬਿਸਤਰੇ, ਖਾਣ ਵਾਲਾ ਰਾਸ਼ਨ, ਭਾਂਡੇ ਤੇ ਇਕ ਸਾਇਕਲ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਇਨ੍ਹਾਂ ਦਾ ਕਰੀਬ 40-50 ਹਜ਼ਾਰ ਦਾ ਨੁਕਸਾਨ ਹੋਇਆ ਹੈ। ਚੋਰੀ ਕੀਤੇ ਮੋਟਰਸਾਈਕਲ ਨੂੰ ਕੱਟ ਕੇ ਵੇਚਣ ਦੀ ਤਾਕ 'ਚ ਸਮੈਕੀਆ ਕਾਬੂ
ਸਮਾਣਾ, 20 ਫਰਵਰੀ -ਸਮੈਕ ਤੇ ਹੋਰ ਨਸ਼ਿਆਂ ਦੀ ਪੂਰਤੀ ਲਈ ਨਸ਼ੇੜੀ ਨੌਜਵਾਨ ਚੋਰੀ ਕੀਤੇ ਸਾਮਾਨ ਨੂੰ ਸੋਖਿਆਂ ਵੇਚਣ ਲਈ ਨਿੱਤ ਨਵੇਂ ਤਰੀਕੇ ਲੱਭਦੇ ਹਨ। ਸਿਟੀ ਪੁਲਿਸ ਵੱਲੋਂ ਇਕ ਅਜਿਹੇ ਹੀ ਸਮੈਕੀਏ ਨੌਜਵਾਨ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਜੋ ਚੋਰੀ ਕੀਤੇ ਮੋਟਰਸਾਈਕਲ ਨੂੰ ਪੱਥਰ ਕੱਟਣ ਵਾਲੇ ਕਟਰ ਨਾਲ ਕੱਟ ਕੇ ਕਬਾੜੀਆਂ ਨੂੰ ਵੇਚਣ ਦੀ ਤਾਕ 'ਚ ਸੀ। ਥਾਣਾ ਸਿਟੀ ਮੁਖੀ ਰਣਬੀਰ ਸਿੰਘ ਅਟਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਵੀਂ ਸਰਾਏ ਪੱਤੀ 'ਚ ਇਕ ਘਰ ਅੰਦਰ ਰਾਤ ਵੇਲੇ ਪੱਥਰ ਕੱਟਣ ਵਾਲੇ ਕਟਰ ਦੀਆਂ ਆਵਾਜ਼ਾਂ ਆਉਂਦੀਆਂ ਹਨ। ਜਿਸ 'ਤੇ ਉਨ੍ਹਾਂ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਛਾਪਾਮਾਰੀ ਦੌਰਾਨ ਘਰ ਅੰਦਰੋਂ ਇਕ ਮੋਟਰਸਾਈਕਲ ਬਰਾਮਦ ਕੀਤਾ ਜੋ ਦਰਜਨ ਦੇ ਕਰੀਬ ਟੁਕੜਿਆਂ 'ਚ ਕੱਟਿਆ ਹੋਇਆ ਸੀ। ਸ: ਅਟਵਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਘਰ 'ਚ ਰਹਿੰਦੇ ਨੌਜਵਾਨ ਲੜਕੇ ਜਿਸ ਦੀ ਪਛਾਣ ਬਿੱਟੂ ਕੁਮਾਰ ਉਰਫ਼ ਮਿਟੂ ਪੁੱਤਰ ਕਿਸ਼ੋਰੀ ਲਾਲ ਵਾਸੀ ਸਰਾਏਂ ਪੱਤੀ ਵਜੋਂ ਹੋਈ ਹੈ, ਤੋਂ ਇਸ ਸਬੰਧੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਸਮੈਕ ਪੀਣ ਦਾ ਆਦਿ ਹੈ ਤੇ ਨਸ਼ੇ ਦੀ ਪੂਰਤੀ ਲਈ ਉਸ ਨੇ ਇਹ ਮੋਟਰਸਾਈਕਲ ਨੰਬਰ ਪੀ.ਬੀ. 