ਡਾਕੂਆਂ ਵਲੋਂ ਮਾਂ-ਬਾਪ ਸਾਹਮਣੇ ਬਲਾਤਕਾਰ
ਸ਼ਿਵਪੁਰੀ : ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜਿਲ੍ਹੇ 'ਚ 5 ਅਣਪਛਾਤੇ ਹਥਿਆਰਾਂ ਨਾਲ ਲੈਸ ਡਾਕੂਆਂ ਨੇ ਇਕ ਮਕਾਨ 'ਚ ਲੁਟਮਾਰ ਕਰਨ ਉਪਰੰਤ ਮਾਂ-ਬਾਪ ਸਾਹਮਣੇ ਹੀ ਉਨ੍ਹਾਂ ਦੀਆਂ ਲੜਕੀਆਂ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾਇਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਕਰ ਦਿੱਤੀ ਹੈ।ਘਟਨਾ ਸ਼ੁਕਰਵਾਰ ਦੇਰ ਰਾਤ ਦੀ ਹੈ, ਜਦੋਂ ਭੌਤੀ ਥਾਣਾ ਖੇਤਰ ਦੇ ਮਾਨਪੁਰ 'ਚ ਇਕ ਮਕਾਨ 'ਤੇ 5 ਹਥਿਆਰਾਂ ਨਾਲ ਲੈਸ ਡਾਕੂਆਂ ਨੇ ਧਾਵਾ ਬੋਲ ਦਿੱਤਾ। ਉਨ੍ਹਾਂ ਪਹਿਲਾਂ ਲੁਟਮਾਰ ਕੀਤੀ ਅਤੇ ਬਾਅਦ 'ਚ ਜਦੋਂ ਉਨ੍ਹਾਂ ਦੀ ਨਜ਼ਰ ਲੜਕੀਆਂ 'ਤੇ ਪਈ ਤਾਂ ਉਨ੍ਹਾਂ ਨੇ ਲੜਕੀਆਂ ਨਾਲ ਮੂੰਹ ਕਾਲਾ ਕੀਤਾ। ਇਸ ਕਾਰੇ ਤੋਂ ਪਹਿਲਾਂ ਡਾਕੂਆਂ ਨੇ ਮਾਂ-ਬਾਪ ਨੂੰ ਕਮਰੇ 'ਚ ਇਕ ਪਾਸੇ ਬੰਦੂਕ ਦੀ ਨੌਕ 'ਤੇ ਰੋਕ ਰੱਖਿਆ। ਲੜਕੀਆਂ ਦੀ ਮੈਡੀਕਲ ਜਾਂਚ 'ਚ ਬਲਾਤਕਾਰ ਦੀ ਪੁਸ਼ਟੀ ਹੋ ਗਈ ਹੈ। ਪੁਲਸ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ। ਪੁਲਸ ਅਨੁਸਾਰ ਡਾਕੂਆਂ ਨੇ 10 ਹਜਾਰ ਨਕਦ ਅਤੇ ਗਹਿਣੇ ਲੁੱਟੇ ਹਨ।
No comments:
Post a Comment