ਯੂ. ਪੀ. ਚੋਣਾਂ : ਚੌਥੇ ਗੇੜ 'ਚ 57 ਫ਼ੀਸਦੀ ਮਤਦਾਨ ਲਖਨਊ , 19 ਫਰਵਰੀ-ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚੌਥੇ ਗੇੜ 'ਚ ਰਾਜਧਾਨੀ ਲਖਨਊ ਸਮੇਤ 11 ਜ਼ਿਲ੍ਹਿਆਂ ਦੀਆਂ 56 ਸੀਟਾਂ ਲਈ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਹੋ ਗਿਆ ਹੈ। ਰਾਜ ਦੇ ਪ੍ਰਮੁੱਖ ਚੋਣ ਅਧਿਕਾਰੀ ਉਮੇਸ਼ ਸਿਨਹਾ ਨੇ ਦੱਸਿਆ ਕਿ ਇਸ ਗੇੜ 'ਚ ਰਾਜ ਦੇ ਹਰਦੋਈ, ਊਣਾਵ, ਲਖਨਊ, ਰਾਏਬਰੇਲੀ, ਫ਼ਰੂਖਾਬਾਦ, ਕੰਨੋਜ, ਬਾਂਦਾ, ਚਿਤਰਕੁਟ, ਫਤਹਿਪੁਰ, ਅਤੇ ਪ੍ਰਤਾਪਗੜ੍ਹ ਜ਼ਿਲ੍ਹੇ ਦੀਆਂ ਕੁੱਲ 56 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਿਆ। ਉਨ੍ਹਾਂ ਦੱਸਿਆ ਕਿ ਚੌਥੇ ਗੇੜ 'ਚ 18,610 ਮਤਦਾਨ ਕੇਂਦਰਾਂ 'ਤੇ 1 ਕਰੋੜ 74 ਲੱਖ ਵੋਟਰਾਂ ਨੇ 91 ਔਰਤਾਂ ਸਮੇਤ 967 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਿੰਗ ਮਸ਼ੀਨਾਂ 'ਚ ਬੰਦ ਕੀਤਾ। ਸਿਨਹਾ ਨੇ ਦੱਸਿਆ ਕਿ ਵੋਟਿੰਗ ਦੌਰਾਨ ਨਜ਼ਰ ਰੱਖਣ ਲਈ 944 ਵੀਡੀਓ ਕੈਮਰੇ ਅਤੇ 2779 ਅਤਿ-ਆਧੁਿਨਕ ਕੈਮਰੇ ਲਾਏ ਗਏ ਸਨ। ਇਸ ਗੇੜ 'ਚ ਕਈ ਪ੍ਰਮੁੱਖ ਆਗੂਆਂ ਦੀ ਕਿਸਮਤ ਦਾ ਫੈਸਲਾ ਵੋਟਿੰਗ ਮਸ਼ੀਨਾਂ 'ਚ ਬੰਦ ਹੋਇਆ। ਇਸ ਗੇੜ 'ਚ ਕਾਂਗਰਸ ਦੀ ਰਾਜ ਮੁਖੀ ਰੀਤਾ ਬਹੁਗੁਣਾ ਜੋਸ਼ੀ, ਕਾਂਗਰਸ ਦੇ ਸੀਨੀਅਰ ਅਧਿਕਾਰੀ ਪ੍ਰਮੋਦ ਤਿਵਾੜੀ, ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਦੀ ਪਤਨੀ ਅਤੇ ਕਾਂਗਰਸ ਨੇਤਾ ਲੁਈਸ ਖੁਰਸ਼ੀਦ , ਭਾਜਪਾ ਦੇ ਕਦਾਵਰ ਨੇਤਾ ਕਲਰਾਜ ਮਿਸ਼ਰਾ ਅਤੇ ਸਮਾਜਵਾਦੀ ਪਾਰਟੀ ਦਾ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਾਰ ਰਘੂਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਾਈ ਵਰਗੇ ਆਗੂਆਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ। ਇਸ ਗੇੜ ਦੌਰਾਨ ਕਈ ਪ੍ਰਮੁੱਖ ਆਗੂਆਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਉੱਤਰ ਪ੍ਰਦੇਸ਼ ਦੇ ਗਵਰਨਰ ਬੀ.