13ਪੀ-2469 ਭਵਾਨੀਗੜ੍ਹ ਸ਼ਹਿਰ ਦੇ ਹੋਟਲ ਕੂਲਬਰੀਜ ਨੇੜਿਓਂ ਚੋਰੀ ਕੀਤਾ ਸੀ। ਉਕਤ ਮੋਟਰਸਾਈਕਲ ਪਿੰਡ ਬੀਬੜੀ ਦੇ ਰਹਿਣ ਵਾਲੇ ਗੁਰਮੁਖ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਨਾਂਅ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਨੇ ਦੱਸਿਆ ਕਿ ਉਹ ਕੋਠੀਆਂ 'ਚ ਪੱਥਰ ਲਾਉਣ ਦਾ ਕੰਮ ਕਰਦਾ ਸੀ ਪਰੰਤੂ ਨਸ਼ਿਆਂ ਕਾਰਨ ਉਸ ਦਾ ਕੰਮ ਛੁੱਟ ਗਿਆ ਤੇ ਉਹ ਇਸ ਮੋਟਰਸਾਈਕਲ ਨੂੰ ਇੰਝ ਵੇਚ ਨਹੀਂ ਸਕਦਾ ਸੀ, ਇਸ ਲਈ ਉਸ ਨੇ ਸੋਚਿਆ ਕਿ ਮੋਟਰਸਾਈਕਲ ਦੇ ਟੁਕੜੇ ਕਰ ਕੇ ਕਬਾੜੀਏ ਨੂੰ ਵੇਚ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਬਿੰਟੂ ਕੁਮਾਰ ਉਰਫ਼ ਮਿਟੂ ਪੁੱਤਰ ਕਿਸ਼ੋਰੀ ਲਾਲ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਕੋਲੋਂ ਹੋਰ ਚੋਰੀਆਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਅਲੀ ਨੰਬਰ ਵਾਲੀ ਗੱਡੀ ਅਤੇ ਜਾਅਲੀ
ਪਹਿਚਾਣ ਪੱਤਰਾਂ ਸਮੇਤ ਇਕ ਕਾਬੂ
ਫ਼ਤਹਿਗੜ੍ਹ ਸਾਹਿਬ, 20 ਫਰਵਰੀ -ਸੀ. ਆਈ. ਏ. ਸਟਾਫ਼ ਸਰਹਿੰਦ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜੋ ਵਹੀਕਲ ਚੋਰੀ ਕਰਨ ਅਤੇ ਉਨ੍ਹਾਂ ਦੇ ਜਾਅਲੀ ਕਾਗ਼ਜ਼ਾਤ ਤਿਆਰ ਕਰਨ ਦਾ ਮਾਹਿਰ ਹੈ। ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀ ਪਾਸੋਂ ਚੋਰੀ ਸ਼ੁਦਾ ਜਾਅਲੀ ਨੰਬਰ ਵਾਲੀ ਬੋਲੈਰੋ ਗੱਡੀ, ਸੀਟੀਯੂ ਦੇ ਡਰਾਈਵਰ ਦੇ 2 ਜਾਅਲੀ ਪਹਿਚਾਣ ਪੱਤਰ, ਗੱਡੀ ਦੀ ਤਿਆਰ ਕੀਤੀ ਜਾਅਲੀ ਰਜਿਸਟ੍ਰੇਸ਼ਨ ਕਾਪੀ ਅਤੇ 2 ਪ੍ਰਿੰਟਰਾਂ ਸਮੇਤ ਇੱਕ ਲੈਪਟਾਪ ਆਦਿ ਬਰਾਮਦ ਹੋਏ ਹਨ। ਸੀ ਆਈ ਏ ਸਟਾਫ਼ ਸਰਹਿੰਦ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐੱਸ. ਪੀ. ਡੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੀ ਆਈ ਏ ਸਟਾਫ਼ ਦੇ ਇੰਚਾਰਜ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਹਰਨੇਕ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਈਸਰਹੇਲ ਦੇ ਰਜਵਾਹੇ 'ਤੇ ਗੱਡੀਆਂ ਦੀ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਿਮਲੇ ਤੋਂ ਜਨਵਰੀ 2010 'ਚ ਚੋਰੀ ਹੋਈ ਸਿਲਵਰ ਰੰਗ ਦੀ ਬੋਲੈਰੋ ਗੱਡੀ ਪੀ ਬੀ 11 ਏ ਈ 9963 ਜਿਸ ਨੂੰ ਕਮਲ ਸਿੰਘ ਭੱਟੀ ਮੁਤਬੰਨਾ, ਕੁਲਵੰਤ ਸਿੰਘ ਭੱਟੀ ਵਾਸੀ ਮਕਾਨ ਨੰਬਰ 143 ਫੇਸ 6 ਮੋਹਾਲੀ ਹਾਲ ਆਬਾਦ ਸ਼ਿਵਜੋਤ ਇੰਨਕਲੇਵ ਲਾਲੜੂ ਚਲਾ ਰਿਹਾ ਹੈ ਅਤੇ ਇਸ ਸਮੇਂ ਗੱਡੀ 'ਤੇ ਐੱਚ ਆਰ 26 ਏ ਸੀ 2094 ਵਾਲਾ ਜਾਅਲੀ ਨੰਬਰ ਲੱਗਾ ਹੋਇਆ ਹੈ ਜੋ ਮੋਹਾਲੀ ਤੋਂ ਸਰਹਿੰਦ ਵੱਲ ਨੂੰ ਆ ਰਹੀ ਹੈ। ਸੂਚਨਾ ਦੇ ਆਧਾਰ ਤੇ ਜਦੋਂ ਗੱਡੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਗੱਡੀ 'ਚ ਪਿਆ ਇੱਕ ਲੈਪਟਾਪ , 2 ਪ੍ਰਿੰਟਰ ਉਕਤ ਗੱਡੀ ਦੀ ਜਾਅਲੀ ਰਜਿਸਟਰੇਸ਼ਨ ਕਾਪੀ, ਸੀ ਟੀ ਯੂ ਦੇ ਡਰਾਈਵਰ ਦੇ ਦੋ ਜਾਅਲੀ ਪਹਿਚਾਣ ਪੱਤਰ ਬਰਾਮਦ ਹੋਏ। ਜਿਸ ਦੀ ਮਦਦ ਨਾਲ ਉਪਰੋਕਤ ਵਿਅਕਤੀ ਜਾਅਲੀ ਕਾਗ਼ਜ਼ਾਤ ਤਿਆਰ ਕਰਦਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਮਲ ਸਿੰਘ ਭੱਟੀ ਨੇ ਸ਼ਿਮਲਾ ਤੋਂ ਹੀ ਇੱਕ ਇੰਡੀਗੋ ਕਾਰ ਅਤੇ ਇੱਕ ਡਿਸਕਵਰ ਮੋਟਰਸਾਈਕਲ ਚੋਰੀ ਕਰਕੇ ਜਾਅਲੀ ਕਾਗ਼ਜ਼ਾਤ ਤਿਆਰ ਕਰਕੇ ਅੱਗੇ ਵੇਚੇ ਸਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਪਾਸੋਂ ਪੁੱਛ ਗਿੱਛ ਜਾਰੀ ਹੈ ਅਤੇ ਉਸ ਪਾਸੋਂ ਕਈ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।ਪਹਿਚਾਣ ਪੱਤਰਾਂ ਸਮੇਤ ਇਕ ਕਾਬੂ
No comments:
Post a Comment