ਨਕਲੀ ਸਬ-ਇੰਸਪੈਕਟਰ ਚੜ੍ਹਿਆ ਅਸਲੀ ਪੁਲਿਸ ਅੜਿੱਕੇ
ਰਾਜਪੁਰਾ.--20 ਫਰਵਰੀ ૿ ਅੱਜ ਸਥਾਨਕ ਸਿਟੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇੱਕ ਪੰਜਾਬ ਪੁਲਿਸ ਦਾ ਨਕਲੀ ਸਬ-ਇੰਸਪੈਕਟਰ ਨੂੰ ਕਾਬੂ ਕਰ ਲਿਆ ਗਿਆ। ਜਿਸ ਪਾਸੋਂ ਬੋਲੈਰੋ ਗੱਡੀ ਵਿਚੋਂ ਨੀਲੀ ਬੱਤੀ ਅਤੇ ਦੋ ਸਟਾਰ ਵਾਲੀ ਵਰਦੀ ਵੀ ਮਿਲੀ। ਇਸ ਤੋਂ ਇਲਾਵਾ ਇਸ ਨਕਲੀ ਸਬ-ਇੰਸਪੈਕਟਰ ਪਾਸੋਂ ਇੱਕ ਨਕਲੀ ਪਹਿਚਾਣ ਪੱਤਰ ਵੀ ਮਿਲਿਆ।ਪ੍ਰਾਪਤ ਸੂਚਨਾ ਅਨੁਸਾਰ ਏ.ਐਸ.ਆਈ. ਸੱਜਣ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਜੋ ਕਿ ਆਪਣੇ-ਆਪ ਨੂੰ ਪੰਜਾਬ ਪੁਲਿਸ ਦਾ ਸਬ-ਇੰਸਪੈਕਟਰ ਅਖਵਾਉਂਦਾ ਹੈ ਅਤੇ ਅੱਜ ਇਲਾਕੇ ਵਿਚ ਬੋਲੈਰੋ ਗੱਡੀ ਵਿਚ ਘੁੰਮ ਰਿਹਾ ਹੈ। ਇਸੇ ਆਧਾਰ 'ਤੇ ਥਾਣੇਦਾਰ ਸੱਜਣ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਦਮਨਹੇੜੀ ਫਾਟਕਾਂ 'ਤੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਉਨ੍ਹਾਂ ਨੇ ਇੱਕ ਬੋਲੈਰੋ ਗੱਡੀ ਨੰਬਰ ਪੀ.ਸੀ.ਪੀ.-3 ਦੀ ਜਦੋਂ ਰੋਕ ਕੇ ਤਲਾਸ਼ੀ ਲਈ ਤਾਂ ਗੱਡੀ ਵਿਚੋਂ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਵਾਲੀ ਵਰਦੀ ਜਿਸ ਦੇ ਮੋਢਿਆਂ 'ਤੇ ਸਟਾਰ ਲੱਗੇ ਹੋਏ ਸਨ। ਇਸ ਤੋਂ ਇਲਾਵਾ ਇੱਕ ਨੀਲੀ ਬੱਤੀ ਵੀ ਬਰਾਮਦ ਹੋਈ। ਗੱਡੀ ਚਲਾ ਰਹੇ ਨੌਜਵਾਨ ਦੀ ਪਹਿਚਾਣ
ਤੇਜਿੰਦਰਪਾਲ ਸਿੰਘ (34) ਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ਹੋਈ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਇੱਕ ਪੰਜਾਬ ਪੁਲਿਸ ਸਬ-ਇੰਸਪੈਕਟਰ ਦਾ ਨਕਲੀ ਪਹਿਚਾਣ ਪੱਤਰ ਵੀ ਮਿਲਿਆ। ਪੁਲਿਸ ਵਲੋਂ ਤੇਜਿੰਦਰਪਾਲ ਸਿੰਘ ਨੂੰ ਬੋਲੈਰੋ ਗੱਡੀ ਅਤੇ ਉਕਤ ਸਾਮਾਨ ਸਮੇਤ ਕਾਬੂ ਕਰ ਕੇ ਉਸ ਖ਼ਿਲਾਫ਼ ਧਾਰਾ 171, 419, 471 ਅਧੀਨ ਕੇਸ ਦਰਜ ਕਰ ਲਿਆ ਹੈ।
No comments:
Post a Comment