ਐਲ. ਜੋਸ਼ੀ ਅਤੇ ਮੁੱਖ ਮੰਤਰੀ ਮਾਇਆਵਤੀ ਸਮੇਤ ਕਈ ਪ੍ਰਮੱਖ ਆਗੂਆਂ ਨੇ ਵੋਟਾਂ ਪਾਈਆਂ। ਮੁੱਖ ਮੰਤਰੀ ਮਾਇਆਵਤੀ ਨੇ ਆਪਣੀ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਪਾਰਟੀ 2007 ਵਿਧਾਨ ਸਭਾ ਚੋਣਾਂ ਨਾਲੋਂ ਵੀ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਇਕ ਵਾਰ ਫਿਰ ਤੋਂ ਅਸੀਂ ਸਰਕਾਰ ਬਣਾਵਾਂਗੇ। ਇਸ ਗੇੜ ਦੌਰਾਨ ਇਕ ਚੋਣ ਅਧਿਕਾਰੀ ਦੀ ਕੁਦਰਤੀ ਢੰਗ ਨਾਲ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਆਲਮਬਾਗ ਖੇਤਰ 'ਚ ਜਨਤਾ ਇੰਟਰ ਕਾਲਜ 'ਚ ਬਣੇ ਮਤਦਾਨ ਕੇਂਦਰ 'ਚ ਆਪਣੀ ਡਿਊਟੀ ਕਰ ਰਹੇ ਚੋਣ ਅਧਿਕਾਰੀ ਦੀ ਦਿਲ ਦੌਰਾ ਪੈਣ ਨਾਲ ਮੌਤ ਹੈ ਗਈ ਪਰ ਵੋਟਿੰਗ ਦਾ ਕੰਮ ਨਿਰੰਤਰ ਜਾਰੀ ਰਿਹਾ। ਚੌਥੇ ਗੇੜ 'ਚ ਵੋਟਾਂ ਪੈਣ ਦੇ ਕੰਮ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਹੋਇਆ।ਵੋਟਾਂ ਪੈਣ ਦਾ ਕੰਮ ਸ਼ਾਂਤਮਈ ਮੁਕੰਮਲ ਫਰੂਖਾਬਾਦ 'ਚ ਲੁਇਸ ਖੁਰਸ਼ੀਦ 'ਤੇ ਪਥਰਾਅ ਫਰੂਖਾਬਾਦ (ਉੱਤਰ ਪ੍ਰਦੇਸ਼), 19 ਫਰਵਰੀ-ਫਰੂਖਾਬਾਦ ਦੇ ਬੀਵੀਗੰਜ ਤੋਂ ਕਾਂਗਰਸ ਉਮੀਦਵਾਰ ਅਤੇ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਦੀ ਪਤਨੀ ਲੁਇਸ ਖੁਰਸ਼ੀਦ 'ਤੇ ਅੱਜ ਵਿਰੋਧੀਆਂ ਵੱਲੋਂ ਪਥਰਾਅ ਕੀਤਾ ਗਿਆ। ਲੁਇਸ ਖੁਰਸ਼ੀਦ ਅਨੁਸਾਰ ਵਿਧਾਨ ਸਭਾ ਚੋਣਾਂ ਦੇ ਚੌਥੇ ਗੇੜ ਦੀ ਵੋਟਿੰਗ ਦੌਰਾਨ ਸਮਾਂ ਖਤਮ ਹੋਣ ਤੋਂ ਬਾਅਦ ਵੀ ਕੁਝ ਮਤਦਾਤਾ ਵੋਟ ਦੇਣ ਲਈ ਕਤਾਰ 'ਚ ਲੱਗੇ ਸਨ, ਜਿਸ ਦਾ ਉਨ੍ਹਾਂ ਨੇ ਵਿਰੋਧ ਕੀਤਾ। ਇਸ 'ਤੇ ਮਤਦਾਤਾ ਭੜਕ ਗਏ ਤੇ ਉਨ੍ਹਾਂ ਨੇ ਪਥਰਾਅ ਕਰ ਦਿੱਤਾ। ਲੁਇਸ ਨੇ ਦੋਸ਼ ਲਾਇਆ ਕਿ ਪਥਰਾਅ ਕਰਨ ਵਾਲੇ ਭਾਜਪਾ ਸਮਰਥਕ ਸਨ। |
18 ਲੱਖ ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ ਜਲੰਧਰ, 19 ਫਰਵਰੀ -ਦੇਸ਼ ਦੇ ਵੱਖ-ਵੱਖ ਸੂਬਿਆਂ ਵਾਂਗ ਪੰਜਾਬ ਵਿਚ ਵੀ ਅੱਜ ਪੋਲੀਓ ਮੁਕਤ ਪੰਜਾਬ ਬਣਾਉਣ ਲਈ ਰਾਜ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਕੰਮ ਆਰੰਭ ਕੀਤਾ ਗਿਆ। ਪੋਲੀਓ ਬੂੰਦਾਂ ਦੇ ਸਟੇਟ ਅਫਸਰ ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਰਾਜ ਭਰ 'ਚ 15 ਹਜ਼ਾਰ ਤੋਂ ਵਧੇਰੇ ਬੂਥ ਲਗਾਏ ਗਏ ਜਿਨ੍ਹਾਂ ਵਿਚ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਮੁਹਾਲੀ, ਪਟਿਆਲਾ, ਸੰਗਰੂਰ ਅਤੇ ਫਤਹਿਗੜ੍ਹ ਸਾਹਿਬ ਵਿਖੇ ਲੱਗੇ ਬੂਥਾਂ ਦਾ ਨਿਰੀਖਣ ਪ੍ਰਮੁੱਖ ਸਕੱਤਰ ਸਿਹਤ ਸ੍ਰੀ ਸਤੀਸ਼ ਚੰਦਰਾ ਨੇ ਕੀਤਾ। ਉਨ੍ਹਾਂ ਇਹ ਵੀ ਜਾਣਕਾਰੀ ਹਾਸਲ ਕੀਤੀ ਕਿ ਨਵਜਨਮੇ ਬੱਚੇ ਸਰਕਾਰੀ ਹਸਪਤਾਲਾਂ ਵਿਚ ਪੈਦਾ ਹੋਏ ਹਨ ਜਾਂ ਘਰਾਂ ਜਾਂ ਨਿੱਜੀ ਹਸਪਤਾਲਾਂ ਵਿਚ। ਬੂਥਾਂ ਉੱਪਰ ਬੂੰਦਾਂ ਪਿਲਾਉਣ ਦੀ ਮੁਹਿੰਮ ਵਿਚ ਸਾਰੀਆਂ ਪ੍ਰਮੁੱਖ ਸਮਾਜ-ਸੇਵੀ ਸੰਸਥਾਵਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਬੜੀ ਦਿਲਚਸਪੀ ਨਾਲ ਭਾਗ ਲਿਆ। ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਦਿਨਾਂ ਮੁਹਿੰਮ ਵਿਚ 38 ਲੱਖ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ। ਇਸ ਵਾਸਤੇ 2 ਕਰੋੜ 6 ਲੱਖ ਰੁਪਏ ਕੇਂਦਰ ਸਰਕਾਰ ਵੱਲੋਂ ਸਿਹਤ ਵਿਭਾਗ ਨੂੰ ਮਿਲ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਬੂਥਾਂ ਉੱਪਰ ਬੂੰਦਾਂ ਪਿਲਾਏ ਜਾਣ ਦੇ ਮੁਕੰਮਲ ਅੰਕੜੇ ਭਾਵੇਂ ਅਜੇ ਇਕੱਤਰ ਨਹੀਂ ਹੋਏ ਪਰ ਅੰਦਾਜ਼ਨ 18-19 ਲੱਖ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅੱਗੋਂ ਦੋ ਦਿਨ 20 ਅਤੇ 21 ਫਰਵਰੀ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰੋ-ਘਰੀਂ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਉਣਗੀਆਂ। ਕੇਂਦਰ ਸਰਕਾਰ ਨੇ ਭਾਰਤ ਨੂੰ ਪੋਲੀਓ ਮੁਕਤ ਕਰਾਰ ਦੇਣ ਲਈ ਇਸ ਮੁਹਿੰਮ ਦਾ ਆਗਾਜ਼ ਕੀਤਾ ਹੈ ਤੇ ਇਸ ਦਾ ਆਰੰਭ 18 ਫਰਵਰੀ ਨੂੰ ਰਾਸ਼ਟਰਪਤੀ ਨੇ ਇਕ ਸਮਾਗਮ ਦੌਰਾਨ ਕੀਤਾ ਸੀ।ਘਰੋ-ਘਰੀ ਜਾਣਗੀਆਂ ਟੀਮਾਂ ੲ 38 ਲੱਖ ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ |
1 |
ਇਰਾਕ 'ਚ ਪੁਲਿਸ ਅਕਾਦਮੀ 'ਤੇ ਆਤਮਘਾਤੀ ਹਮਲਾ-20 ਮਰੇ ਬਗਦਾਦ, 19 ਫਰਵਰੀ -ਅੱਜ ਬਗਦਾਦ ਵਿਚ ਪੁਲਿਸ ਅਕਾਦਮੀ ਦੇ ਬਾਹਰ ਭੀੜ 'ਤੇ ਕਾਰ ਬੰਬ ਨਾਲ ਕੀਤੇ ਆਤਮਘਾਤੀ ਹਮਲੇ ਵਿਚ 20 ਪੁਲਿਸ ਅਧਿਕਾਰੀ ਅਤੇ ਕੈਡਿਟ ਮਾਰੇ ਗਏ ਅਤੇ 26 ਹੋਰ ਜ਼ਖ਼ਮੀ ਹੋ ਗਏ। ਅਕਾਦਮੀ 'ਚ ਕੰਮ ਕਰਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੈਡਿਟਾਂ ਦੇ ਭੀੜ ਕੋਲ ਇਕ ਕਾਰ ਨਾਲ ਬੰਬ ਧਮਾਕਾ ਕਰ ਦਿੱਤਾ ਗਿਆ। ਇਹ ਕੈਡਿਟ ਪੁਲਿਸ ਅਧਿਕਾਰੀਆਂ ਨਾਲ ਅਕਾਦਮੀ ਚੋਂ ਨਿਕਲ ਕੇ ਅਜੇ ਸੜਕ 'ਤੇ ਖੜ੍ਹੇ ਹੋਏ ਸਨ ਜਦੋਂ ਧਮਾਕਾ ਹੋ ਗਿਆ। ਪੁਲਿਸ ਅਤੇ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਹਮਲੇ ਵਿਚ 14 ਕੈਡਿਟ ਅਤੇ ਪੰਜ ਪੁਲਿਸ ਮੁਲਾਜ਼ਮ ਮਾਰੇ ਗਏ ਅਤੇ 26 ਵਿਅਕਤੀ ਜ਼ਖ਼ਮੀ ਹੋ ਗਏ। ਦੋ ਵਿਅਕਤੀਆਂ ਨੂੰ ਛੱਡ ਕੇ ਸਾਰੇ ਜ਼ਖ਼ਮੀ ਪੁਲਿਸ ਮੁਲਾਜ਼ਮ ਜਾਂ ਕੈਡਿਟ ਸਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੰਬ ਧਮਾਕੇ ਨਾਲ ਇਧਰ ਉਧਰ ਲਾਸ਼ਾਂ ਖਿਲਰੀਆਂ ਹੋਈਆਂ ਸਨ ਅਤੇ ਕਈ ਕਾਰਾਂ ਅੱਗ ਨਾਲ ਸੜ ਗਈਆਂ। 27 ਜਨਵਰੀ ਨੂੰ ਹੋਏ ਹਮਲੇ ਪਿੱਛੋਂ ਇਹ ਸਭ ਤੋਂ ਵੱਧ ਮਾਰੂ ਹਮਲਾ ਹੈ। ਜਨਵਰੀ 'ਚ ਹੋਏ ਹਮਲੇ ਵਿਚ ਘੱਟੋ-ਘੱਟ 31 ਵਿਅਕਤੀ ਮਾਰੇ ਗਏ ਅਤੇ 60 ਹੋਰ ਜ਼ਖ਼ਮੀ ਹੋ ਗਏ ਸਨ।ਕਾਰ ਵਿਚ ਕੀਤਾ ਗਿਆ ਬੰਬ ਧਮਾਕਾ |
Monday, 20 February 2012
Subscribe to:
Post Comments (Atom)
No comments:
Post a Comment